ਅਮਰਦੀਪ ਕਾਲਜ ਦੇ ੨੬ ਵੇਂ ਸਥਾਪਨਾਂ ਦਿਵਸ ਮੌਕੇ ਡਾ. ਚਰਨਜੀਤ ਕੌਰ ਇਤਿਹਾਸ ਵਿਭਾਗ ਦੇ ਐਸੋਸ਼ੀਏਟ ਪ੍ਰੋਫੈਸਰ ਨੇ ਅਪਣੀ ਲਿਖੀ ਪੁਸਤਕ ਇੰਡੀਅਨ ਪੰਜਾਬ ਵਿਦ ਗਲੋਬਲ ਲਿੰਕਸ-ਏ, ਕੇਸ ਸਟੱਡੀ ਪਿੰਡ ਸ਼ੰਕਰ, ਯੂਨੀਸਟਾਰ, ਚੰਡੀਗੜ, ਵਲੋਂ ਪ੍ਰਕਾਸ਼ਿਤ ਕਰਵਾ ਕੇ ਡਾ. ਸਰਦਾਰਾ ਸਿੰਘ ਜੌਹਲ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਟੀ ਪੰਜਾਬ (ਬਠੰਿਡਾ) ਜੀ ਨੂੰ ਭੇਂਟ ਕੀਤੀ। ਇਹ ਪੁਸਤਕ ਜਲੰਧਰ ਦੋਆਬੇ ਦਾ ਮਸ਼ਹੂਰ ਪਿੰਡ ਸ਼ੰਕਰ ਦੇ ਪੰਜਾਬੀਆਂ ਦੇ ਪ੍ਰਵਾਸ ਦਾ ਰੁਝਾਨ ਅਤੇ ਉਨਾਂ੍ਹ ਦੇ ਕੀਤੇ ਸੰਘਰਸ਼ ਦੀ ਗਾਥਾ ਹੈ।ਪਹਿਲੀ ਪੀੜ੍ਹੀ ਦੇ ਬਜੁਰਗਾਂ ਨੇ ਵਿਦੇਸ਼ਾਂ ਵਿੱਚ ਔਖੇ ਹਾਲਾਤਾਂ ਵਿੱਚ ਰਹਿ ਕੇ ਪਿੰਡ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਹੈ। ਪਿੰਡ ਵਾਸੀਆਂ ਅਤੇ ਐਨ ਆਰ ਆਈ ਸ਼ਖਸ਼ੀਅਤਾ ਨੇ ਅਕਾਦਮਿਕ ਖੇਤਰ ਵਿੱਚ ਆਰਥਿਕ ਖੇਤਰ ਵਿੱਚ, ਸਭਿਆਚਾਰਕ ਖੇਤਰ ਵਿੱਚ ਅਤੇ ਖੇਡਾਂ ਦੇ ਖੇਤਰ ਵਿੱਚ ਪਿੰਡ ਸ਼ੰਕਰ ਨੇ ਤਰੱਕੀ ਕੀਤੀ ਹੈ।ਪਿੰਡ ਸ਼ੰਕਰ ਦੋਆਬਾ ਦੇ ਵੱਡੇ ਪਿਡਾਂ ਵਿੱਚੋਂ ਇੱਕ ਹੈ। ਸ. ਸਵਰਨ ਸਿੰਘ, ਸ. ਬਲਵੀਰ ਸਿੰਘ ਅਤੇ ਹੋਰ ਐਨ ਆਰ ਆਈ ਸਖਸ਼ੀਅਤਾਂ ਦਾ ਪਿੰਡ ਨੂੰ ਵੱਡਾ ਯੋਗਦਾਨ ਹੈ।ਇਹ ਪੁਸਤਕ ਸਮੁੱਚੇ ਪਿੰਡ ਸ਼ੰਕਰ ਦੀ ਸਮਾਜਿਕ,ਧਾਰਮਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸਥਿਤੀ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਦੀ ਹੈ। ਇਹ ਪੁਸਤਕ ਪੰਜਾਬ ਦੇ ਇਤਿਹਾਸ, ਡਾਇਸਪੋਰਾ ਸਟੱਡੀਜ਼, ਮਾਈਗ੍ਰੇਸ਼ਨ ਅਤੇ ਐਥਨਿਕ ਰਿਲੇਸ਼ਨਜ਼ ਨੂੰ ਦਰਸਾਉਦੀ ਹੈ।