ਜੀ ਐਸ ਪੰਨੂ
ਪਟਿਆਲਾ, 29 ਸਤੰਬਰ 2017 : ਪੰਜਾਬੀ ਯੂਨੀਵਰਸਿਟੀ ਦੇ ਜੂਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਜੀਵ ਵਿਗਿਆਨੀ ਅਤੇ ਕੀਟ ਵਿਗਿਆਨੀ ਡਾ. ਜਗਬੀਰ ਸਿੰਘ ਸੋਖੀ ਅਗਾਮੀ 1ਅਕਤੁੱਬਰ ਨੂੰ ਅਪਣਾ ਖੋਜ ਕੰਮ ਪ੍ਰਸਤੁੱਤ ਕਰਨ ਲਈ ਫਰਾਂਸ ਜਾਣਗੇ| ਉਹਨਾਂ ਨੂੰ ਸੋਸਾਇਟੀ ਫਾਰ ਵੈਕਟਰ ਇਕਾਲੋਜੀ (ਐਸ.T.ਵੀ.ਈ) ਵੱਲੋਂ ਸਪੇਨ ਵਿਖੇ ਇੱਕ ਅਕਤੁੱਬਰ ਤੋਂ ਸ਼ੂਰੁ ਹੋਣ ਜਾ ਰਹੀ 7ਵੀਂ ਅੰਤਰਰਾਸਟਰੀ ਕਾਂਗਰਸ ਵਿੱਚ ਅਪਣੇ ਖੋਜ ਕਾਰਜਾਂ ਨੂੰ ਪ੍ਰਸਤੁੱਤ ਕਰਨ ਲਈ ਸੱਦਾ ਪੱਤਰ ਭੇਜਿਆ ਸੋ ਉਹਨਾਂ ਦੇ ਖੋਜ ਕੰਮਾਂ ਅਤੇ ਮਹਾਰਤਾ ਨੂੰ ਦੇਖਦੇ ਹੋਏ ਹੀ ਉਹਨਾਂ ਨੂੰ ਇਸ ਵੱਡੇ ਸਮਾਰੋਹ ਦਾ ਹਿੱਸਾ ਬਣਨ ਨੂੰ ਬੁਲਾਇਆ ਹੈ|
ਡਾ. ਜਗਬੀਰ ਕੀਟ ਵਿਗਿਆਨ ਸਬੰਧੀ ਪੰਜ ਕਿਤਾਬਾਂ ਪ੍ਰਕਾਸਿਤ ਕਰ ਚੁੱਕੇ ਹਨ ਅਤੇ ਰਾਸਟਰੀ ਤੇ ਅੰਤਰਰਾਸਟਰੀ ਜਰਨਲਾਂ ਵਿੱਚ 200 ਤੋਂ ਵੱਧ ਖੋਜ ਪੱਤਰ ਪ੍ਰਕਾਸਿਤ ਕਰ ਚੁੱਕੇ ਹਨ| ਪ੍ਰੋਫੈਸਰ ਜਗਬੀਰ ਸਿੰਘ ਨੇ ਦੱਸਿਆ ਕਿ ਇਸ ਕਾਂਗਰਸ ਵਿੱਚ ਵਿੱਚ 400 ਤੋਂ ਵੱਧ ਜੀਵ ਵਿਗਿਆਨੀ ਮਲੇਰੀਆ, ਡੇਂਗੂ, ਜਪਾਨੀ ਐਨਸੈਫਲੀਟਿਸ, ਚਿਕਨਗੁਣੀਆਂ ਵਰਗੀਆਂ ਬੀਮਾਰੀਆਂ ਸਬੰਧੀ ਅਪਣੇ ਖੋਜ ਕੰਮ ਪਲਮਾ ਡੀ ਮੈਲੋਰਕਾ, ਸਪੇਨ ਵਿਖੇ ਅਯੋਜਿਤ ਸਮਾਰੋਹ ਵਿੱਚ ਪ੍ਰਸਤੁੱਤ ਕਰਨਗੇ| ਐਸ.T.ਵੀ.ਈ ਵੱਲੋਂ ਇਹ ਸਮਾਰੋਹ ਹਰ ਚਾਰ ਸਾਲ ਵਿੱਚ ਇੱਕ ਵਾਰ ਅਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਵੱਖ ਵੱਖ ਦੇਸ ਦੇ ਖੋਜਾਰਥੀ, ਜਨ ਸੇਹਤ ਅਧਿਕਾਰੀ, ਪ੍ਰੈਕਟੀਸਨਰ ਅਤੇ ਵਿਦਿਆਰਥੀ ਹਿੱਸਾ ਲੈਂਦੇ ਹਨ|