ਹਰੀਸ਼ ਕਾਲੜਾ
- ਸੈਣੀ ਭਵਨ 'ਚ ਸਿੱਖਲਾਈ ਸਕੂਲ ਸਰਕਾਰ ਵੱਲੋਂ ਤਹਿ ਪ੍ਰੌਗਰਾਮ ਅਨੁਸਾਰ ਹੀ ਫਿਰ ਤੋਂ ਖੋਲੇ ਜਾਣਗੇ
ਰੂਪਨਗਰ, 3 ਜੂਨ 2020 - ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਪ੍ਰਕਾਸ਼ਤ ਕੀਤਾ ਜਾਂਦਾ ਸਮਾਜਿਕ ਚੇਤਨਾ ਦਾ ਪ੍ਰਤੀਕ ਤਿਮਾਹੀ ਮੈਗਜ਼ੀਨ ''ਸੈਣੀ ਸੰਸਾਰ" ਦਾ 37ਵਾਂ ਅੰਕ ਅੱਜ ਇੱਥੇ ਸੈਣੀ ਭਵਨ ਵਿਖੇ ਲੋਕਅਰਪਣ ਕੀਤਾ ਗਿਆ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਉਨ ਦੇ ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਟਰੱਸਟ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਮੈਗਜ਼ੀਨ ਨੂੰ ਲੋਕਅਰਪਣ ਕਰਨ ਦੀ ਰਸ਼ਮ ਮੁੱਖ ਮਹਿਮਾਨ ਹਰਨੇਕ ਸਿੰਘ ਭੂਰਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਚਮਕੌਰ ਸਾਹਿਬ ਨੇ ਅਦਾ ਕੀਤੀ।
ਹਰਨੇਕ ਸਿੰਘ ਭੂਰਾ ਨੇ ਟਰੱਸਟ ਦੇ ਪ੍ਰਬੰਧਕਾਂ ਨੂੰ ਸਮਾਜ ਭਲਾਈ ਦੇ ਕਾਰਜ਼ ਕਰਨ ਲਈ ਵਧਾਈ ਦਿੱਤੀ ਅਤੇ ਸੰਸਥਾ ਨੂੰ ਉਤਸਾਹਿਤ ਕਰਨ ਲਈ ਹਰ ਤਰਾਂ ਦੀ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਸੰਸਥਾ ਨੂੰ 5100/- ਰੁਪਏ ਦੀ ਮਾਲੀ ਮਦਦ ਵੀ ਦਿੱਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਅਜਮੇਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆ ਦੱਸਿਆ ਕਿ ਮੈਨਜ਼ੀਨ ਦਾ ਇਹ ਅੰਕ ਬੀਤੇ 4 ਅਪ੍ਰੈਲ ਨੂੰ ਸਾਲਾਨਾ ਸੈਣੀ ਸੰਮੇਲਨ ਸਮੇਂ ਜਾਰੀ ਕੀਤਾ ਜਾਣਾ ਸੀ ਜੋ ਕਿ ਕੋਰੋਨਾ ਵਾਇਰਸ ਲਾਕਡਾਉਣ ਕਾਰਨ ਜਾਰੀ ਨਹੀਹੋ ਸਕਿਆ ਸੀ ਅਤੇ ਸਾਲਾਨਾ ਸੰਮੇਲਨ ਦੀ ਰੱਦ ਕਰ ਦਿੱਤਾ ਸੀ ਅਤੇ ਹੁਣ ਅੰਨਲਾਕ-1 ਹੋਣ ਤੇ ਸਰਕਾਰੀ ਆਦੇਸ਼ਾਂ ਨੂੰ ਧਿਆਨ 'ਚ ਰੱਖਕੇ ਇਹ ਅੰਕ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਸੰਸਥਾ ਦੇ ਟਰੱਸਟੀਆਂ ਬਲਬੀਰ ਸਿੰਘ, ਦੇਵਿੰਦਰ ਸਿੰਘ ਜਟਾਣਾ, ਗੁਰਮੱਖ ਸਿੰਘ ਲੌਂਗੀਆ, ਰਾਜਿੰਦਰ ਸੈਣੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਟਰੱਸਟੀ ਗੁਰਮੁੱਖ ਸਿੰਘ ਸੈਣੀ ਸਾਬਕਾ ਐਮ ਸੀ, ਡਾ. ਜਸੰਵਤ ਕੌਰ ਸੈਣੀ, ਰਾਜੀਵ ਸੈਣੀ, ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਅਮਰਜੀਤ ਸਿੰਘ, ਬਹਾਦਰਜੀਤ ਸਿੰਘ, ਕੈਪਟਨ ਹਾਕਮ ਸਿੰਘ, ਰਾਜਿੰਦਰ ਸਿੰਘ ਗਿਰਨ, ਹਰਜੀਤ ਸਿੰਘ ਗਿਰਨ, ਸੁਰਿੰਦਰ ਸਿੰਘ, ਦਲਜੀਤ ਸਿੰਘ, ਅਮਨਦੀਪ ਸਿੰਘ ਚੰਡੀਗੜ੍ਹ ਤੇ ਹਰਦੀਪ ਸਿੰਘ ਵੀ ਹਾਜ਼ਰ ਸਨ।
ਇਸ ਤੋਂ ਪਹਿਲਾ ਅੰਨਲਾਕ-1 ਹੋਣ ਤੇ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ 7 ਮਈ ਨੂੰ ਸਵਰਗਵਾਸ ਹੋਏ ਸੈਣੀ ਚੈਰੀਟਬਲ ਐਜ਼ੂਕੇਸ਼ਨ ਟਰੱਸਟ ਦੇ ਮਹਾਂਦਾਨੀ ਕਰਨਲ ਜੀ. ਆਰ. ਸੈਣੀ ਹੋਸ਼ਿਆਰਪੁਰ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਜਲੀ ਭੇਟ ਕੀਤੀ ਗਈ। ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਸੈਣੀ ਭਵਨ 'ਚ ਲਾਕਡਾਉਣ ਕਾਰਨ ਬੰਦ ਕੀਤੇ ਗਏ ਵੱਖ ਵੱਖ ਤਰਾਂ ਦੇ ਸਿੱਖਲਾਈ ਸਕੂਲ ਸਰਕਾਰ ਵੱਲੋਂ ਤਹਿ ਪ੍ਰੌਗਰਾਮ ਅਨੁਸਾਰ ਨਿਯਮਾਂ ਤਹਿਤ ਹੀ ਫਿਰ ਤੋਂ ਖੋਲੇ ਜਾਣਗੇ। ਲੇਕਿਨ ਸੈਣੀ ਭਵਨ ਕੰਮ ਵਾਲੇ ਦਿਨਾਂ 'ਚ ਸਵੇਰੇ 10 ਤੋਂ 1 ਵਜੇ ਤੱਕ ਸੀਮਤ ਹਾਜ਼ਰੀ ਨਾਲ ਖੋਲ੍ਹਿਆ ਜਾਵੇਗਾ, ਮੈਗਜ਼ੀਨ ਦੇ ਮੈਂਬਰ ਨਿੱਜੀ ਤੇ ਆਕੇ ਆਪਣਾ ਮੈਗਜ਼ੀਨ ਪ੍ਰਾਪਤ ਕਰ ਸਕਦੇ ਹਨ। ਅਗਰ ਕੋਈ ਸਿੱਖਿਆਰਥੀ ਕਿਸੇ ਕੋਰਸ 'ਚ ਦਾਖਲਾ ਲੈਣ ਦਾ ਇੱਛਕ ਹੋਵੇ ਤਾ ਉਹ ਸੈਣੀ ਭਵਨ ਦੇ ਫੋਨ ਨੰਬਰ 01881-220078 ਤੇ ਸੰਪਰਕ ਕਰ ਸਕਦਾ ਹੈ।