ਅਸ਼ੋਕ ਵਰਮਾ
ਬਠਿੰਡਾ, 1 ਮਈ 2020 - ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਜਨਰਲ ਸਕੱਤਰ ਭੁਪਿੰਦਰ ਸੰਧੂ, ਮੁੱਖ ਸਰਪ੍ਰਸਤ ਡਾ. ਸਤਨਾਮ ਸਿੰਘ ਜੱਸਲ ,ਮੁੱਖ ਸਲਾਹਕਾਰ ਡਾ. ਅਜੀਤਪਾਲ ਸਿੰਘ, ਸਲਾਹਕਾਰਾਂ ਅਮਰਜੀਤ ਪੇਂਟਰ , ਪਿ੍ੰਸੀਪਲ ਜਗਮੇਲ ਸਿੰਘ ਜਠੌਲ ਅਤੇ ਸੀਨੀਅਰ ਮੀਤ ਪਰਧਾਨ ਸੁਖਦਰਸ਼ਨ ਗਰਗ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।
ਲੇੇਖਕ ਆਗੂ ਭੁਪਿੰਦਰ ਸੰਧੂ ਨੇ ਦੱਸਿਆ ਹੈ ਕਿ ਉਕਤ ਲੇਖਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 72 ਵਰੇ ਬੀਤ ਜਾਣ ਬਾਅਦ ਵੀ ਦੇਸ਼ ਦੇ ਮਜਦੂਰਾਂ ਦੇ ਜੀਵਨ ਪੱਧਰ ਵਿੱਚ ਕੋਈ ਸੰਤੁਸਟੀਜਨਕ ਸੁਧਾਰ ਨਹੀਂ ਹੋਇਆ ਬਲਕਿ ਸਥਿਤੀ ਪਹਿਲਾਂ ਤੋਂ ਵੀ ਬਦਤਰ ਹੋਈ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਆਪਣੇ ਬੈਂਕ ਕਰਜਅਿਾਂ ਦੀਆਂ 68607 ਕਰੋੜ ਰੁਪਏ ਦੀਆਂ ਦੇਣਦਾਰੀਆਂ ਨੂੰ ਵੱਟੇ ਖਾਤੇ ਪਾ ਦਿੱਤਾ ਹੈ, ਜਿਸ ਤੋਂ ਸਾਬਤ ਹੋ ਗਿਆ ਹੈ ਕਿ ਲੋਕਤੰਤਰ ਨਾਂ ਦੀ ਕੋਈ ਸਰਕਾਰ ਨਹੀਂ, ਬਲਕਿ ਦੇਸ਼ ਉੱਪਰ ਮੁੱਠੀ ਭਰ ਲੋਕਾਂ ਦਾ ਕਬਜ਼ਾ ਹੈ।
ਇਸ ਅਮੀਰੀ ਤੇ ਗ਼ਰੀਬੀ ਦੇ ਪਾੜੇ ਲਈ ਸਰਮਾਏਦਾਰੀ ਨਿਜ਼ਾਮ ਲਈ ਸੁਰਿੰਦਰਪ੍ਰੀਤ ਘਣੀਆਂ ਨੇ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਸਮਤ ਦਾ ਇਹ ਖੇਲ ਨਹੀਂ ਹੈ, ਵਿੱਚੇ ਈ ਘਾਲਾ ਮਾਲਾ ਹੈ, ਇੱਕ ਦੇ ਘੜੇ ‘ਚ ਪਾਣੀ ਨਹੀਂ ਇੱਕ ਮਹਿਕਾਂ ਨਾਲ ਨਹਾਉਂਦਾ ਹੈ ਸ਼ੇਅਰ ਪੇਸ਼ ਕਰਦਿਆਂ ਅਲੱਗ ਥਲੱਗ ਹੋਈਆਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਆਤਮ ਚਿੰਤਨ ਕਰਕੇ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਉਨਾਂ ਕਿਹਾ ਕਿ ਮਈ ਦਿਵਸ ਦੇ ਸ਼ਹੀਦਾਂ ਨੂੰ ਇਹੀ ਸੱਚੀ ਸਰਧਾਂਜਲੀ ਹੋਵੇਗੀ। ਇਸ ਮੌਕੇ ਸਭਾ ਦੇ ਲੇਖਕਾਂ ਤੇਜਾ ਸਿੰਘ ਪ੍ਰੇਮੀ, ਹਰਦਰਸ਼ਨ ਸੋਹਲ, ਅੰਮਿ੍ਰਤ ਬੰਗੇ, ਲਾਭ ਜੋਬਨ, ਨਵਦੀਪ ਰਾਏ, ਮਹਾਂਵੀਰ ਘਣੀਆਂ, ਸੁਖਵਿੰਦਰ ਸੰਗਤ, ਕੁਲਵਿੰਦਰ ਰਾਜਪਾਲ, ਅਸ਼ੋਕ ਸਰਮਾ, ਤਰਸੇਮ ਬਸ਼ਰ, ਡਾ. ਦਵਿੰਦਰ ਸ਼ਰਮਾ, ਲੀਲਾ ਸਿੰਘ ਰਾਏ, ਸੁਖਵਿੰਦਰ ਸੁੱਖਾ ਆਦਿ ਨੇ ਵੀ ਮਈ ਦਿਵਸ ਦੇ ਸਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।