ਚੰਡੀਗੜ੍ਹ, 26 ਫਰਵਰੀ 2021 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਸ਼੍ਰੋਮਣੀ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਕਮਲਜੀਤ ਸਿੰਘ ਬਨਵੈਤ ਦੀ ਨਵ ਪ੍ਰਕਾਸ਼ਿਤ ਪੁਸਤਕ 'ਇੱਕ ਬੰਦਾ ਹੁੰਦਾ ਸੀ' 1 ਮਾਰਚ, 2021, ਦਿਨ ਸੋਮਵਾਰ, ਸਮਾਂ ਬਾਅਦ ਦੁਪਹਿਰ 3.30 ਵਜੇ, ਪ੍ਰੈੱਸ ਕਲੱਬ, ਸੈਕਟਰ 27, ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤੀ ਜਾਵੇਗੀ ਅਤੇ ਵਿਚਾਰ ਚਰਚਾ ਪ੍ਰੋਗਰਾਮ ਵੀ ਕਰਾਇਆ ਜਾ ਰਿਹਾ ਹੈ। ਇਸ ਮੌਕੇ ਵਿਜੈ ਇੰਦਰ ਸਿੰਗਲਾ (ਸਕੂਲ ਸਿੱਖਿਆ ਤੇ ਪੀ.ਡਬਲਿਊ.ਡੀ. ਮੰਤਰੀ, ਪੰਜਾਬ ਮੁੱਖ ਮਹਿਮਾਨ ਹੋਣਗੇ ਅਤੇ ਡਾ. ਦੀਪਕ ਮਨਮੋਹਨ ਸਿੰਘ (ਉੱਘੇ ਸਾਹਿਤਕਾਰ) ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।