ਐਸ ਐਸ ਐਮ ਕਾਲਜ ਵਿਖੇ ਧਾਰਮਿਕ ਪੁਸਤਕਾਂ ਦਾ ਲਗਾਇਆ ਗਿਆ ਮੇਲਾ
ਰੋਹਿਤ ਗੁਪਤਾ
ਗੁਰਦਾਸਪੁਰ 24 ਜੂਨ 2022 - ਐਸਐਸਐਮ ਕਾਲਜ ਦੀਨਾਨਗਰ ਵਿਖੇ ਪ੍ਰਿੰਸੀਪਲ ਡਾ. ਆਰਕੇ ਤੁਲੀ ਦੀ ਪ੍ਰਧਾਨਗੀ ਹੇਠ ਕਾਲਜ ਦੇ ਲਾਈਬੇ੍ਰਰੀ ਸਾਇੰਸ ਵਿਭਾਗ ਵੱਲੋਂ ਧਾਰਮਿਕ ਪੁਸਤਕਾਂ ਦਾ ਮੇਲਾ ਲਾਇਆ ਗਿਆ।
ਮੇਲੇ ਦਾ ਨਿਰੀਖਣ ਕਰਨ ਮੌਕੇ ਪ੍ਰਿੰਸੀਪਲ ਡਾ. ਆਰਕੇ ਤੁਲੀ ਨੇ ਕਿਹਾ ਕਿ ਧਰਮ ਸਾਡੇ ਸਮਾਜ ਦਾ ਜ਼ਰੂਰੀ ਅੰਗ ਹੈ, ਜੋ ਚਿੰਤਨ, ਸੰਸਕਾਰ, ਰੀਤੀ ਰਿਵਾਜ ਅਤੇ ਅਧਿਆਤਮਿਕਤਾ ਦੀ ਜਾਣਕਾਰੀ ਦੇ ਨਾਲ ਨਾਲ ਸਮਾਜਿਕ ਏਕਤਾ ਦੀ ਵੀ ਸਿੱਖਿਆ ਦਿੰਦਾ ਹੈ। ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਪੁਸਤਕਾਂ ਪੜ੍ਹ ਕੇ ਅਪਣੇ ਅਤੇ ਦੂਸਰੇ ਧਰਮਾਂ ਬਾਰੇ, ਪ੍ਰਰਾਚੀਨ ਪੰਰਪਰਾਵਾਂ, ਸੱਭਿਅਤਾ ਅਤੇ ਸੱਭਿਆਚਾਰ ਦਾ ਗਿਆਨ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ।
ਪੁਸਤਕ ਮੇਲੇ ਵਿਚ ਵੱਖ ਵੱਖ ਧਰਮਾਂ ਅਤੇ ਧਰਮਾਂ ਨਾਲ ਸਬੰਧਤ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਚੰਗੀ ਦਿਲਚਸਪੀ ਵਿਖਾਈ। ਇਸ ਮੌਕੇ ਪੋ੍. ਐਸਕੇ ਸ਼ਰਮਾ, ਪੋ੍. ਸੁਸ਼ਮਾ, ਪੋ੍. ਸੁਬੀਰ ਰਗਬੋਤਰਾ, ਪੋ੍. ਰਜਤ ਮਹਾਜਨ, ਪੋ੍. ਰਮਨੀਕ ਤੁਲੀ ਅਤੇ ਪੋ੍. ਅਮਰਜੀਤ ਕੌਰ ਵੀ ਹਾਜ਼ਰ ਸਨ।