ਅੰਮ੍ਰਿਤਸਰ 30 ਜੁਲਾਈ 2019 :ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਟਿਡ, ਲੁਧਿਆਣਾ/ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ, ਸਥਾਨਕ ਟਾਊਨ ਹਾਲ ਵਿਖੇ 99 ਸਾਲਾਂ ਤੋਂ ਚਲ ਰਹੀਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ ਕਾਰਪੋਰੇਸ਼ਨ ਲਾਇਬਰੇਰੀ ਨੂੰ ਇੱਥੇ ਹੀ ਰਖਿਆ ਜਾਵੇ।ਡਾ. ਗੁਮਟਾਲਾ ਅਨੁਸਾਰ ਇਸ ਲਾਇਬਰੇਰੀ ਨੂੰ ਰਣਜੀਤ ਐਵੇਨਿਊਨਗਰ ਨਿਗਮ ਦੇ ਦਫ਼ਤਰ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਦਾ ਪਾਠਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਪ੍ਰਸਿੱਧ ਫ਼ਿਲਮ ਨਿਰਮਾਤਾ ਸ੍ਰੀ ਗ਼ੁਲਜ਼ਾਰ ਨੇ ਵੀ ਪਾਰਟੀਸ਼ਨ ਮਿਊਜ਼ੀਅਮ ਦੇ ਇਕ ਸਮਾਗਮ ਵਿਚ ਇਸ ਲਾਇਬਰੇਰੀ ਨੂੰਤਬਦੀਲ ਕਰਨ ਦਾ ਵਿਰੋਧ ਕੀਤਾ ਸੀ।ਸਾਬਕਾ ਮੰਤਰੀ ਸ੍ਰੀ ਮਤੀ ਲਕਸ਼ਮੀਂ ਕਾਂਤਾ ਚਾਵਲਾ ਤੇ ਸਾਬਕਾ ਸਪੀਕਰ ਪ੍ਰੋਫ਼ੈਸਰ ਦਰਬਾਰੀਲਾਲ ਵੀ ਇਸ ਲਾਇਬਰੇਰੀ ਨੂੰ ਇਸੇ ਜਗਾਹ ਰਖਣ ਦੀ ਮੰਗ ਕਰ ਚੁੱਕੇ ਹਨ ।ਪਾਠਕਾਂ ਨੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਤੇ ਵਧਾਇਕ ਡਾ. ਰਾਜਕੁਮਾਰ ਨੂੰ ਵੀ ਮਿਲਕੇ ਇਸ ਸਬੰਧੀ ਮੰਗ ਪੱਤਰ ਦਿੱਤਾ ਹੈ।
1920 ਵਿਚ ਅੰਗਰੇਜ਼ਾਂ ਨੇ ਇਸ ਨੂੰ ਸਥਾਪਤ ਕੀਤਾ ਤੇ ਇਸ ਦਾ ਨਾਂਮੀਆਂ ਗ਼ੁਲਾਮ ਸਾਦਿਕ ਲਾਇਬਰੇਰੀ ਰਖਿਆਸੀ। ਆਜਾਦੀ ਦੇ ਬਾਦ ਇਸ ਦਾ ਨਾਂ ਬਦਲ ਕਿਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲਲਾਇਬਰੇਰੀ, ਅੰਮ੍ਰਿਤਸਰਰਖਿਆ ਗਿਆ। ਇਹਸ਼ਹਿਰ ਦੇ ਕੇਂਦਰ ਵਿੱਚ ਹੈ ਜਿਸ ਦਾ ਲਾਭ ਚਾਰ ਦੀਵਾਰੀ ਅੰਦਰ ਰਹਿੰਦੇ ਨਾ ਕੇਵਲ ਲੱਖਾਂ ਲੋਕ ਉੱਠਾ ਰਹੇ ਹਨ, ਸਗੋਂ ਇਹ ਪਾਰਟੀਸ਼ਨ ਮਿਊਜ਼ੀਅਮ ਵੇਖਣ ਆਉਂਦੇ ਯਾਤਰਆਂੂ ਲਈ ਵੀਲਾਭਦਾਇਕ ਹੈ।ਇਥੇ ਹਰ ਵਿਅਕਤੀ ਆਸਾਨੀ ਨਾਲ ਪਹੁੰਚ ਸਕਦਾ ਹੈ ਜੇ ਇਹ ਰਣਜੀਤ ਐਵੇਨਿਊ ਵਿੱਚ ਤਬਦੀਲ ਹੁੰਦੀ ਹੈ ਤਾਂ ਲੋਕਾਂ ਨੂੰ ਉੱਥੇ ਰੋਜਾਨਾ ਜਾਣ ਆਉਣ ਵਿੱਚ ਬਹੁਤ ਮੁਸ਼ਕਲ ਆਵੇਗੀ। ਔਰਤਾਂ, ਬੱਚੇ ਅੰਗਹੀਣ, ਬਜ਼ੁਰਗ ਆਦਿ ਉੱਥੇ ਜਾ ਨਹੀਂ ਸਕਣਗੇ ।ਰਣਜੀਤ ਐਵੇਨਿਊਦੇ ਨਜਦੀਕ ਪਹਿਲਾਂ ਹੀ ਰਾਣੀ ਕੇ ਬਾਗ਼ ਵਿੱਚ ਜ਼ਿਲ੍ਹਾ ਲਾਇਬਰੇਰੀ ਮੌਜੂਦ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ ਅਣਗਿਣਤ ਸ਼ਖ਼ਸੀਅਤਾਂਇਸ ਲਾਇਬਰੇਰੀ ਦਾ ਲਾਭ ਉਠਾ ਚੁਕੀਆਂ ਹਨ।ਮੇਰਾ ਇਸ ਲਾਇਬਰੇਰੀ ਵਿਚ ਕੋਈ 50 ਸਾਲ ਦਾ ਆਉਣਾ ਜਾਣਾ ਹੈ।ਮੈਂ ਪੀ.ਐੱਚ-ਡੀ ਕਰਨ ਸਮੇਂ ਇੱਥੇ ਅੰਗਰੇਜ਼ੀ ਤੇ ਪੰਜਾਬੀ ਵਿਚ ਲਿਖੀਆਂ ਬਹੁਤ ਹੀ ਪੁਰਾਣੀਆਂ ਪੁਸਤਕਾਂਦਾ ਲਾਭ ਉਠਾਇਆ।ਇੱਥੇ 20 ਹਜ਼ਾਰ ਤੋਂ ਵੱਧ ਦੁਰਲੱਭ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਵਿਚ ਪੁਸਤਕਾਂ,ਮੈਗ਼ਜ਼ੀਨ ,ਖ਼ਰੜੇ ਆਦਿ ਹਨ।ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਨੇ ਇਕ ਵੀ ਕਿਤਾਬ ਨਹੀਂ ਖਰੀਦੀ। ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਥੇ ਕੁਝ ਪੁਸਤਕਾਂ ਜਰੂਰ ਭੇਜੀਆਂ ਹਨ।ਲੋੜ ਹੈ ਇਨ੍ਹਾਂ ਕਿਤਾਬਾਂ ਨੂੰ ਡਿਜੀਟਲਾਈਜ਼ ਕਰਵਾਇਆ ਜਾਵੇ ਤੇ ਇਸ ਆਧੁਨਿਕ ਸਹੂਲਤਾਂ ਨਾਲ ਲੈੱਸ ਕੀਤਾ ਜਾਵੇਤੇ ਲੋੜੀਂਦਾ ਸਟਾਫ਼ ਮੁਹੱਈਆ ਕਰਵਾਇਆ ਜਾਵੇ।
ਡਾ. ਚਰਨਜੀਤ ਸਿੰਘ ਗੁਮਟਾਲਾ 001 9375739812 (ਅਮਰੀਕਾ)