ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਸੀ ਵੱਲੋਂ ਪੁਸਤਕ ''ਰਾਮਗੜ੍ਹੀਆ ਵਿਰਾਸਤ'' ਲੋਕ ਅਰਪਣ
ਪਟਿਆਲਾ, 20 ਅਗਸਤ 2021 - ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ 'ਤੇ ਮਾਣ ਕਰਦਿਆਂ ਇਸ ਉਪਰ ਬਚਨਵੱਧਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਇਨਾਂ ਵਿਚਾਰਾਂ ਦਾ ਪਗਟਾਵਾ ਡਾ ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅੱਜ ਯੂਨੀਵਰਸਿਟੀ ਵਿੱਚ ਰਾਮਗੜ੍ਹੀਆ ਵਿਰਾਸਤ ਕਾਫੀ ਟੇਬਲ ਬੁਕ ਨੂੰ ਲੋਕ ਅਰਪਣ ਕਰਨ ਸਮੇਂ ਬੋਲਦਿਆਂ ਕੀਤਾ। ਉਨਾਂ ਜੈ ਤੇਗ ਸਿੰਘ ਅਨੰਤ ਦੇ ਉਦਮ ਦੀ ਪਸੰਸਾ ਕਰਦਿਆਂ ਅੱਗੋਂ ਕਿਹਾ ਕਿ ਜੇਕਰ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਤਾਂ ਹੀ ਸਾਡਾ ਭਵਿਖ ਸੁਨਹਿਰਾ ਹੋ ਸਕਦਾ ਹੈ। ਉਨਾਂ ਇਹ ਵੀ ਕਿਹਾ ਕਿ ਪੁਸਤਕ ਸਭਿਅਚਾਰ ਕਿਸੇ ਵੀ ਕੌਮ ਦੇ ਭਵਿਖ ਦਾ ਗਵਾਹ ਹੁੰਦਾ ਹੈ। ਜਿਸ ਕੌਮ ਦੇ ਲੋਕਾਂ ਵਿੱਚ ਆਪਣੀ ਮਾਤ ਭਾਸ਼ਾ ਨਾਲ ਪਿਆਰ, ਸਾਹਿਤ ਤੇ ਇਤਿਹਾਸ ਪੜਨ ਦੀ ਰੁਚੀ ਅਤੇ ਸਤਿਕਾਰ ਹੋਵੇਗਾ, ਉਹ ਕੌਮ ਹਮੇਸ਼ਾ ਬੁਲੰਦੀਆਂ 'ਤੇ ਪਹੁੰਚੇਗੀ। ਉਨਾਂ ਅੱਗੋਂ ਕਿਹਾ ਕਿ ਜਿਨਾਂ ਲੋਕਾਂ ਕੋਲ ਜਾਇਦਾਦਾਂ ਸਨ, ਉਹ ਲੜਦੇ ਰਹੇ ਪੰਤੂ ਰਾਮਗੜੀਆ ਭਾਈਚਾਰੇ ਕੋਲ ਕੋਈ ਸੰਪਤੀ ਨਹੀਂ ਸੀ। ਉਨਾਂ ਆਪਣੀ ਲਿਆਕਤ ਅਤੇ ਮਿਹਨਤ ਨਾਲ ਸਿੱਖ ਸਮਾਜ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ। ਉਨਾਂ ਕਿਹਾ ਕਿ ਸੀ ਗੁਰੂ ਨਾਨਕ ਦਾ ਸੰਦੇਸ਼ ਅਜੇ ਵੀ ਲੋਕਾਈ ਤੱਕ ਪਹੁੰਚਾਉਣ ਦੀ ਲੋੜ ਹੈ ਕਿਉਂਕਿ ਜ਼ਾਤ ਪਾਤ ਦੇ ਵਿਰੁਧ ਉਨਾਂ ਆਵਾਜ਼ ਉਠਈ ਪੰਤੂ ਅਜੇ ਤੱਕ ਜ਼ਾਤ ਪਾਤ ਬਰਕਰਾਰ ਹੈ।
ਇਸ ਮੌਕੇ 'ਤੇ ਡਾ ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਸਹਿਯੋਗ ਨਾਲ ਪਕਾਸ਼ਤ ਕੀਤੀ ਪੁਸਤਕ ''ਰਾਮਗੜ੍ਹੀਆ ਵਿਰਾਸਤ'' ਵਡ ਆਕਾਰੀ, ਸਚਿਤਰ ਕਾਫੀ ਟੇਬਲ ਪੁਸਤਕ ਲੋਕ ਅਰਪਣ ਕੀਤੀ। ਰਾਮਗੜ੍ਹੀਆ ਵਿਰਾਸਤ ਅਜਿਹੀ ਪਹਿਲੀ ਪੁਸਤਕ ਹੈ, ਜੋ ਰਾਮਗੜੀਆਂ ਦੇ ਵਿਰਸੇ ਤੇ ਵਿਰਾਸਤ ਦੀ ਪੂਰਨ ਤਰਜ਼ਮਾਨੀ ਕਰਦੀ ਹੈ। ਇਸ ਪੁਸਤਕ ਵਿੱਚ 450 ਰੰਗਦਾਰ ਤਸਵੀਰਾਂ ਤੇ ਸੰਸਾਰ ਦੇ 1000 ਤੋਂ ਵੱਧ ਪਮੁੱਖ ਰਾਮਗੜ੍ਹੀਆ ਹਸਤੀਆਂ ਬਾਰੇ ਭਰਪੂਰ ਜਾਣਕਾਰੀ ਸ਼ਾਮਲ ਹੈ। ਰਾਮਗੜ੍ਹੀਆ ਵਿਰਾਸਤ ਦੀ ਸੰਪਾਦਨਾ ਪਰਵਾਸੀ ਪੰਜਾਬੀ ਜੈਤੇਗ ਸਿੰਘ ਅਨੰਤ ਨੇ ਕੀਤੀ ਹੈ। ਜੈਤੇਗ ਸਿੰਘ ਅਨੰਤ ਪੰਜਾਬੀ ਦੇ ਨਾਮਵਰ, ਸਿਰਮੌਰ ਚਿੰਤਕ, ਖੋਜੀ ਅਤੇ ਸਿੱਖ ਬੁੱਧੀਜੀਵੀ ਹਨ, ਜਿਨਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਡੇਢ ਦਰਜਨ ਪੁਸਤਕਾ ਪਾ ਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ।
ਨਾਸਾਜ਼ ਸਿਹਤ ਦੇ ਬਾਵਜੂਦ ਉਹ ਲਗਾਤਾਰ ਪੰਜਾਬੀ ਸਾਹਿਤ ਅਤੇ ਇਤਿਹਾਸ ਦੀ ਸੇਵਾ ਵਿੱਚ ਰੁਝੇ ਹੋਏ ਹਨ। ਉਨਾਂ ਦੀ ਖਾਸੀਅਤ ਇਹ ਹੈ ਕਿ ਉਨਾਂ ਨੇ ਹਮੇਸ਼ਾ ਅਜਿਹੇ ਅਣਗੌਲੇ ਸਿੱਖ ਵਿਦਵਾਨਾ, ਜਿਨਾਂ ਨੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਪਫੁਲਤਾ ਅਤੇ ਬਿਹਤਰੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ, ਉਨਾਂ ਬਾਰੇ ਪੁਸਤਕਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ। ਉਨਾਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ ਸਿੰਘ ਅਤੇ ਉਸਤਾਦ ਦਾਮਨ ਆਦਿ ਵਰਨਣਯੋਗ ਹਨ। ਉਨਾਂ ਗਦਰ ਲਹਿਰ ਬਾਰੇ ਗਦਰੀ ਯੋਧੇ ਅਤੇ ਗਦਰ ਲਹਿਰ ਦੀ ਕਹਾਣੀ ਦੋ ਪੁਸਤਕਾਂ ਰਾਹੀਂ ਗਦਰੀ ਬਾਬਿਆਂ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਬਿਹਤਰੀਨ ਯੋਗਦਾਨ ਬਾਰੇ ਪਾਠਕਾਂ ਨੂੰ ਜਾਣਕਾਰੀ ਦਿੱਤੀ ਹੈ। ਜੈ ਤੇਗ ਸਿੰਘ ਅਨੰਤ ਨੇ ਇਕ ਸੰਸਥਾ ਜਿਤਨਾ ਕੰਮ ਕਰਕੇ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਇਤਿਹਾਸ ਵਿੱਚ ਵਡਮੁਲਾ ਯੋਗਦਾਨ ਪਾਇਆ ਹੈ।
ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਸਿੱਖ ਮਿਸਲਾਂ ਦਾ ਪੰਜਾਬੀਆਂ ਨੂੰ ਸੰਗਠਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਹੈ। ਸਿੱਖ ਸਭਿਆਚਾਰ ਨੂੰ ਸਮਝਦੇ ਹੋਏ ਪੰਜਾਬੀਆਂ ਨੂੰ ਰਾਮਗੜੀਆਂ ਦੀ ਅਮੀਰ ਵਿਰਾਸਤ ਤੋਂ ਪੇਰਨਾ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਸਿੱਖੀ ਰੰਗ ਵਿੱਚ ਰੰਗਿਆ ਹੋਇਆ ਸੀ, ਜਿਸ ਕਰਕੇ ਉਨਾਂ ਦੀ ਜਦੋਜਹਿਦ ਸਫਲ ਹੋਈ। ਉਨਾਂ ਕਿਹਾ ਕਿ ਪੰਜਾਬੀ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਸਚਿਤਰ ਕਾਫੀ ਟੇਬਲ ਪੁਸਤਕ ਹੈ। ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪੋ ਬਲਵਿੰਦਰ ਕੌਰ ਮੁੱਖੀ ਰੀਜਨਲ ਸੈਂਟਰ ਬਠਿੰਡਾ, ਡੀ ਐਸ ਕਪੂਰ ਸਾਬਕਾ ਪਿੰਸੀਪਲ ਗੌਰਮਿੰਟ ਕਾਲਜ ਆਫ ਆਰਟਸ ਚੰਡੀਗੜ ਅਤੇ ਮਲਕਿੰਦਰ ਕੌਰ ਮੁੱਖੀ ਗੁਰੂ ਗੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਵੀ ਆਪਣੇ ਵਿਚਾਰ ਪਗਟ ਕੀਤੇ। ਦਲੀਪ ਸਿੰਘ ਉਪਲ ਨੇ ਕਵਿਤਾ ਸੁਣਾਈ।
ਆਪਣੇ ਸਵਾਗਤੀ ਭਾਸ਼ਣ ਵਿੱਚ ਉਜਾਗਰ ਸਿੰਘ ਕੋਆਰਡੀਨੇਟਰ ਇੰਡੀਆ ਚੈਪਟਰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਡਾ ਅਰਵਿੰਦ ਉਪਕੁਲਪਤੀ ਨੂੰ ਜੀਅ ਆਇਆਂ ਕਿਹਾ ਅਤੇ ਪੁਸਤਕ ਲੋਕ ਅਰਪਣ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਇਸ ਮੌਕੇ ਤੇ ਸੁਰਿੰਦਰ ਸਿੰਘ ਜੱਬਲ ਪਧਾਨ ਕੈਨੇਡੀਅਨ ਰਾਮਗੜੀਆ ਸੋਸਾਇਟੀ ਕੈਨੇਡਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਦੀ ਫੈਕਲਿਟੀ ਅਤੇ ਸਮਾਗਮ ਵਿਚ ਆਏ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਉਨਾਂ ਕੈਨੇਡੀਅਨ ਰਾਮਗੜੀਆ ਸੋਸਾਇਟੀ ਦੇ ਪਧਾਨ ਸੁਰਿੰਦਰ ਸਿੰਘ ਜੱਬਲ ਵੱਲੋਂ ਐਲਾਨ ਕੀਤਾ ਕਿ ਜਿਹੜੇ ਵਿਦਿਆਰਥੀ ਜੱਸਾ ਸਿੰਘ ਰਾਮਗੜੀਆ 'ਤੇ ਪੀ ਐਚ ਡੀ ਕਰਨਗੇ ਉਨਾਂ ਨੂੰ ਇਕ ਲੱਖ ਰੁਪਏ ਦਾ ਅਵਾਰਡ ਦਿੱਤਾ ਜਾਵੇਗਾ। ਇਸੇ ਤਰਾਂ ਵਿਦਿਆਰਥੀ ਦੇ ਗਾਈਡ ਨੂੰ 25 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨ ਟਰੱਸਟ ਕੈਨੇਡਾ ਦੇ ਪਤੀਨਿਧ ਜੋਤਿੰਦਰ ਸਿੰਘ ਨੇ ਡਾ ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ, ਕੈਨੇਡੀਅਨ ਰਾਮਗੜੀਆ ਸੋਸਾਇਟੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਉਪਕੁਲਪਤੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਡੀ ਐਸ ਕਪੂਰ ਸਾਬਕਾ ਪਿੰ ਗੌਰਮਿੰਟ ਕਾਲਜ ਆਫ਼ ਆਰਟਸ ਚੰਡੀਗੜ ਨੂੰ ਸਨਮਾਨਤ ਕੀਤਾ ਗਿਆ। ਰਛਪਾਲ ਸਿੰਘ ਗਿੱਲ ਸੇਵਾ ਮੁਕਤ ਡਾਇਰੈਕਟਰ ਭਾਸ਼ਾ ਵਿਭਾਗ, ਜਸਬੀਰ ਕੌਰ ਪਿੰਸੀਪਲ ਗੁਰਮਤ ਕਾਲਜ, ਡਾ ਕੇਹਰ ਸਿੰਘ, ਪੋ ਮਨਜੀਤ ਸਿੰਘ, ਡਾ ਗੁਰਮੀਤ ਸਿੰਘ, ਡਾ ਡਾ ਅਨਵਰ ਚਿਰਾਗ, ਦਰਸ਼ਨ ਸਿੰਘ ਆਸ਼ਟ, ਰਾਜਵੰਤ ਕੌਰ ਪੰਜਾਬੀ, ਪੋ ਗੁਰਮੁੱਖ ਸਿੰਘ ਆਦਿ ਵੀ ਮੌਜੂਦ ਸਨ।