ਔਖੇ ਰਾਹ ਸਾਬਤ ਕਦਮ' ਦੀ ਘੁੰਡ ਚੁਕਾਈ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ
ਬਲਵਿੰਦਰ ਸਿੰਘ ਧਾਲੀਵਾਲ
- ਮਾਸਟਰ ਅਜੀਤ ਸਿੰਘ ਵੱਲੋਂ ਰਚਿਤ ਅਰਮਾਨ ਫਾਊਂਡੇਸ਼ਨ ਵੱਲੋਂ ਛਾਪੀ ਗਈ ਪੁਸਤਕ
ਸੁਲਤਾਨਪੁਰ ਲੋਧੀ, 1 ਮਈ 2022 - ਪੁਸਤਕਾਂ ਜਿਥੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਉੱਥੇ ਮਨੁੱਖ ਅੰਦਰ ਇੱਕ ਵਿਲੱਖਣ ਸੋਚ ਦੀ ਧਾਰਨਾ ਵੀ ਪੈਦਾ ਕਰਦੀਆਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਥਾਨਕ ਰਾਇਲ ਮਜੈਸਟਿਕ ਵਿਖੇ ਸੇਵਾਮੁਕਤ ਮੁੱਖ ਅਧਿਆਪਕ ਮਾਸਟਰ ਅਜੀਤ ਸਿੰਘ ਵੱਲੋਂ ਰਚਿਤ ਅਤੇ ਅਰਮਾਨ ਫਾਊਂਡੇਸ਼ਨ ਵੱਲੋਂ ਛਾਪੀ ਗਈ ਪੁਸਤਕ 'ਔਖੇ ਰਾਹ ਸਾਬਤ ਕਦਮ' ਦੀ ਘੁੰਡ ਚੁਕਾਈ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ।
ਉਨ੍ਹਾਂ ਮਾਸਟਰ ਅਜੀਤ ਸਿੰਘ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਵਿੱਚ ਗੁਜ਼ਾਰਦਿਆਂ ਸਮਾਜ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ, ਉੱਥੇ ਆਪਣੇ ਪਰਿਵਾਰ ਨੂੰ ਵੀ ਵਧੀਆ ਢੰਗ ਨਾਲ ਸੰਭਾਲਿਆ ਹੈ। ਮਾਸਟਰ ਅਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਨੂੰ ਸਤੀਸ਼ ਕੁਮਾਰ ਵਰਮਾ ਪ੍ਰਸਿੱਧ ਸਮਾਜ ਸੇਵਕ, ਗਿਆਨ ਸ਼ਰਮਾ, ਅਨਿਲ ਸ਼ਰਮਾ, ਡਾ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਮਾਸਟਰ ਅਜੀਤ ਸਿੰਘ ਵੱਲੋਂ ਡਿਊਟੀ ਦੌਰਾਨ ਅਤੇ ਸੇਵਾਮੁਕਤ ਹੋਣ ਮਗਰੋਂ ਸਮਾਜ ਸੇਵਾ ਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਸਟੇਜ ਦੀ ਸੇਵਾ ਮੁਖਤਾਰ ਸਿੰਘ ਚੰਦੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਨਿਭਾਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪਰਵਾਸੀ ਭਾਰਤੀ ਸੁਖਜਿੰਦਰਪਾਲ ਸਿੰਘ ਮਿੰਟਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਹੀਰਾ ਸਿੰਘ ਠੇਕੇਦਾਰ, ਪ੍ਰਿੰਸੀਪਲ ਕਰਨੈਲ ਸਿੰਘ, ਕਾਮਰੇਡ ਗੁਰਚਰਨ ਦਾਸ, ਜਗਜੀਤ ਸਿੰਘ, ਗੁਰਚਮਨ ਲਾਲ, ਭਾਈ ਚਰਨਜੀਤ ਸਿੰਘ, ਗੁਰਮੀਤ ਸਿੰਘ, ਦਲਜੀਤ ਸਿੰਘ ਦੂਲੋਵਾਲ, ਨਛੱਤਰ ਸਿੰਘ, ਸੰਤਾ ਸਿੰਘ, ਕੁਲਦੀਪ ਸਿੰਘ, ਬਚਨ ਸਿੰਘ, ਹਰਜਿੰਦਰ ਸਿੰਘ, ਪ੍ਰਿਤਪਾਲ ਕੌਰ, ਬਲਵਿੰਦਰ ਕੌਰ, ਸਤਿੰਦਰ ਕੌਰ, ਯਸ਼ਪਾਲ, ਰੁਪਿੰਦਰਜੀਤ ਕੌਰ, ਬਲਵਿੰਦਰ ਕੌਰ ਆਦਿ ਵੀ ਹਾਜ਼ਰ ਸਨ।