ਲੁਧਿਆਣਾ : 17 ਮਾਰਚ 2019 - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਅੱਜ ਸਨਮਾਨ ਸਮਾਰੋਹ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ। ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਪ੍ਰਸਿੱਧ ਵਿਦਵਾਨ ਤੇ ਵਾਰਤਕਕਾਰ ਸ. ਸੁਵਰਨ ਸਿੰਘ ਵਿਰਕ ਨੂੰ ਭੇਟਾ ਕੀਤਾ ਗਿਆ ਜਿਸ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟਾ ਕੀਤਾ ਗਿਆ। ਸਾਲ 2017 ਦਾ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਸ. ਅਵਤਾਰ ਸਿੰਘ ਸੰਧੂ ਨੂੰ ਭੇਟਾ ਕੀਤਾ ਗਿਆ ਜਿਸ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ• ਸਨ। ਸਨਮਾਨ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੁਵਰਨ ਸਿੰਘ ਵਿਰਕ, ਅਵਤਾਰ ਸਿੰਘ ਸੰਧੂ, ਸ. ਰੂਪ ਸਿੰਘ ਰੂਪਾ ਅਤੇ ਡਾ. ਗੁਰਇਕਬਾਲ ਸਿੰਘ ਸ਼ਾਮਲ ਸਨ।
ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਪਹੁੰਚੇ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਕਿਹਾ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਸੁਵਰਨ ਸਿੰਘ ਵਿਰਕ ਨਾਮਧਾਰੀ ਨਾਇਕਾਂ ਦੀ ਸੂਰਮਗਤੀ ਬਾਰੇ ਜੋ ਸਥਾਪਤ ਕੀਤਾ ਹੈ ਉਹ ਸਲਾਹੁਣਯੋਗ ਹੈ। ਉਨ•ਾਂ ਕਿਹਾ ਕਿ ਨਾਮਧਾਰੀ ਸਮਾਜ ਨੇ ਆਪਣੇ ਆਪ ਨੂੰ ਨਵੀਆਂ ਵਿਗਿਆਨਕ ਪਹੁੰਚਾਂ ਨਾਲੋਂ ਅਲੱਗ ਕਰਕੇ ਆਪਣੇ ਆਪ ਨੂੰ ਨੈਤਿਕਤਾ ਦੇ ਖੇਤਰ ਵਿਚ ਜ਼ਿਆਦਾ ਰੱਖਣ
ਕਰਕੇ ਇਤਿਹਾਸਕਾਰਾਂ ਦੇ ਇਤਿਹਾਸ ਲੇਖਨ ਤੋਂ ਕੁਝ ਹੱਦ ਤੱਕ ਮਨਫ਼ੀ ਰਹੀ। ਇਹ ਇਸ ਲਹਿਰ ਦੀ ਕਹਿਣੀ ਤੇ ਕਰਨੀ ਦੀ ਦੁਚਿੱਤੀ ਹੈ। ਉਨ•ਾਂ ਕਿਹਾ ਕਿ ਮੌਖਿਕ ਇਤਿਹਾਸ ਦੇ ਦਸਤਾਵੇਜ਼ਾਂ ਨੂੰ ਸਾਂਭਿਆ ਜਾਣਾ ਚਾਹੀਦਾ ਹੈ ਤੇ ਬਾਲ ਸਾਹਿਤ ਦੇ ਕਾਫ਼ਲਿਆਂ ਦੇ ਆਦਾਨ ਪ੍ਰਦਾਨ ਦੀ ਅਹਿਮੀਅਤ ਨੂੰ ਸਮਝਿਆ ਜਾਵੇ।
ਡਾ. ਸੁਖਦੇਵ ਸਿੰਘ ਸਿਰਸਾ ਨੇ ਆਪਣੇ ਭਾਸ਼ਨ ਵਿਚ ਮਹੱਤਵਪੂਰਨ ਨੁਕਤਾ ਉਠਾਂਦਿਆ ਕਿਹਾ ਕਿ ਲੋਕ ਮੌਖਿਕ ਪਰੰਪਰਾ ਵੀ ਵੱਡੇ ਪੱਧਰ 'ਤੇ ਇਤਿਹਾਸਕਾਰ ਵਿਦਵਾਨਾਂ ਨੂੰ ਪਛਾਣ ਦਿੰਦੀ ਹੈ ਜਿਹਦੇ ਵਿਚ ਸੁਵਰਨ ਸਿੰਘ ਵਿਰਕ ਦਾ ਵਿਸ਼ੇਸ਼ ਸਥਾਨ ਹੈ। ਉਨ•ਾਂ ਕਿਹਾ ਕਿ ਇਤਿਹਾਸਕਾਰਾਂ ਦੀ ਸਿਆਸਤ ਨੇ ਨਾਮਧਾਰੀ ਲਹਿਰ ਦੇ ਯੋਗਦਾਨ ਬਾਰੇ ਨਿਗੂਣਾ ਜ਼ਿਕਰ ਕੀਤਾ ਤੇ ਇਨ•ਾਂ ਇਤਿਹਾਸਕਾਰਾਂ ਨੇ ਲੋਕ ਲਹਿਰਾਂ ਦੇ ਇਤਿਹਾਸ ਬਾਰੇ ਚੁੱਪ ਧਾਰੀ ਰੱਖੀ। ਪਰ ਨਾਮਧਾਰੀਆਂ ਨੇ ਖ਼ੁਦ ਇਤਿਹਾਸ ਬਾਰੇ ਹੰਭਲਾ ਮਾਰਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਨਮਾਨਤ ਵਿਦਵਾਨਾਂ ਨੂੰ ਵਧਾਈ ਦਿੰਦਿਆਂ ਪਹੁੰਚੇ ਲੇਖਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਉਨ•ਾਂ ਦਸਿਆ ਕਿ ਆਨੰਦ ਜੀ ਵਾਲਾ ਪੁਰਸਕਾਰ ਸ. ਰੂਪ ਸਿੰਘ ਰੂਪਾ (ਅਮਰੀਕਾ ਨਿਵਾਸੀ) ਨੇ ਆਪਣੇ ਪਿਤਾ ਸ. ਕੇਹਰ ਸਿੰਘ ਰੂਪਾ ਦੀ ਯਾਦ ਵਿਚ ਸਥਾਪਤ ਕੀਤਾ ਹੋਇਆ ਹੈ ਅਤੇ ਬਾਲ ਸਾਹਿਤ ਪੁਸਤਕ ਪੁਰਸਕਾਰ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ ਪ੍ਰੋ. ਪ੍ਰੀਤਮ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਦਿੱਤਾ ਜਾਂਦਾ ਹੈ। ਸੁਵਰਨ ਸਿੰਘ ਵਿਰਕ ਨੇ ਸਨਮਾਨ ਪ੍ਰਾਪਤੀ ਤੋਂ ਬਾਅਦ ਮਹਾਨ ਆਜ਼ਾਦੀ ਸੰਗਰਾਮੀ ਯੋਧਿਆਂ ਨੂੰ ਯਾਦ ਕਰਦਿਆਂ ਜਗਜੀਤ ਸਿੰਘ ਆਨੰਦ ਦੀ ਯਾਦ ਨੂੰ ਤਾਜ਼ਾ ਕੀਤਾ ਤੇ ਕਿਹਾ ਕਿ ਕਿਸੇ ਵੀ ਸੰਸਥਾ/ਲਹਿਰ ਦੀ ਸਰਵਪੱਖੀ ਦੇਣ ਨੂੰ ਇਤਿਹਾਸ ਵਿਚ ਹੀ ਸਥਾਪਤ ਕਰਨਾ ਚਾਹੀਦਾ ਹੈ। ਅੱਜ ਦੇ ਸਾਹਿਤਕਾਰੀ ਵਿਰੋਧੀ ਮਾਹੌਲ ਬਾਰੇ ਦਸਿਆ ਕਿ ਦੇਸ਼ ਸਰਵਸਾਂਝਾ ਹੈ ਕਿਸੇ ਇਕ ਦਾ ਨਹੀਂ। ਅਵਤਾਰ ਸਿੰਘ ਸੰਧੂ ਨੇ ਸਨਮਾਨ ਪ੍ਰਾਪਤ ਕਰਦਿਆਂ ਕਿਹਾ ਕਿ ਬਾਲ ਸਾਹਿਤ ਦਾ ਉਦੇਸ਼ ਸਿਖਿਆ ਦੇ ਨਾਲ ਨਾਲ ਅਨੰਦਮਈ ਹੁੰਦਾ ਹੈ। ਉਨ•ਾਂ ਕਿਹਾ ਕਿ ਮੇਰੀਆਂ ਬਾਲ ਪੁਸਤਕਾਂ ਦੇ
ਟਾਇਟਲ ਮੇਰੇ ਵਿਦਿਆਰਥੀਆਂ ਨੇ ਹੀ ਬਣਾਏ। ਬੱਚਿਆਂ ਦੀ ਮਾਨਸਿਕਤਾ, ਪੁਸਤਕ ਪਹੁੰਚ ਤੇ ਕੀਮਤ ਪੁਸਤਕ ਦੀ ਮਹੱਤਤਾ ਨੂੰ ਪਛਾਣ ਦਿੰਦੀ ਹੈ।
ਇਸ ਮੌਕੇ ਡਾ. ਸੁਵਰਨ ਸਿੰਘ ਵਿਰਕ ਬਾਰੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੇਪਰ ਵਿਚ ਵਿਰਕ ਜੀ ਬਾਰੇ ਦਸਦਿਆਂ ਕਿਹਾ ਕਿ ਨਾਮਧਾਰੀ ਲਹਿਰ ਦੇ ਚਿੰਤਨ ਤੇ ਇਤਿਹਾਸ ਬਾਰੇ ਉਨ•ਾਂ ਦਾ ਕੰਮ ਗਹਿਰ ਗੰਭੀਰ ਹੈ ਅਤੇ ਸਤਿਗੁਰੂ ਦੇ ਜੀਵਨ ਬਾਰੇ ਤੇ ਦੇਣ ਬਾਰੇ ਉਸ ਦੀ ਭੂਮਿਕਾ ਲਾਸਾਨੀ ਹੈ। ਇਹ ਕੰਮ ਕੂਕਾ ਲਹਿਰ ਦੀ ਸਮਕਾਲ ਤੇ ਇਤਿਹਾਸ ਵਿਚ ਵਿਸ਼ਵਾਸਯੋਗਤਾ ਨੂੰ ਸਥਾਪਿਤ ਕਰਦਾ ਹੈ। ਵਿਰਕ ਜੀ ਦਾ ਸ਼ੋਭਾ ਪੱਤਰ ਸੁਰਿੰਦਰ ਕੈਲੇ ਨੇ ਪੜਿ•ਆ। ਅਵਤਾਰ ਸਿੰਘ ਸੰਧੂ ਦਾ ਸ਼ੋਭਾ ਪੱਤਰ ਤ੍ਰੈਲੋਚਨ ਲੋਚੀ ਨੇ ਪੜਿ•ਆ ਅਤੇ ਸੰਧੂ ਵਰਿਆਣਵੀ ਨੇ ਅਵਤਾਰ ਸਿੰਘ ਸੰਧੂ ਬਾਰੇ ਬੋਲਦਿਆਂ ਕਿਹਾ ਕਿ ਉਨ•ਾਂ ਦੀ ਵਿਸ਼ੇਸ਼ ਦੇਣ ਬੱਚਿਆਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨਾ ਹੈ। ਉਨ•ਾਂ ਨੇ 50 ਦੇ ਕਰੀਬ ਪੰਜਾਬੀ ਬਾਲ-ਪੁਸਤਕਾਂ ਲਿਖੀਆਂ।
ਇਸ ਮੌਕੇ ਦੋ ਮਤੇ ਸਰਬਸੰਮਤੀ ਨਾਲ ਦੋ ਪਾਸ ਕੀਤੇ ਗਏ - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਕੇਂਦਰ ਤੇ ਮਹਾਂਰਾਸ਼ਟਰ ਸਰਕਾਰਾਂ ਪਾਸੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਮੁਲਕ ਦੇ ਪ੍ਰਸਿੱਧ ਤੇਲਗੂ ਲੋਕ-ਕਵੀ ਤੇ ਜਮਹੂਰੀ ਆਗੂ-ਵਰਖਰਾ ਰਾਓ ਸਮਾਜਕ ਕਾਰਕੁਨ ਪ੍ਰੋ. ਗੌਤਮ ਨਵਲੱਖਾ, ਵਰਨੌਨ ਗੋਂਜ਼ਾਲਵੇਜ਼, ਲੋਕ ਪੱਖੀ ਵਕੀਲ ਅਰੁਣ ਫਰੇਰਾ, ਸੁਧਾ ਭਾਰਦਵਾਜ, ਜਮਹੂਰੀ ਕਾਰਕੁਨ ਪ੍ਰੋ. ਜੀ.ਐਨ. ਸਾਈ. ਬਾਲਾ ਸਮੇਤ ਉਘੇ ਬੁੱਧੀਜੀਵੀਆਂ 'ਤੇ ਪਏ ਝੂਠੇ ਤੇ ਮਨਘੜਤ ਫਾਸ਼ੀ ਕੇਸ ਫੌਰੀ ਰੱਦ ਕਰਕੇ ਤੁਰੰਤ ਬਿਨਾਂ ਸ਼ਰਤ ਰਿ ਈ ਯਕੀਨੀ ਬਣਾਈ ਜਾਵੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਕਿਸੇ ਵੀ ਵਿਚਾਰਧਾਰਾ ਦਾ ਸਾਹਿਤ ਰੱਖਣ ਬਦਲੇ ਕਿਸੇ ਵੀ ਆਸਥਾ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਸਜ਼ਾ ਦੇਣ ਦੇ ਫ਼ੈਸਲੇ/ਨਿਯਮ ਨੂੰ ਬਦਲਣ ਦੀ ਅਪੀਲ ਕਰਦੀ ਹੈ। ਅਕਾਡਮੀ ਦਾ ਵਿਚਾਰ ਹੈ ਕਿ ਇਸ ਨਾਲ ਲੋਕਤੰਤਰ ਦੀ ਆਤਮਾ ਨੂੰ ਠੇਸ ਪਹੁੰਚਦੀ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੈ। ਇਸ ਮੌਕੇ ਸੁਖਮਿੰਦਰ ਰਾਮਪੁਰੀ, ਇਕਬਾਲ ਮਾਹਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਜਸਵੀਰ ਝੱਜ, ਅਜਮੇਰ ਸਿੱਧੂ, ਹਰਪਾਲ ਸਿੰਘ ਨਾਮਧਾਰੀ, ਮਾਸਟਰ ਦਰਸ਼ਨ ਸਿੰਘ, ਨਿਸ਼ਾਨ ਸਿੰਘ, ਹਰਜਿੰਦਰ ਸਿੰਘ ਭੰਗੂ, ਮਲਕੀਤ ਸਿੰਘ ਖੋਸਾ, ਪ੍ਰਿੰ. ਹਰਜਵੰਤ ਸਿੰਘ ਵੜੈਚ, ਗੁਰਨਾਮ ਸਿੰਘ ਝੱਬਰ, ਭਗਵਾਨ ਢਿੱਲੋਂ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਦੀਪ, ਮਨਿੰਦਰ ਕੌਰ ਮਨ, ਪਰਮਬੀਰ ਕੌਰ, ਅਜੀਤ ਪਿਆਸਾ, ਪ੍ਰਿੰ ਕ੍ਰਿਸ਼ਨ ਸਿੰਘ, ਹਰਬੰਸ ਮਾਲਵਾ, ਜੋਗਿੰਦਰ ਸਿੰਘ ਕੰਗ, ਬਲਵਿੰਦਰ ਸਿੰਘ ਗਲੈਕਸੀ, ਕੇ. ਸਾਧੂ ਸਿੰਘ, ਅਮਰੀਕ ਹਮਰਾਜ਼, ਹਰਦਿਆਲ ਸਿੰਘ, ਸਤਿਨਾਮ ਸਿੰਘ ਕੋਮਲ, ਰਜਿੰਦਰ ਸਿੰਘ, ਅਜਮੇਰ ਸਿੰਘ, ਡੀ. ਪੀ. ਮੌੜ, ਰਾਮ ਸਰੂਪ ਰਿਖੀ, ਜਸਦੇਵ ਸਿੰਘ ਲਲਤੋਂ, ਕਰਨਪਾਲ, ਪਰਮਜੀਤ ਮਾਨ ਬਰਨਾਲਾ, ਜਸਵੰਤ ਸਿੰਘ, ਹਰਦਿਆਲ ਸਿੰਘ ਸਮੇਤ ਕਾਫੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ। ਇਸੇ ਮੌਕੇ ਅਵਤਾਰ ਸਿੰਘ ਸੰਧੂ
ਦੀ ਨਵੀਂ ਬਾਲ ਪੁਸਤਕ 'ਲਹੂ ਭਿੱਜੀ ਮਿੱਟੀ' ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤੀ ਗਈ।