ਚੰਡੀਗੜ੍ਹ, 23 ਫਰਵਰੀ, 2017 : ਏਥਿਕਲ ਹੈਲਥਕੇਅਰ ਇੰਨ ਇੰਡੀਆ, ਇੱਕ ਵਿਸਤ੍ਰਿਤ ਤੌਰ ਉਤੇ ਲਿਖੀ ਗਈ ਉਪਯੋਗੀ ਕਿਤਾਬ ਹੈ ਜਿਸ ਨੂੰ ਪੀਜੀਆਈ ਵਿੱਚ ਕੰਮ ਕਰ ਚੁੱਕੇ ਡਾ. ਆਰ. ਕੁਮਾਰ ਨੇ ਲਿਖਿਆ ਹੈ। ਕਿਤਾਬ ਵਿੱਚ ਸਿਹਤ ਦੇਖਭਾਲ ਖੇਤਰ ਦੇ ਹਰੇਕ ਪਹਿਲੂ ਨੂੰ ਛੂਹਿਆ ਗਿਆ ਹੈ ਜਿਨ੍ਹਾਂ ਵਿੱਚ ਹੈਲਥਕੇਅਰ ਸੈਂਟਰ ਵਿੱਚ ਭ੍ਰਿਸ਼ਟਾਚਾਰ ਤੋਂ ਲੈ ਕੇ ਇਲਾਜ ਪ੍ਰਦਾਨ ਕੀਤੇ ਜਾਣਾ ਤੱਕ ਸ਼ਾਮਿਲ ਹੈ। ਡਾ. ਕੁਮਾਰ ਦੇ ਅਨੁਸਾਰ ਅਜਿਹੇ ਮਹੌਲ ਵਿੱਚ ਡਾਕਟਰ-ਮਰੀਜ ਦੇ ਸਬੰਧਾਂ ਨੂੰ ਮਜਬੂਤ ਕਰਨ ਵਿੱਚ ਹਾਲੇ ਲੰਬਾ ਰਸਤਾ ਤਹਿ ਕੀਤਾ ਜਾਣਾ ਬਾਕੀ ਹੈ।
ਕਿਤਾਬ ਨੂੰ ਸੋਸਾਇਟੀ ਫੌਰ ਪ੍ਰੋਮੋਸ਼ਨ ਆਫ ਏਥਿਕਲ ਐਂਡ ਅਫੋਰਡੇਬਲ ਹੈਲਥਕੇਅਰ (ਸਪੀਕ) ਦੀ ਸੰਭਾਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਨੂੰ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਰੀਲੀਜ਼ ਕੀਤਾ ਗਿਆ। ਕਿਤਾਬ ਦੇ ਲੇਖਕ ਡਾ. ਕੁਮਾਰ ਸਪੀਕ (ਸੋਸਾਇਟੀ ਫੌਰ ਪ੍ਰਮੋਸ਼ਨ ਆਫ ਏਥਿਕਲ ਐਂਡ ਅਫੋਰਡੇਬਲ ਹੈਲਥਕੇਅਰ) ਦੇ ਪ੍ਰਧਾਨ ਵੀ ਹਨ।
ਸਪੀਕ, 26 ਫਰਵਰੀ ਨੂੰ ਚੰਡੀਗੜ੍ਹ ਵਿੱਚ ਭਾਰਤ ਵਿੱਚ ਹੈਲਥਕੇਅਰ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਵੇਂ ਸੁਧਾਰਾਂ ਦੇ ਉਦੇਸ਼ ਨਾਲ ਆਪਣੀ ਸਲਾਨਾਂ ਕਾਨਫਰੰਸ ਅਤੇ ਆਲ ਇੰਡੀਆ ਅਵਾਰਡ ਪ੍ਰੋਗਰਾਮ ਵੀ ਆਯੋਜਿਤ ਕਰ ਰਹੀ ਹੈ। ਪੂਰੇ ਦੇਸ਼ ਤੋਂ ਡਾਕਟਰ ਕਾਨਫਰੰਸ ਵਿੱਚ ਹਿੱਸਾ ਲੈਣਗੇ। ਸਪੀਕ ਨੇ ਪੂਰੇ ਦੇਸ਼ ਵਿੱਚ ਵਧੀਆ, ਪ੍ਰਸਿੱਧ ਅਤੇ ਏਥਿਕਲ ਡਾਕਟਰਾਂ ਨੂੰ ਅਵਾਰਡ ਦੇਣ ਦਾ ਵੀ ਫੈਸਲਾ ਕੀਤਾ ਹੈ।
ਆਪਣੀ ਇਸ ਕਿਤਾਬ ਵਿੱਚ ਡਾ. ਕੁਮਾਰ ਨੇ ਦੱਸਿਆ ਹੈ ਕਿ ਕਲੀਨਿਕ ਸਰਵਸਰੇਸ਼ਠਤਾ ਸਥਾਪਿਤ ਕਰਨ ਦੇ ਲਈ ਇਲਾਜ ਪ੍ਰਕਿਰਿਆਵਾਂ, ਦਵਾਈਆਂ, ਡਿਵਾਈਸੇਜ ਅਤੇ ਇੰਨਵੇਸਟੀਗੇਸ਼ਨ ਨੂੰ ਘੱਟ ਕਰਦੇ ਹੋਏ ਇਲਾਜ ਉਤੇ ਖਰਚ ਨੂੰ ਘੱਟ ਕਰਨ ਦੀ ਜਰੂਰਤ ਹੈ।
ਹਾਲਾਂਕਿ ਉਨ੍ਹਾਂ ਨੇ ਇਸ ਖੇਤਰ ਵਿੱਚ ਚੱਲ ਰਹੀਆਂ ਗਲਤ ਪ੍ਰਕਿਰਿਆਵਾਂ ਉਤੇ ਖੁੱਲ ਕੇ ਚਰਚਾ ਕੀਤੀ ਹੈ, ਪਰ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਤੱਥਾਂ ਨੂੰ ਵੀ ਸਾਹਮਣੇ ਰੱਖਿਆ ਹੈ ਕਿ ਕਿਵੇਂ ਮੈਡੀਕਲ ਪ੍ਰੋਫੈਸ਼ਨ ਨੂੰ ਗਲਤ ਨਜਰ ਨਾਲ ਦੇਖਿਆ ਜਾ ਰਿਹਾ ਹੈ ਅਤੇ ਇਸ ਨੂੰ ਮਰੀਜਾਂ ਦੀ ਲੁੱਟ ਖਸੁੱਟ ਕਰਨ ਵਾਲਾ ਪ੍ਰੋਫੈਸ਼ਨ ਮੰਨਿਆ ਰਿਹਾ ਹੈ। ਡਾ. ਕੁਮਾਰ ਨੇ ਆਪਣੀ ਇਸ ਕਿਤਾਬ ਵਿੱਚ ਜੋਰ ਦੇ ਕੇ ਕਿਹਾ ਹੈ ਕਿ ਕਿਵੇਂ ਮੈਡੀਕਲ ਕਾਲਜ ਜਾਂ ਸਰਵਿਸ ਜਾਂ ਪ੍ਰੈਕਟਿਸ ਵਿੱਚ ਐਂਟਰਸ ਲੈਵਲ ਉਤੇ ਮਰੀਜਾਂ ਦੇ ਪ੍ਰਤੀ ਰਹਿਮ, ਨੈਤਿਕ ਮੂਲਾਂ, ਮਰੀਜਾਂ ਦੇ ਦਰਦ ਅਤੇ ਦੁੱਖਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਅਤੇ ਮਰੀਜਾਂ ਦੇ ਆਰਥਿਕ ਪੱਧਰ ਨੂੰ ਸਮਝਣ ਅਤੇ ਪ੍ਰਤੀਕਿਰਿਆ ਦੇਣ ਦੇ ਬਾਰੇ ਵਿੱਚ ਕੁੱਝ ਪੜ੍ਹਾਇਆ ਜਾਂ ਸਿਖਾਇਆ ਨਹੀਂ ਜਾਂਦਾ ਹੈ।
''ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਸਰਵਜਨਕ ਅਤੇ ਨਿੱਜੀ ਹੈਲਥਕੇਅਰ, ਅੱਜ ਗੈਰ ਜਰੂਰੀ ਅਤੇ ਘਾਤਕ ਪ੍ਰਤੀਸਪਰਧਾ ਵਿੱਚ ਉਲਝੇ ਹਨ, ਅਤੇ ਇਸਦੇ ਨਤੀਜੇ ਸਵਰੂਪ ਤਰਕਹੀਣ ਪ੍ਰੈਕਟਿਸ ਹੋ ਰਹੀ ਹੈ ਅਤੇ ਮਰੀਜਾਂ ਦੇ ਗੈਰ ਜਰੂਰੀ ਡਾਇਗਨੋਸਟਿਕਸ ਅਤੇ ਇੰਟਰਵੇਸੰਨਸ ਹੋ ਰਹੀਆਂ ਹਨ। ਇਸਦੇ ਚਲਦੇ ਸਮਾਜਿਕ ਤੌਰ ਉਤੇ ਫਜੂਲਖਰਚੀ ਅਤੇ ਨਿੱਜੀ ਤੌਰ ਉਤੇ ਗੈਰੀ ਜਰੂਰੀ ਖਰਚ ਵੀ ਹੋ ਰਿਹਾ ਹੈ।'' ਕਿਤਾਬ ਵਿੱਚ ਮੈਡੀਕਲ ਸਿਖਿਆ ਦੇ ਖੇਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਬਾਰੇ ਵਿੱਚ ਵੀ ਕਈਂ ਉਦਾਹਰਣ ਦਿੱਤੇ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਅਧਿਐਨਾਂ ਵਿੱਚ ਪ੍ਰਮਾਣਿਤ ਪਾਇਆ ਗਿਆ ਹੈ।
ਇੱਕ ਚੰਗੇ ਡਾਕਟਰ ਦੇ ਗੁਣਾਂ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਡਾ. ਕੁਮਾਰ ਨੇ ਵਿਸਤਾਰ ਨਾਲ ਦੱਸਿਆ ਕਿ ''ਇੱਕ ਚੰਗਾ ਡਾਕਟਰ ਅਸਾਨੀ ਨਾਲ ਸੰਪਰਕ ਯੋਗ, ਆਤਮਵਿਸਵਾਸ ਨਾਲ ਭਰਪੂਰ, ਨਿਰਣਾਯਕ, ਬੁੱਧੀਮਾਨ, ਰੂਚੀਪੂਰਨ, ਦਿਆਲੂ ਅਤੇ ਮਰੀਜਾਂ ਦੇ ਪ੍ਰਤੀ ਦੇਖਭਾਲ ਕਰਨ ਦੀ ਸੋਚ ਰੱਖਦਾ ਹੋਵੇ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਡਾਕਟਰਾਂ ਨੂੰ ਆਈਪੀਸੀ ਦੇ ਪ੍ਰਾਵਧਾਨਾਂ ਦੇ ਬਾਰੇ ਵਿੱਚ ਵੀ ਪਤਾ ਹੋਣਾ ਚਾਹੀਦਾ ਹੈ ਤਾਂਕਿ ਉਹ ਮਰੀਜਾਂ ਦੁੁਆਰਾ ਫਾਇਲ ਕੀਤੇ ਜਾਣ ਵਾਲੇ ਮਾਮਲਿਆਂ ਅਤੇ ਝੂਠੇ ਇਲਜਾਮਾਂ ਤੋਂ ਆਪਣ ਆਪ ਨੂੰ ਸੁਰੱਖਿਅਤ ਰੱਖ ਸਕਣ।''
ਉਨ੍ਹਾਂ ਨੇ ਕਿਹਾ ਕਿ ''ਹੈਲਥਕੇਅਰ ਵਿੱਚ ਭ੍ਰਿਸ਼ਟਾਚਾਰ, ਜਿਆਦਾ ਖਤਰਨਾਕ ਹੈ ਕਿਉਂਕਿ ਇਹ ਸਿੱਧੇ ਉਨਾਂ ਉਤੇ ਪ੍ਰਭਾਵ ਪਾਉਂਦਾ ਹੈ ਜੋ ਕਿ ਪਹਿਲਾਂ ਤੋਂ ਹੀ ਮੁਸਕਿਲਾਂ ਅਤੇ ਦਰਦ ਤੋਂ ਪੀੜਿਤ ਹਨ, ਜਾਂ ਫਿਰ ਉਹ ਆਪਣੀ ਜਿੰਦਗੀ ਦੇ ਆਖਰੀ ਦੌਰ ਵਿੱਚ ਹੋ ਸਕਦੇ ਹਨ ਅਤੇ ਸੰਭਵ ਹੈ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਜਿਆਦਾ ਚੰਗੀ ਨਾ ਹੋਵੇ।'' ਕਿਤਾਬ ਵਿੱਚ ਇਸਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਕੁੱਝ ਮਰੀਜ ਵੀ ਡਾਕਟਰਾਂ ਦੀ ਚੰਗਿਆਈਆਂ ਅਤੇ ਚੰਗੇ ਨੈਤਿਕ ਮੂਲਾਂ ਦਾ ਗਲਤ ਫਾਇਦਾ ਚੁੱਕਦੇ ਹਨ। ਕਈਂ ਵਾਰ ਉਹ ਕੰਸਲਟੇਸ਼ਨ ਤੋਂ ਬਾਅਦ ਫੀਸ ਦਾ ਭੁਗਤਾਨ ਕਰਨ ਤੋਂ ਵੀ ਇਨਕਾਰ ਕਰ ਦਿੰਦੇ ਹਨ ਜਾਂ ਇਲਾਜ ਖਤਮ ਹੋਣ ਤੋਂ ਬਾਅਦ ਡਿਸਕਾਊਂਟ ਦੇ ਲਈ ਕਹਿੰਦੇ ਹਨ, ਜਾਂ ਫਿਰ ਉਹ ਹਮੇਸ਼ਾਂ ਉਮੀਦ ਕਰਦੇ ਹਨ ਕਿ ਡਾਕਟਰ ਉਨ੍ਹਾਂ ਦੀ ਕਾਲ ਉਤੇ 24 ਘੰਟੇ 7 ਦਿਨ ਉਪਲੱਬਧ ਹੋਣ, ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੀ ਕੰਸਲਟੇਸ਼ਨ ਦਾ ਭੁਗਤਾਨ ਕੀਤਾ ਹੈ। ਅਜਿਹੇ ਵਿੱਚ ਡਾਕਟਰ ਦੀ ਸੁਵਿਧਾ-ਅਸੁਵਿਧਾ ਉਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ ਡਾਕਟਰਾਂ ਨੇ ਵੀ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਦੇਖਣ ਵਿੱਚ ਮਰੀਜਾਂ ਦੇ ਪ੍ਰਤੀ ਮਿੱਤਰਤਾ ਨਹੀਂ ਲਗਦੀ ਪਰ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਅਪਣਾਇਆ ਜਾ ਰਿਹਾ ਹੈ।
ਡਾ. ਅਮੋਦ ਗੁਪਤਾ, ਪਦਮਸ੍ਰੀ ਅਵਾਰਡ ਨਾਲ ਸਨਮਾਨਿਤ, ਨੇ ਵੀ ਕਿਤਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰਸ ਦੇ ਲਈ ਏਥਿਕਸ ਨੂੰ ਸਾਹਮਣੇ ਲਿਆਉਣ ਦੇ ਲਈ ਲੇਖਕ ਦੀ ਸਰਾਹਨਾਂ ਕੀਤੀ। ਅਮਰੀਕਾ ਤੋਂ ਡਾ. ਅਮਰੀਕ ਚੱਠਾ ਨੇ ਦੋਨਾਂ ਦੇਸ਼ਾਂ ਵਿੱਚ ਮੈਡੀਕਲ ਸੇਵਾਵਾਂ ਵਿੱਚ ਸ਼ੋਸਣ ਦੀ ਤੁਲਨਾਂ ਕਰਦੇ ਹੋਏ ਕਿਹਾ ਕਿ ਅਮਰੀਕਾ ਵੀ ਇਸ ਮਾਮਲੇ ਵਿੱਚ ਕੋਈ ਵਧੀਆ ਸਥਿਤੀ ਵਿੱਚ ਨਹੀਂ ਹੈ। ਪਰ, ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਮੈਡੀਕਲ ਸੰਸਾਧਨਾਂ ਨੂੰ ਬੇਕਾਰ ਖਰਚ ਕਰਨ ਦੀ ਲਗਜਰੀ ਨੁੂੰ ਸਹਿਨ ਨਹੀ ਕਰ ਸਕਦਾ ਹੈ। ਡਾ. ਰਾਕੇਸ਼ ਕਸ਼ਪ, ਡਾਇਰੈਕਟਰ, ਸਿਹਤ ਸੇਵਾਵਾਂ, ਦੁਆਰਾ ਵੀ 'ਮਰੀਜ ਪਹਿਲਾਂ' ਦੀ ਅਵਧਾਰਣਾਂ ਦੀ ਸਰਾਹਨਾਂ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਹੈਲਥਕੇਅਰ ਸਾਰਿਆਂ ਦੇ ਲਈ ਸਹੀ ਕੀਮਤ ਉਤੇ ਉਪਲੱਬਧ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਐਮਰਜੈਂਸੀ ਕੇਅਰ ਪ੍ਰਦਾਨ ਕਰਨ ਤੋਂ ਮਨਾ ਨਹੀਂ ਕਰਨਾ ਚਾਹੀਦਾ ਹੈ।
ਸਪੀਕ ਦੇਸ਼ ਦੇ ਪ੍ਰਮੁੱਖ ਡਾਕਟਰਾਂ ਨੂੰ ਸਨਮਾਨਿਤ ਕਰੇਗੀ
ਸੀਪਕ ਨੇ ਪੂਰੇ ਦੇਸ਼ ਦੇ ਪ੍ਰਸਿੱਧ ਅਤੇ ਏਥਿਕਲ ਡਾਕਟਰਾਂ ਨੂੰ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ ਹੈ। ਸਪੀਕ ਦੀ ਉਚ ਪੱਧਰੀ ਜਿਊਰੀ, ਜਿਸ ਵਿੱਚ ਅਜੀਤ ਚੱਠਾਠ ਆਈਏਐਸ, ਸਾਬਕਾ ਮੁੱਖ ਸੈਕਟਰੀ, ਪੰਜਾਬ ਸਰਕਾਰ, ਐਲ.ਐਮ. ਗੋਇਲ, ਆਈਏਐਸ, ਸਾਬਕਾ ਮੁੱਖ ਸੈਕਟਰੀ, ਹਰਿਆਣਾ, ਐਮ.ਜੀ. ਦੇਵਾਸਹਾਯਮ, ਆਈਏਐਸ, ਸਾਬਕਾ ਮੁੱਖ ਕਮਸ਼ਿਨਰ, ਚੰਡੀਗੜ੍ਹ, ਆਰ.ਐਨ. ਪਰਾਸ਼ਰ, ਆਈਏਐਸ, ਸਾਬਕਾ ਪ੍ਰਿੰਸੀਪਲ ਸੈਕਟਰੀ, ਹਰਿਆਣਾ ਸਰਕਾਰ, ਡਾ. ਰਾਜ ਬਹਾਦਰ, ਸਾਬਕਾ ਡਾਇਰੈਕਟਰ, ਪੀਜੀਆਈ, ਡਾ. ਅਮੋਦ ਗੁਪਤਾ, ਪਦਮਸ੍ਰੀ, ਡਾ. ਐਸ.ਕੇ. ਜਿੰਦਲ ਅਤੇ ਡਾ. ਐਸ.ਕੇ. ਪ੍ਰਭਾਕਰ, ਸਾਬਕਾ ਐਚਓਡੀ, ਪੀਜੀਆਈ ਅਤੇ ਦਲੀਪ ਸ਼ਰਮਾਂ, ਡਾਇਰੈਕਟਰ, ਏਸੋਚੈਮ, ਮੈਂਬਜ ਸਨ, ਪੂਰੇ ਦੇਸ਼ ਦੇ ਪ੍ਰਸਿੱਧ ਡਾਕਟਰਾਂ ਅਤੇ ਹਸਪਤਾਲਾਂ ਨੂੰ ਸਪੀਕ ਇੰਡੀਆ ਅਵਾਰਡਸ ਆਫ ਐਕਸੀਲੈਂਸ ਦੇ ਲਈ ਚੁਣਿਆ ਹੈ।