ਡਾ: ਐਸ.ਡੀ . ਗਜਰਾਨੀ ਦੀ ਕਿਤਾਬ 'ਪੰਜਾਬ ਦਾ ਇਤਿਹਾਸ 1799- 1966 ਈ.' ਦਾ ਰਿਵਿਉ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਅਗਸਤ ,2024- ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ , ਪੰਜਾਬ ਦੇ ਨਿਰਦੇਸ਼ਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਵਨੀਤਾ ਆਨੰਦ ਦੀ ਅਗਵਾਈ ਵਿਚ ਡਾ: ਐਸ.ਡੀ . ਗਜਰਾਨੀ ਦੀ ਕਿਤਾਬ "ਪੰਜਾਬ ਦਾ ਇਤਿਹਾਸ 1799- 1966 ਈ." ਦਾ ਰਿਵਿਉ ਕੀਤਾ ਗਿਆ। ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪੁਸਤਕ ਦਾ ਰਿਵਿਉ ਮਿਤੀ 12 ਅਗਸਤ ਤੋਂ ਲੈ ਕੇ 21 ਅਗਸਤ ਦੌਰਾਨ ਲਗਾਏ ਗਏ ਲਾਇਬ੍ਰੇਰੀ ਪੀਰੀਅਡ ਵਿਚ ਕੀਤਾ ਗਿਆ। ਇਸ ਰਿਵਿਉ ਵਿਚ ਪ੍ਰੋ. ਵਿਪਨ ਕੁਮਾਰ ਨੇ ਵਿਦਿਆਰਥੀਆਂ ਨੂੰ ਮਹਾਰਾਜੇ ਰਣਜੀਤ ਸਿੰਘ ਦੇ ਮੁੱਢਲੇ ਜੀਵਨ , ਉਸਦੀ ਸ਼ਕਤੀ ਦੇ ਉਭਾਰ ,ਉਹਨਾਂ ਦੇ ਅਫਗਾਨਾਂ ਨਾਲ ਸਬੰਧ ,ਉਸ ਦੀਆਂ ਮੁਲਤਾਨ , ਅਟਕ, ਕਸ਼ਮੀਰ ਅਤੇ ਪਿਸ਼ਾਵਰ ਦੀਆਂ ਜਿੱਤਾਂ ਅਤੇ ਉਸਦੇ ਅੰਗਰੇਜ਼ਾਂ ਨਾਲ ਸੰਬੰਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤਾ। ਡਾ: ਦਿਲਰਾਜ ਕੌਰ ਨੇ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧਾਂ , ਪੰਜਾਬ ਉੱਤੇ ਅੰਗਰੇਜ਼ਾਂ ਦੇ ਅਧਿਕਾਰ, ਅੰਗਰੇਜ਼ਾਂ ਅਧੀਨ ਪੰਜਾਬ ਦੇ ਸ਼ਾਸਨ ਪ੍ਰਬੰਧ ਅਤੇ ਪੰਜਾਬ ਵਿਚ ਸਮਾਜਿਕ ਅਤੇ ਧਾਰਮਿਕ ਸੁਧਾਰ ਅੰਦੋਲਨਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਪ੍ਰੋ: ਬੋਬੀ ਨੇ ਵਿਦਿਆਰਥੀਆਂ ਨੂੰ ਸੁਤੰਤਰਤਾ ਸੰਗਰਾਮ ਵਿਚ ਪੰਜਾਬ ਦੇ ਯੋਗਦਾਨ, ਪੰਜਾਬ ਦੀ ਵੰਡ ਦੇ ਦੌਰਾਨ ਵਾਪਰੀਆਂ ਦੁਖਾਂਤਕ ਘਟਨਾਵਾਂ ਅਤੇ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਡਾ: ਦਰਸਨਪਾਲ ਅਤੇ ਪ੍ਰੋ : ਆਰ ਕੇ.ਗੁਪਤਾ ਨੇ ਵਿਦਿਆਰਥੀਆਂ ਨੂੰ ਇਤਿਹਾਸ ਨੂੰ ਵਿਗਿਆਨਿਕ ਦ੍ਰਿਸਟੀਕੋਣ ਨਾਲ ਸਮਝਣ ਲਈ ਕਿਹਾ ਅਤੇ ਲਾਇਬ੍ਰੇਰੀ ਵਿਚ ਪਈਆਂ ਪੁਸਤਕਾਂ ਨੂੰ ਵੱਖ ਤੋਂ ਵੱਧ ਪੜ੍ਹਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਨੇ ਆਪਣੇ ਭੇਜੇ ਸੰਦੇਸ਼ ਵਿਚ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਧ ਤੋਂ ਵੱਧ ਪੁਸਤਕਾਂ ਪੜੂਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਬੀ.ਏ ਅਤੇ ਬੀ. ਕਾਮ ਭਾਗ ਪਹਿਲਾ, ਦੂਜਾ ਅਤੇ ਤੀਜਾ ਦਾ ਯੋਗਦਾਨ ਸਲਾਘਾਯੋਗ ਸੀ।