ਬਿੱਕਰ ਸਿੰਘ ਖੋਸਾ ਬਣੇ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਪ੍ਰਧਾਨ
ਹਰਦਮ ਮਾਨ
ਸਰੀ , 18 ਦਸੰਬਰ, 2019 : ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਇਕੱਤਰਤਾ ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ, ਸਰੀ ਵਿਖੇ ਹੋਈ, ਜਿਸ ਵਿੱਚ ਸਾਲ 2020 ਦੀ ਨਵੀਂ ਚੁਣੀ ਗਈ ਕਾਰਜਕਰਨੀ ਕਮੇਟੀ ਦਾ ਐਲਾਨ ਕੀਤਾ ਗਿਆ। ਅਜੈਬ ਸਿੰਘ ਸਿੱਧੂ ਨੇ ਨਵੀਂ ਚੁਣੇ ਅਹੁਦੇਦਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸਿੱਧ ਸ਼ਾਇਰ ਬਿੱਕਰ ਸਿੰਘ ਖੋਸਾ ਨੂੰ ਪ੍ਰਧਾਨ, ਪ੍ਰਿਤਪਾਲ ਗਿੱਲ ਨੂੰ ਮੀਤ ਪ੍ਰਧਾਨ, ਪਲਵਿੰਦਰ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ ਅਤੇ ਰੂਪਿੰਦਰ ਰੂਪੀ ਨੂੰ ਖ਼ਜ਼ਾਨਚੀ ਚੁਣਿਆ ਗਿਆ ਹੈ।
ਮੀਟਿੰਗ ਦਾ ਆਗਾਜ਼ ਇਕ ਸ਼ੋਕ ਮਤੇ ਨਾਲ ਹੋਇਆ ਜਿਸ ਵਿਚ ਪ੍ਰਸਿੱਧ ਗ਼ਜ਼ਲਗੋ ਰਾਜਵੰਤ ਰਾਜ ਦੀ ਸੱਸ ਮਾਂ ਰੇਸ਼ਮ ਕੌਰ ਢੰਡਾ ਦੇ ਸਦੀਵੀ ਵਿਛੋੜੇ ਉਪਰ ਦੁੱਖ ਪ੍ਰਗਟ ਕਰਦਿਆਂ ਸਭਾ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।
ਕਾਵਿਕ ਦੌਰ ਦਾ ਆਰੰਭ ਸੁਰਜੀਤ ਮਾਧੋਪੁਰੀ ਦੇ ਗੀਤ ਨਾਲ ਹੋਇਆ, ਫਿਰ ਹਰਚੰਦ ਸਿੰਘ ਗਿੱਲ, ਅਮਰੀਕ ਲੇਲ੍ਹ, ਹਰਜਿੰਦਰ ਚੀਮਾ, ਦਰਸ਼ਨ ਸੰਘਾ, ਸੁਰਜੀਤ ਕਲਸੀ, ਹਰਪਾਲ ਸਿੰਘ ਬਰਾੜ, ਅਮਨ ਅਰਮਾਨ, ਹਰਸ਼ਰਨ ਕੌਰ, ਰੂਪਿੰਦਰ ਖੈਰਾ ਰੂਪੀ, ਦਵਿੰਦਰ ਕੌਰ ਜੌਹਲ, ਇੰਦਰਪਾਲ ਸਿੰਘ ਸੰਧੂ, ਗੁਰਪ੍ਰੀਤਮ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਘੁੰਮਣ, ਨਰਿੰਦਰ ਬਾਹੀਆ, ਬਿੱਕਰ ਸਿੰਘ ਖੋਸਾ, ਪਲਵਿੰਦਰ ਸਿੰਘ ਰੰਧਾਵਾ, ਖੁਸ਼ਹਾਲ ਗਲੋਟੀ, ਇੰਦਰਜੀਤ ਧਾਮੀ, ਕ੍ਰਿਸ਼ਨ ਭਨੋਟ ਅਤੇ ਪ੍ਰਿਤਪਾਲ ਗਿੱਲ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰਿਤਪਾਲ ਗਿੱਲ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ।