'ਅਦਬੀ ਮੇਲਾ 2024' ਦਾ ਪੋਸਟਰ ਜਾਰੀ-20-21 ਜੁਲਾਈ ਨੂੰ ਸਾਊਥ ਹਾਲ ( ਲੰਦਨ )'ਚ ਹੋਵੇਗਾ ਇਹ ਮੇਲਾ
ਰਾਜਿੰਦਰਜੀਤ
ਲੰਡਨ, 22 ਫਰਵਰੀ 2024-ਬੀਤੇ ਦਿਨੀਂ ਲੰਡਨ ਅਤੇ ਦੁਆਲ਼ੇ ਦੇ ਇਲਾਕਿਆਂ ਤੋਂ ਸਾਹਿਤਕ ਕਾਮਿਆਂ, ਲੇਖਕਾਂ ਅਤੇ ਸਮਾਜ-ਸੇਵੀ ਸ਼ਖਸੀਅਤਾਂ ਨੇ ਇਕੱਠੇ ਹੋ ਕੇ 'ਅਦਬੀ ਮੇਲਾ 2024' ਦਾ ਪੋਸਟਰ ਜਾਰੀ ਕੀਤਾ। “ ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂ ਕੇ “ ਦੇ ਸੱਦੇ ‘ਤੇ ਹਾਜ਼ਰ ਹੋਏ ਇਹਨਾਂ ਅਦਬੀ ਦੋਸਤਾਂ ਨੇ ਮੇਲੇ ਦੇ ਪ੍ਰਬੰਧਾਂ ਬਾਰੇ ਆਪਣੇ ਸੁਝਾਅ ਸਾਂਝੇ ਕੀਤੇ। ਚੇਤੇ ਰਹੇ ਕਿ ਇਹ ਮੇਲਾ 20-21 ਜੁਲਾਈ ਨੂੰ ਲੰਡਨ (ਸਾਊਥਾਲ) ਵਿਖੇ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਦੁਨੀਆ ਭਰ ਵਿੱਚੋਂ ਪ੍ਰਸਿੱਧ ਕਵੀ, ਲੇਖਕ, ਕਲਾਕਾਰ ਹਿੱਸਾ ਲੈਣਗੇ। ਪੰਜਾਬੀ ਸਾਹਿਤ ਦੇ ਵਿਭਿੰਨ ਵਿਸ਼ਿਆਂ 'ਤੇ ਚਰਚਾਵਾਂ, ਮੁਸ਼ਾਇਰੇ, ਨਾਟਕ , ਪੁਸਤਕ ਪ੍ਰਦਰਸ਼ਨੀਆਂ ਤੇ ਸੰਗੀਤਕ ਮਹਿਫਲਾਂ ਇਸ ਮੇਲੇ ਦਾ ਮੁੱਖ ਆਕਰਸ਼ਣ ਹੋਣਗੇ। ਬਹੁਤ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਇਸ ਕਾਰਜ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।
ਮੀਟਿੰਗ ਦੌਰਾਨ ਅਜ਼ੀਮ ਸ਼ੇਖਰ, ਰਾਜਿੰਦਰਜੀਤ ਅਤੇ ਅਬੀਰ ਬੁੱਟਰ ਨੇ ਮੇਲੇ ਦੇ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਮਨਜੀਤ ਕੌਰ ਪੱਡਾ, ਰਾਜਿੰਦਰ ਕੌਰ, ਸ਼ਗੁਫ਼ਤਾ ਲੋਧੀ, ਨਰਿੰਦਰਪਾਲ ਕੌਰ, ਨੁਜਹਤ ਅੱਬਾਸ, ਕੁਲਵੰਤ ਕੌਰ ਢਿੱਲੋਂ, ਗੁਰਮੇਲ ਕੌਰ ਸੰਘਾ, ਕੌਂਸਲਰ ਮਹਿੰਦਰ ਕੌਰ ਮਿੱਢਾ, ਪਰਮਜੀਤ ਕੌਰ ਸੰਧਾਵਾਲੀਆ, ਰਘਬੀਰ ਸੰਧਾਵਾਲੀਆ, ਸ਼ਿਵਦੀਪ ਕੌਰ ਢੇਸੀ, ਡਾ ਅਮਰਜਯੋਤੀ, ਦਰਸ਼ਨ ਬੁਲੰਦਵੀ, ਮੁਹੰਮਦ ਅੱਬਾਸ, ਦਰਸ਼ਨ ਢਿੱਲੋਂ, ਦਮੋਦਰ ਦਾਸ, ਗੁਰਚਰਨ ਸੱਗੂ, ਸ਼ਹਿਜ਼ਾਦ ਲੋਧੀ, ਬਲਵਿੰਦਰ ਸਹੋਤਾ, ਕੌਂਸਲਰ ਕਮਲਜੀਤ ਕੌਰ ਸਹੋਤਾ, ਰਾਜਦੀਪ, ਰੂਪ ਕੰਵਲ, ਚਰਨਜੀਤ ਕੌਰ, ਰਾਜਿੰਦਰ ਸਿੰਘ ਆਦਿ ਨੇ ਆਪੋ-ਆਪਣੇ ਬਹੁਮੁੱਲੇ ਸੁਝਾਅ ਪੇਸ਼ ਕੀਤੇ ਅਤੇ ਅਦਬੀ ਮੇਲੇ ਵਾਸਤੇ ਆਪਣੇ ਵੱਲੋਂ ਮੁਕੰਮਲ ਸਹਿਯੋਗ ਦਾ ਭਰੋਸਾ ਦੁਆਇਆ।