ਸਿੱਖ ਨੈਸ਼ਨਲ ਕਾਲਿਜ ਬੰਗਾ ਵਿੱਚ ਪੈਜੀ ਇਰਮਿੰਦਰ ਸਿੰਘ ਸੰਧੂ ਯਾਦਗਾਹੀ ਹਾਲ ਦਾ ਡਾ. ਇਕਬਾਲ ਕੌਰ ਵੱਲੋਂ ਉਦਘਾਟਨ
ਲੁਧਿਆਣਾਃ 9 ਅਪ੍ਰੈਲ 2024 - ਸਿੱਖ ਨੈਸ਼ਨਲ ਕਾਲਿਜ ਬੰਗਾ(ਸ਼ਹੀਦ ਭਗਤ ਸਿੰਘ ਨਗਰ) ਦੇ ਇਤਿਹਾਸ ਵਿੱਚ ਅੱਜ ਸੁਨਹਿਰੀ ਪੰਨਾ ਜੁੜ ਗਿਆ ਜਦ ਨੇੜਲੇ ਪਿੰਡ ਸਰਹਾਲ ਕਾਜ਼ੀਆਂ ਦੀ ਧੀ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖਿਡਾਰਨ, ਦੇਸ਼ ਬਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾ ਚੁਕੀ ਡਾ. ਇਕਬਾਲ ਕੌਰ ਕਲੇਰ ਨੇ ਉਲੰਪੀਅਨ ਸ. ਗੁਰਬਚਨ ਸਿੰਘ ਰੰਧਾਵਾ ਦੀ ਪ੍ਰੇਰਨਾ ਨਾਲ ਆਪਣੇ ਨਿੱਕੀ ਉਮਰੇ ਵਿੱਛੜੇ ਇਕਲੌਤੇ ਪੁੱਤਰ “ ਪੈਂਜੀ ਇਕਮਿੰਦਰ ਸਿੰਘ ਸੰਧੂ” ਦੀ ਯਾਦ ਵਿੱਚ ਸੈਮੀਨਾਰ ਹਾਲ ਦੇ ਨਵੀਨੀਕਰਨ ਲਈ 14 ਲੱਖ ਰੁਪਏ ਦਾਨ ਕੀਤੇ। ਅੱਜ ਇਸ ਹਾਲ ਦੇ ਉਦਘਾਟਨ ਵੇਲੇ ਪਹਿਲਾ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਡਾ. ਮਨਜਿੰਦਰ ਸਿੰਘ, ਮੁਖੀ ਪੰਜਾਬੀ ਵਿਭਾਗ,ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਿਸ਼ਵੀਕਰਨ ਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਮੁੱਖ ਸੁਰ ਭਾਸ਼ਨ ਦਿੱਤਾ।
ਡਾ. ਇਕਬਾਲ ਕੌਰ ਕਲੇਰ ਯੂ ਐੱਸ ਏ ,ਕਾਲਿਜ ਦੇ ਬਾਨੀ ਤੇ ਸਾਬਕਾ ਵਿਧਾਇਕ ਸ੍ਵ. ਸ. ਹਰਗੁਰ ਅਨਾਦਿ ਸਿੰਘ ਜੀ ਦੀ ਬੇਟੀ ਤੇ ਪ੍ਰਤਾਪ ਵਿਦਿਅਕ ਸੰਸਥਾਵਾਂ ਲੁਧਿਆਣਾ ਦੀ ਸੰਸਥਾਪਕ ਡਾ. ਰਮੇਸ਼ਇੰਦਰ ਕੌਰ ਬੱਲ , ਜਸਮੀਨ ਸਿੰਘ ਗਰੇਵਾਲ ਤੇ ਮੈਂ ਵੀ ਸੰਬੋਧਨ ਕੀਤਾ। ਕਾਲਿਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਬਹੁਤ ਕਾਸਯਾਬ ਸੜਾਗਮ ਹੋਇਆ।
ਪੰਜਾਬੀ ਵਿਭਾਗ ਦੀ ਮੁਖੀ ਡਾ. ਨਿਰਮਲਜੀਤ ਕੌਰ ਨੇ ਧੰਵਾਦ ਦੇ ਸ਼ਬਦ ਕਹੇ। ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਸਿੰਘ ਨਾਮਧਾਰੀ ਨੇ ਕੀਤਾ।