ਲੁਧਿਆਣਾ; 7 ਅਗਸਤ 2018 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਕੱਤਰ(ਪ੍ਰਸਾਸ਼ਨ) ਤੇ ਪ੍ਰਸਿੱਧ ਪੰਜਾਬੀ ਕਵੀ ਮਨਜਿੰਦਰ ਧਨੋਆ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਰਪ੍ਰਸਤ ਅਮਨਦੀਪ ਸਿੰਘ ਫੱਲ੍ਹੜ ਦਾ ਪੰਜਾਬ ਭਵਨ ਸੱਰੀ(ਕੈਨੇਡਾ) ਵਿਖੇ ਬੀਤੀ ਸ਼ਾਮ ਪੰਜਾਬ ਭਵਨ ਦੇ ਬਾਨੀ ਚੇਅਰਮੈਨ ਸੁਖੀ ਬਾਠ ਤੇ ਲੇਖਕ ਦੋਸਤਾਂ ਵੱਲੋਂ ਸਨਮਾਨ ਕੀਤਾ ਗਿਆ।
ਲੁਧਿਆਣਾ ਵੱਸਦੇ ਸ਼੍ਰੀ ਮਨਜਿੰਦਰ ਧਨੋਆ ਬਹੁਚਰਚਿਤ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਦੇ ਸਿਰਜਕ ਹਨ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਵੀ ਹਨ। ਲੁਧਿਆਣਾ ਵੱਸਦੇ ਅਮਨਦੀਪ ਮੂਲ ਰੂਪ ਚ ਕਵੀ ਹਨ ਅਤੇ ਅੰਤਰ ਰਾਸ਼ਟਰੀ ਸੈਰ ਸਪਾਟਾ ਯੋਜਨਾਕਾਰ ਹੋਣ ਤੋਂ ਇਲਾਵਾ ਆਪਣੇ ਪਿੰਡ ਫੱਲ੍ਹੜ(ਬਠਿੰਡਾ ) ਚ ਪੰਜ ਹਜ਼ਾਰ ਤੋਂ ਵੱਧ ਪੁਸਤਕਾਂ ਦੀ ਲਾਇਬਰੇਰੀ ਸਥਾਪਤ ਕਰ ਚੁਕੇ ਹਨ।
ਸੁੱਖੀ ਬਾਠ, ਕਵਿੰਦਰ ਚਾਂਦ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ ਨਾਵਲਕਾਰ, ਜਰਨੈਲ ਸਿੰਘ ਆਰਟਿਸਟ ਤੇ ਸਾਂਝਾ ਟੀ ਵੀ ਚੈਨਲ ਦੇ ਮੁੱਖ ਪ੍ਰਸ਼ਾਸਕ ਬਿੱਲਾ ਸੰਧੂ ਨੇ ਦੇਹਾਂ ਮਹਿਮਾਨ ਲੇਖਕਾਂ ਨੂੰ ਜੀ ਆਇਆਂ ਨੂੰ ਕਿਹਾ।
ਇਸ ਸਮਾਗਮ ਵਿੱਚ ਹਰਚੰਦ ਸਿੰਘ ਬਾਗੜੀ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਬਰਜਿੰਦਰ ਕੌਰ ਢਿੱਲੋਂ,ਰੁਪਿੰਦਰ ਕੌਰ ਰੂਪੀ,ਚਰਨ ਸਿੰਘ, ਕ੍ਰਿਸ਼ਨ ਭਨੋਟ,ਇੰਦਰਜੀਤ ਸਿੰਘ ਧਾਮੀ,ਦੇਵਿੰਦਰ ਤੇ ਮੋਹਨ ਬਸ਼ਰਾ ਪਪਿੰਦਰ ਸਿੰਘ ਗਰੇਵਾਲ ਜਮਾਲਪੁਰ ਸਮੇਤ ਕੈਨੇਡਾ ਦੇ ਅਨੇਕਾਂ ਸਿਰਕੱਢ ਲੇਖਕ ਤੇ ਲੇਖਕਾਵਾਂ ਹਾਜ਼ਰ ਸਨ।
ਮਨਜਿੰਦਰ ਨੇ ਲੇਖਕਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਨਾਲ ਸਦੀਵੀ ਤੌਰ ਤੇ ਜੁੜਨ ਲਈ ਸੁਨੇਹਾ ਿਦੱਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਸੁੱਖੀ ਬਾਠ ਪਿਛਲੀ ਪੰਜਾਬ ਫੇਰੀ ਦੌਰਾਨ ਜਿੱਥੇ ਅਕਾਡਮੀ ਦੀ ਪ੍ਰੋ: ਰਵਿੰਦਰ ਭੱਠਲ ਦੀ ਅਗਵਾਈ ਚ ਚੁੰਣੀ ਗਈ ਟੀਮ ਨੂੰ ਮੈਂਬਰ ਪਾਰਲੀਮੈਂਟ ਲੁਧਿਆਣਾ,ਰਵਨੀਤ ਸਿੰਘ ਬਿੱਟੂ ਤੇ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਸਮੇਤ ਕਾਰਜ ਭਾਰ ਸੰਭਾਲ ਕੇ ਆਏ ਹਨ ਉਥੇ ਅਕਾਡਮੀ ਦੇ ਸਰਪ੍ਰਸਤ ਵਜੋਂ ਵੀ ਪਰਿਵਾਰ ਚ ਸ਼ਾਮਿਲ ਹੋਏ ਹਨ।
ਦੋਹਾਂ ਲੇਖਕਾਂ ਨੇ ਪੰਜਾਬ ਭਵਨ ਨੂੰ ਸਾਂਝੇ ਸੁਪਨਿਆਂ ਦੀ ਧਰਤੀ ਕਹਿ ਕੇ ਸਤਿਕਾਰਿਆ ਤੇ ਆਦਰ ਲਈ ਸੰਸਥਾ ਦਾ ਧੰਨਵਾਦ ਕੀਤਾ।