ਮਨਮੋਹਨ ਸਿੰਘ ਬਾਸਰਕੇ ਦੀ ਬਾਲ ਪੁਸਤਕ `ਫੁੱਲ ਪੱਤੀਆਂ` ਹੋਈ ਲੋਕ ਅਰਪਿਤ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 8 ਦਸੰਬਰ 2022 - ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਵਲੋਂ ਪੰਜਾਬੀ ਲੇਖਕ ਮਨਮੋਹਨ ਸਿੰਘ ਬਾਸਰਕੇ ਦੀ ਨਵ ਪ੍ਰਕਾਸਿਤ ਬਾਲ ਪੁਸਤਕ "ਫੁੱਲ ਪੱਤੀਆਂ " ਲੋਕ ਅਰਪਿਤ ਕੀਤੀ ਗਈ । ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਇਸ ਸਮਾਗਮ ਦਾ ਆਗਾਜ਼ ਪਿ੍ਰੰ ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ । ਸਮਾਗਮ ਨੂੰ ਤਰਤੀਬ ਦੇਦਿੰਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਮਨਮੋਹਨ ਬਾਸਰਕੇ ਬਹੁ-ਵਿਧਾਈ ਲੇਖਕ ਹਨ । ਡਾ: ਹੀਰਾ ਸਿੰਘ ਨੇ ਪੁਸਤਕ ਉਪਰ ਗੱਲ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਬਾਸਰਕੇ ਬੱਚਿਆਂ ਲਈ ਲਗਾਤਾਰ ਲਿਖਣ ਵਾਲਾ ਲੇਖਕ ਹੈ ਉਸਦੀ ਇਹ ਨਵੀਂ ਪੁਸਤਕ "ਫੁੱਲ ਪੱਤੀਆਂ" ਬੱਚਿਆਂ ਨੂੰ ਬਹੁਪੱਖੀ ਜਾਣਕਾਰੀ ਦੇਣ ਵਾਲੀ ਰੌਚਿਕ ਪੁਸਤਕ ਹੈ । ਸ਼ੈਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ "ਫੁੱਲ ਪੱਤੀਆਂ" ਪੁਸਤਕ ਵਿਚ ਵਖ-ਵਖ ਵੰਨਗੀਆਂ ਦੇ ਫੁੱਲ ਖਿੜੇ ਹਨ ।
ਡਾ ਮੋਹਨ, ਜਸਵਿੰਦਰ ਢਿੱਲੋਂ, ਤਰਸੇਮ ਸਿੰਘ ਭੰਗੂ ਅਤੇੇ ਧਰਵਿੰਦਰ ਔਲਖ ਨੇ ਲੇਖਕ ਨੂੰ ਵਧਾਈ ਦਿੰਦਿਆਂ ਪੁਸਤਕ ਤੇ ਵਿਚਾਰ ਵੀ ਰੱਖੇ । ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ । ਰਚਨਾਵਾਂ ਦੇ ਚੱਲੇ ਦੌਰ ਵਿੱਚ ਜਸਬੀਰ ਝਬਾਲ, ਜਸਵੰਤ ਧਾਪ, ਮੱਖਣ ਭੈਣੀਵਾਲਾ, ਹਰਜੀਤ ਸਿੰਘ ਸੰਧੂ, ਹਰਭਜਨ ਸਿਘ ਭਗੀਰਥ,ਰਾਜਵਿੰਦਰ ਰਾਜ, ਰਮੇਸ਼ ਜਾਨੂ, ਬਲਬੀਰ ਸਿੰਘ ਬੇਲੀ, ਡਾ ਭੁਪਿੰਦਰ ਸਿੰਘ ਫੇਰੂਮਾਨ, ਕਰਮ ਸਿੰਘ, ਅਜੀਤ ਸਿੰਘ ਨਬੀਪੁਰੀ ਪਰਮਜੀਤ ਕੌਰ, ਤ੍ਰਿਪਤਾ ਮੈਮ, ਸ਼ਮੀ ਮਹਾਜਨ, ਪੂਨਮ ਸ਼ਰਮਾ, ਡਾ ਕਸ਼ਮੀਰ ਸਿੰਘ ਅਤੇ ਗੀਤਾ ਭਗਤ ਨੇ ਵਾਹ ਵਾਹ ਖੱਟੀ।