ਦਸਮੇਸ਼ ਪਬਲਿਕ ਸਕੂਲ ਵਿਖੇ ਲਾਇਆ ਗਿਆ ਤਿੰਨ ਰੋਜਾ ਪੁਸਤਕ ਮੇਲਾ
ਦੀਪਕ ਗਰਗ
ਕੋਟਕਪੂਰਾ, 11 ਮਈ 2023 :- ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਤਿੰਨ ਦਿਨਾਂ ਪੁਸਤਕ ਮੇਲਾ ਲਾਇਆ ਗਿਆ ਹੈ। ਜਿਸ ’ਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਜਿਵੇਂ ਧਾਰਮਿਕ, ਸੱਭਿਆਚਾਰਕ, ਕਵਿਤਾ, ਕਹਾਣੀਆਂ, ਇਤਿਹਾਸਕ, ਮੈਥ, ਸਾਇੰਸ ਨਾਲ ਸਬੰਧਤ ਗਿਆਨ ਵਧਾਊ 25,000 ਦੇ ਕਰੀਬ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ। ਇਸ ਮੇਲੇ ਦਾ ਉਦਘਾਟਨ ਸਕੂਲ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪਿ੍ਰੰਸੀਪਲ ਯਸ਼ੂ ਧਿੰਗੜਾ ਨੇ ਕੀਤਾ।
ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਚੰਗੀਆਂ ਪੁਸਤਕਾਂ ਇਨਸਾਨ ਦੀਆਂ ਵਧੀਆ ਦੋਸਤ ਹੁੰਦੀਆਂ ਹਨ, ਜੋ ਬੱਚਿਆਂ ਦੇ ਗਿਆਨ ’ਚ ਵਾਧਾ ਕਰਕੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ ਅਤੇ ਨਿਸ਼ਚਿਤ ਮੰਜਿਲ ਤੱਕ ਪਹੁੰਚਣ ਲਈ ਮਹੱਤਵਪੂਰਨ ਯੋਗਦਾਨ ਅਦਾ ਕਰਦੀਆਂ ਹਨ। ਲਾਇਬ੍ਰੇਰੀ ਇੰਚਾਰਜ ਮੈਡਮ ਮਨਮਿੰਦਰ ਕੌਰ ਨੇ ਦੱਸਿਆ ਕਿ ਪੁਸਤਕ ਮੇਲਾ, ਜਲੰਧਰ ਦੇ ਸਹਿਯੋਗ ਨਾਲ ਲਾਇਆ ਗਿਆ ਹੈ, ਇੱਥੇ ਘੱਟ ਰੇਟ ’ਤੇ ਵਧੀਆ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ, ਪੁਸਤਕ ਮੇਲੇ ਦੇ ਪਹਿਲੇ ਦਿਨ ਹੀ ਮਾਪਿਆਂ ਅਤੇ ਬੱਚਿਆਂ ’ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਕੋਆਡੀਨੇਟਰ ਕਮਲਜੀਤ ਢਿੱਲੋਂ, ਚੇਤਨਾ ਸ਼ਰਮਾ, ਅਨੀਤਾ ਰਾਣੀ ਅਤੇ ਬੱਚੇ ਮੌਜੂਦ ਸਨ।