ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ
ਬਰਨਾਲਾ, 14 ਮਈ 2023 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈ ਟੀ ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ।ਇਸ ਸਮਾਗਮ ਵਿੱਚ ਡਾ ਰਾਮਪਾਲ ਸ਼ਾਹਪੁਰੀ ਦੇ ਕਾਵਿ ਸੰਗ੍ਰਹਿ ਅੱਖਰਾਂ ਦੇ ਸਰਚਸ਼ਮੇ ਦਾ ਲੋਕ ਅਰਪਣ ਕੀਤਾ ਗਿਆ । ਜਿਸ ਬਾਰੇ ਬੋਲਦਿਆਂ ਡਾ ਧਰਮਿੰਦਰ ਸਿੰਘ ਨੇ ਕਿਹਾ ਡਾ ਰਾਮਪਾਲ ਦੀ ਕਵਿਤਾ ਨਵੇਂ ਦਿਸਹੱਦਿਆਂ ਨੂੰ ਸਿਰਜਦੀ ਹੈ ਜਿਸ ਵਿੱਚ ਚੇਤਨਤਾ ਦੇ ਨਾਲ-ਨਾਲ ਸਮਕਾਲੀ ਪ੍ਰਸਥਿਤੀਆਂ ਦਾ ਚਿੰਤਨ ਵੀ ਬਾਖੂਬੀ ਢੰਗ ਨਾਲ ਕੀਤਾ ਹੈ ।
ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਅੰਤਰਰਾਸ਼ਟਰੀ ਪੱਧਰ ਦੀਆਂ ਹਨ ਜਿਸ ਵਿਚ ਲੋਕਾਈ ਦੀ ਪੀੜਾ ਨੂੰ ਨਵੇਕਲੇ ਢੰਗ ਨਾਲ ਪੇਸ਼ ਕੀਤਾ ਹੈ। ਸਮਾਗਮ ਦੇ ਦੂਸਰੇ ਪੜਾਅ ਦੌਰਾਨ ਨਾਵਲਕਾਰ ਭੁਪਿੰਦਰ ਸਿੰਘ ਮਾਨ ਦੇ ਨਾਵਲ ਆਸ਼ਰਮ ਉੱਪਰ ਪਰਚਾ ਪੜ੍ਹਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਨਾਵਲ ਨਾਰੀ ਵੇਦਨਾ ਅਤੇ ਸੰਵੇਦਨਾ ਦਾ ਯਥਾਰਥਤਿਕ ਅਵਚੇਤਨ ਹੈ ਜੋ ਨਾਵਲ ਵਿਚਲੀਆਂ ਚਾਰ ਔਰਤਾਂ ਦੇ ਦੁਖਾਂਤ ਦੀ ਕਹਾਣੀ ਪੇਸ਼ ਕਰਦਾ ਹੈ ।
ਕਹਾਣੀਕਾਰ ਪਰਮਜੀਤ ਮਾਨ ਨੇ ਕਿਹਾ ਕਿ ਔਰਤ ਦੀ ਤ੍ਰਾਸਦੀ ਨੂੰ ਪੇਸ਼ ਕਰਦਾ ਇਹ ਨਾਵਲ ਬਹੁ-ਪਰਤੀ ਨਾਵਲ ਹੈ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਔਰਤ ਨਾਲ ਸਿਰਫ ਇੱਕ ਵਸਤੂ ਵਾਂਗ ਵਿਵਹਾਰ ਕੀਤਾ ਜਾਂਦਾ ਹੈ ।ਇਹਨਾਂ ਤੋਂ ਇਲਾਵਾ ਬੂਟਾ ਸਿੰਘ ਚੌਹਾਨ ਭੋਲਾ ਸਿੰਘ ਸੰਘੇੜਾ ਦਰਸ਼ਨ ਸਿੰਘ ਗੁਰੂ ਅਮਰਜੀਤ ਸਿੰਘ ਮਾਨ ਡਾ ਗਗਨਦੀਪ ਸਿੰਘ ਸੰਧੂ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਡਾ ਹਰਪ੍ਰੀਤ ਕੌਰ ਰੂਬੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਦਿਹੜ ਮੇਜਰ ਸਿੰਘ ਰਾਜਗੜ ਮਾਲਵਿੰਦਰ ਸਾ਼ਇਰ ਪਾਲ ਸਿੰਘ ਲਹਿਰੀ ਰਘਬੀਰ ਸਿੰਘ ਗਿੱਲ ਕੱਟੂ ਰਾਮ ਸਰੂਪ ਸ਼ਰਮਾ ਤੇਜਿੰਦਰ ਚੰਡਿਹੋਕ ਰਾਜਿੰਦਰ ਸ਼ੌਕੀ ਸੁਖਵਿੰਦਰ ਸਿੰਘ ਸਨੇਹ ਲਖਵਿੰਦਰ ਸਿੰਘ ਠੀਕਰੀਵਾਲ ਕਰਮਜੀਤ ਸਿੰਘ ਭੋਤਨਾ ਅਰਮਾਨਪ੍ਰੀਤ ਭੋਤਨਾ ਗੁਰਪ੍ਰੀਤ ਸਿੰਘ ਧੌਲਾ ਹਾਕਮ ਸਿੰਘ ਰੂੜੇਕੇ ਸਰੂਪ ਚੰਦ ਹਰੀਗੜ ਡਾ ਉਜਾਗਰ ਸਿੰਘ ਮਾਨ ਮਨਜੀਤ ਸਿੰਘ ਸਾਗਰ ਰਾਮ ਸਿੰਘ ਹਠੂਰ ਅਜਾਇਬ ਸਿੰਘ ਬਿੱਟੂ ਗੁਰਤੇਜ ਸਿੰਘ ਮੱਖਣ ਅਤੇ ਗੁਰਮੇਲ ਸਿੰਘ ਰੂੜੇਕੇ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ।ਇਸ ਸਮਾਗਮ ਵਿਚ ਬੇਅੰਤ ਸਿੰਘ ਬਾਜਵਾ ਐਸ ਐਸ ਗਿੱਲ ਪੱਤਰਕਾਰ ਅਸ਼ੋਕ ਭਾਰਤੀ ਸੰਦੀਪ ਧੌਲਾ ਜੁਗਰਾਜ ਚੰਦ ਰਾਏਸਰ ਸਤਿਨਾਮ ਸਿੰਘ ਮਾਨ ਗੋਰਾ ਸੰਧੂ ਖੁਰਦ ਮਹਿੰਦਰ ਸਿੰਘ ਰਾਹੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਸਭਾ ਵੱਲੋਂ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ ।