ਲੁਧਿਆਣਾ, 8 ਅਗਸਤ 2016 : ਭਾਰਤੀ ਫੋਜ਼ ਦੇ ਮਹਾਨ ਜਰਨੈਲ ਲੈਫਟੀਨੇਟ ਜਰਨਲ ਹਰਬਖਸ਼ ਸਿੰਘ ਦੀ ਜੀਵਨੀ ਉੱਪਰ ਬ੍ਰਿਗੇਡਿਅਰ (ਰਿਟਾ) ਕੁਲਦੀਪ ਸਿੰਘ ਕਾਹਲੋਂ ਵੱਲੋਂ ਲਿਖੀ ਗਈ ਪੁਸਤਕ “ ਪੰਜਾਬ ਤੇ ਕਸ਼ਮੀਰ ਦਾ ਰਾਖਾ ਜਰਨਲ ਹਰਬਖਸ਼ ਸਿੰਘ” ਕੇਵਲ ਇੱਕ ਪੁਸਤਕ ਨਹੀਂ ਬਲਕਿ ਗੋਰਵਮਈ ਇਤਿਹਾਸਕ ਦਸਤਾਵੇਜ਼ ਹੈ। ਜੋ ਕਿ ਸਾਡੀਆਂ ਆਉਂਣ ਵਾਲੀਆਂ ਪੀੜ•ੀਆਂ ਲਈ ਪ੍ਰੇਣਾਂ’ ਤੇ ਗਿਆਨ ਦਾ ਸ੍ਰੋਤ ਬਣੇਗਾ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ ਦੇ ਪ੍ਰਧਾਨ ਸ.ਹਰਮਿੰਦਰ ਸਿੰਘ ਨੇ ਬ੍ਰਿਗੇਡੀਅਰ (ਰਿਟਾ) ਕੇ. ਐਸ. ਕਾਹਲੋਂ ਵੱਲੋਂ ਲਿਖੀ ਗਈ ਉਕਤ ਪੁਸਤਕ ਦੇ ਨਵੇਂ ਅੇਡੀਸ਼ਨ ਨੂੰ ਰਿਲੀਜ਼ ਕਰਨ ਸਬੰਧੀ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਅੰਦਰ ਇੱਕਤਰ ਹੋਈਆ ਪ੍ਰਮੁੱਖ ਸ਼ਖਸ਼ੀਅਤ ਅਤੇ ਐਕਡਮੀ ਦੇ ਵਿਦਿਆਰਥੀ ਨੂੰ ਸੰਬੋਧਨ ਕਰ ਦਿਆ ਹੋਇਆ ਕੀਤਾ। ਆਪਣੇ ਸੰਬੋਧਨ ਵਿੱਚ ਉਨ•ਾਂ ਨੇ ਕਿਹਾ ਕਿ ਜੇਕਰ 1965 ਦੀ ਜੰਗ ਦੇ ਹੀਰੋ ਪੱਛਮੀ ਕਮਾਨ ਦੇ ਇੰਨਚਾਰਜ ਸਾਬਕਾ ਲੈਫਟੀਨੈਟ ਜਨਰਲ ਹਰਬਖਸ਼ ਸਿੰਘ ਨੇ ਆਪਣੀ ਸੂਰਬੀਰਤਾ ਤੇ ਸੂਝਵਾਨਤਾ ਨਾਂਹ ਦਿਖਾਈ ਹੁੰਦੀ ਤਾਂ ਉਸ ਵੇਲੇ ਸਾਡਾ ਪੰਜਾਬ ਤੇ ਕਸ਼ਮੀਰ ਪੱਛਮੀ ਪਾਕਿਸਤਾਨ ਦਾ ਹਿੱਸਾ ਬਣ ਜਾਣਾ ਸੀ । ਇਸ ਮੋਕੇ ਤੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਐਸ.ਜੀ.ਪੀ.ਸੀ ਨੇ ਕਿਹਾ ਕਿ “ਨਿਸਚੈ ਕਰ ਆਪਨੀ ਜੀਤ ਕਰੂੰ” ਦੇ ਖਾਲਸਾਈ ਜੈਕਾਰਿਆ ਦੀ ਗੂੰਜ ਵਿੱਚ ਲੈਫਟੀਨੈਟ ਜਨਰਲ ਹਰਬਖਸ਼ ਸਿੰਘ ਦੀ ਕਮਾਂਡ ਹੇਠ ਦੇਸ਼ ਦੇ ਸੁਰਬੀਰ ਯੋਧਿਆਂ ਵੱਲੋਂ ਲੜੀ ਗਈ 1965 ਦੀ ਜੰਗ ਬਹਾਦਰੀ ਦੀ ਉਹ ਅਨੋਖੀ ਮਿਸਾਲ ਸੀ ਜਿਸ ਨੂੰ ਸਦੀਵੀ ਰੂਪ ‘ਚ ਕਾਇਮ ਰੱਖਣ ਦੇ ਮਨੋਰਥ ਨਾਲ ਬ੍ਰਿਗੇਡੀਅਰ ਕੇ.ਐਸ.ਕਾਹਲੋਂ ਨੇ ਬੜੀ ਲਗਨ ਦੇ ਨਾਲ ਲੈਫਟੀਨੈਟ ਜਨਰਲ ਹਰਬਖਸ਼ ਸਿੰਘ ਦੇ ਜੀਵਨ ਤੇ ਉਨ•ਾਂ ਵੱਲੋਂ ਕੀਤੇ ਗਏ ਦਲੇਰੀ ਭਰੇ ਕਾਰਨਾਮਿਆ ਉੱਪਰ ਜੋ ਪੁਸਤਕ ਲਿਖ ਕੇ ਸਾਡੀ ਝੋਲੀ ਪਾਈ ਹੈ ਉਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ। ਉਨ•ਾ ਨੇ ਬ੍ਰਿਗੇਡੀਅਰ (ਰਿਟਾ) ਕਾਹਲੋਂ ਦੀ ਜੋਰਦਾਰ ਸ਼ਬਦਾ ਵਿੱਚ ਸ਼ਲਾਘਾ ਕਰਦਿਆ ਕਿਹਾ ਕਿ ਦੇਸ਼ ਦੇ ਸਮਾਜਿਕ ਅਤੇ ਰੱਖਿਆ ਨਾਲ ਸਬੰਧਤ ਮੁੱਦਿਆ ਸਬੰਧੀ ਉਨ•ਾਂ ਵੱਲੋਂ ਲਿਖੇ ਜਾ ਰਹੇ ਲੇਖ ਦੇਸ਼ ਵਾਸੀਆਂ ਨੂੰ ਇੱਕ ਨਵੀਂ ਸੇਧ ਤੇ ਦਿਸ਼ਾ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋ ਰਹੇ ਹਨ। ਸਮਾਗਮ ਦੌਰਾਨ ਉਚੇਚੇ ਤੌਰ ਤੇ ਪੁੱਜੇ ਐਨ.ਸੀ.ਸੀ ਦੇ ਗਰੁਪ ਕਮਾਂਡਰ ਐਸ.ਐਸ.ਸੰਧੂ ਤੇ ਉੱਘੇ ਲੇਖਕ ਡਾ. ਹਰੀ ਸਿੰਘ ਜਾਂਚਕ ਨੇ ਵੀ ਬ੍ਰਿਗੇਡੀਅਰ ਕੇ .ਐਸ.ਕਾਹਲੋਂ ਵੱਲੋਂ ਜਨਰਲ ਹਰਬਖਸ਼ ਸਿੰਘ ਦੇ ਜੀਵਨ ਉੱਪਰ ਲਿਖੀ ਗਈ ਪੁਸਤਕ ਦੀ ਵਧਾਈ ਦਿੱਤੀ ਉੱਥੇ ਨਾਲ ਹੀ ਮੋਜੂਦਾ ਸਮੇਂ ਦੀ ਨੌਜ਼ਵਾਨ ਪੀੜ•ੀ ਨੂੰ ਭਾਰਤੀ ਫੋਜ਼ ਅੰਦਰ ਭਰਤੀ ਹੋਣ ਦੀ ਤਾਕੀਦ ਵਿ ਕੀਤੀ ਤਾਂ ਕਿ ਪੰਜਾਬੀਆਂ ਦੀ ਬਹਾਦਰੀ, ਕੇਵਲ ਪੁਸਤਕਾਂ ਤੱਕ ਹੀ ਸੀਮਤ ਨਾਹ ਰਹਿ ਜਾਵੇ। ਇਸ ਦੌਰਾਨ ਤਾੜੀਆ ਦੀ ਗੂੰਜ ਵਿੱਚ ਸ. ਹਰਮਿੰਦਰ ਸਿੰਘ ਪ੍ਰਧਾਨ ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ , ਸ.ਰਣਜੀਤ ਸਿੰਘ ਖਾਲਸਾ, ਡਾ. ਹਰੀ ਸਿੰਘ ਜਾਂਚਕ, ਐਨ.ਸੀ.ਸੀ ਦੇ ਗਰੁਪ ਕਮਾਂਡਰ, ਬ੍ਰਿਗੇਡੀਅਰ ਐਸ.ਐਸ. ਸੰਧੂ, ਕਰਨਲ ਰਾਜੀਵ ਬੱਗਾ, ਐਨ.ਆਰ.ਆਈ ਗੁਰਵਿੰਦਰਪਾਲ ਜੋਸ਼ਨ (ਨਿਊਯਾਰਕ) ਵੱਲੋਂ ਸਾਂਝੇ ਰੂਪ ਵਿੱਚ ਬ੍ਰਿਗੇਡੀਅਰ ਕੇ.ਐਸ. ਕਾਹਲੋਂ ਵੱਲੋਂ ਲਿਖੀ ਗਈ ਪੁਸਤਕ 'ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ'” ਰਿਲੀਜ਼ ਕੀਤੀ ਗਈ ਅਤੇ ਨਾਲ ਹੀ ਬ੍ਰਿਗੇਡੀਅਰ (ਰਿਟਾ) ਕੇ.ਐਸ.ਕਾਹਲੋਂ ਨੂੰ ਜੈਕਾਰਿਆ ਦੀ ਗੂੰਜ ਵਿੱਚ ਸਨਮਾਨਿਤ ਕੀਤਾ ।ਇਸ ਸਮੇਂ ਉਨ•ਾਂ ਦੇ ਨਾਲ ਅਕੈਡਮੀ ਦੀ ਪ੍ਰਿੰ: ਜਸਕਿਰਨ ਕੌਰ, ਨਵਜੋਤ ਸਿੰਘ, ਸਰਬਜੀਤ ਸਿੰਘ, ਪ੍ਰਵਿੰਦਰ ਕੌਰ ਤੇ ਭੁਪਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।