ਦਸੂਹਾ, 15 ਜੂਨ, 2017 : ਪੰਜਾਬੀ ਨਾਟਕ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਨਾਟਕਕਾਰ ਡਾ. ਅਜਮੇਰ ਔਲਖ਼ ਆਖਿਰ ਕੈਂਸਰ ਦੀ ਬਿਮਾਰੀ ਤੋਂ ਅੱਜ ਤਕੜਸਾਰ ਜਿੰਦਗੀ ਦੀ ਲੜ੍ਹਾਈ ਹਾਰ ਗਏ । ਇਸ ਖ਼ਬਰ ਸੁਣ ਕੇ ਪੂਰੇ ਵਿਸ਼ਵ ਭਰ ਦੇ ਪੰਜਾਬੀ ਸਾਹਿਤ ਜਗਤ ਵਿੱਚ ਸੰਨਾਟਾ ਛਾ ਗਿਆ । ਦਸੂਹਾ ਵਿਖੇ ਪੰਜਾਬੀ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਅਗਵਾਈ ਹੇਠ ਅੱਜ ਇੱਕ ਵਿਸ਼ੇਸ਼ ਇੱਕਤਰਤਾ ਉਪਰੰਤ ਵਿਛੜੀ ਸਾਹਿਤਕ ਰੂਹ ਨੂੰ ਸਰਧਾਂਜਲੀ ਦਿੱਤੀ ਗਈ । ਇਸ ਸਮੇਂ ਕਹਾਣੀਕਾਰ ਲਾਲ ਸਿੰਘ ਉੱਘੇ ਰੰਗਕਰਮੀ ਪ੍ਰੋ. ਅਜਮੇਰ ਔਲਖ ਬਾਰੇ ਕਿਹਾ ਕਿ ਅਜਮੇਰ ਸਿੰਘ ਔਲਖ ਪੰਜਾਬ ਦੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਵਿੱਚਾਰਧਾਰਾ ਨਾਲ ਪੇਸ਼ ਕਰਨ ਵਾਲਾ ਪੰਜਾਬੀ ਦਾ ਪ੍ਰਤੀਨਿੱਧ ਨਾਟਕਕਾਰ ਸੀ। ਉਹ ਪੰਜਾਬੀ ਨਾਟਕ ਅਤੇ ਰੰਗਮੰਚ ਦੀ ਜਿੰਦ ਜਾਨ ਸਨ । ਪ੍ਰੋ. ਔਲਖ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਆਪਣੀ ਜ਼ਿੰਦਗੀ ਸਾਹਿਤ ਰਾਹੀਂ ਲੋਕਾਂ ਨੂੰ ਸਮਰਪਿਤ ਕੀਤੀ। ਉਹ ਖ਼ੁਦ ਹੀ ਨਹੀਂ ਬਲਕਿ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਸਾਹਿਤ ਤੇ ਖ਼ਾਸ ਕਰਕੇ ਨਾਟਕ ਤੇ ਰੰਗਮੰਚ ਦੁਆਰਾ ਲੋਕਾਂ ਨੂੰ ਚੇਤਨ ਕਰਨ ਲਈ ਨਿਰੰਤਰ ਕਾਰਜਸ਼ੀਲ ਰਿਹਾ । ਉਹ ਜਮਹੂਰੀ ਸਭਾ ਪੰਜਾਬ ਦੇ ਪ੍ਰਧਾਨ, ਦੇਸ਼ਭਗਤ ਯਾਦਗਾਰ ਕਮੇਟੀ, ਪੰਜਾਬ ਸੰਗੀਤ ਅਕਾਦਮੀ ਅਤੇ ਕੇਂਦਰੀ ਲੇਖਕ ਸਭਾ ਦੇ ਸਰਗਰਮ ਮੈਂਬਰ ਸਨ । ਉਹਨਾਂ ਉਮਰ ਦੇ ਅੱਠਵੇਂ ਦਹਾਕੇ ਵਿੱਚ ਵੀ ਦੁਨੀਆਂ ਭਰ ਵਿੱਚ ਜਾ ਕੇ ਨਾਟਕ ਖੇਡ ਰਹੇ ਸਨ ਅਤੇ ਨਵੀਂ ਪੀੜ੍ਹੀ ਨੂੰ ਪੁਸਤਕ ਮੇਲਿਆਂ ਰਾਹੀਂ ਸਾਹਿਤ ਨਾਲ ਜੋੜ ਰਹੇ ਸਨ। ਉਨ੍ਹਾਂ ਦਾ ਸੁਪਨਾ ਅਤੇ ਮਿਸ਼ਨ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨਾ ਸੀ । ਅਜਮੇਰ ਔਲਖ ਸੇਵਾ-ਮੁਕਤ ਪੰਜਾਬੀ ਲੈਕਚਰਾਰ ਹੁਣ ਕੁਲਵਕਤੀ ਤੌਰ ਤੇ ਰੰਗਮੰਚ ਪ੍ਰਤੀ ਸਮਰਪਿਤ ਸਾਹਿਤਕਾਰ ਸਨ । ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਇਸ ਦੁੱਖ ਦੀ ਘੜੀ ਵਿੱਚ ਪ੍ਰੋ ਔਲਖ ਦੇ ਪਰਿਵਾਰ ਨਾ ਦੁੱਖ ਸਾਂਝਾ ਕਰਦੀ ਹੈ । ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਪ੍ਰੋ ਔਲਖ ਦੇ ਵਿੱਡੇ ਸੰਘਰਸ਼ ਦੀਆਂ ਪੈੜਾਂ ਨੂੰ ਸੰਜੀਦਾ ਕਾਰਜਾਂ ਨਾਲ ਹਮੇਸ਼ਾ ਸਜਦਾ ਕਰੇਗੀ । ਇਸ ਸਮੇਂ ਪ੍ਰੋ ਬਲਦੇਵ ਸਿੰਘ ਬੱਲੀ , ਸੁਰਿੰਦਰ ਸਿੰਘ ਨੇਕੀ , ਮਾਸਟਰ ਕਰਨੈਲ ਸਿੰਘ, ਦਿਲਪ੍ਰੀਤ ਕਾਹਲੋਂ , ਜਸਵੀਰ ਸਿੰਘ, ਪਿੰਸੀਪਲ ਨਵਤੇਜ ਗੜ੍ਰਦੀਵਾਲਾ , ਸੁਖਦੇਵ ਕੌਰ ਚਮਰ, ਸੁਖਦੇਵ ਸਿੰਘ , ਅਰਮਜੀਤ ਸਿੰਘ, ਜਸਵੀਰ ਸਿੰਘ, ਆਦਿ ਸਮੇਤ ਕਈ ਲੇਖਕ ਅਤੇ ਪਾਠਕ ਹਾਜ਼ਿਰ ਸਨ ।