ਉੱਘੇ ਲੇਖਕ ਬਿੰਦਰ ਕੋਲੀਆਂ ਵਾਲ ਦੀ ਕਿਤਾਬ "ਤਾਲਾਬੰਦੀ ਦੀ ਦਾਸਤਾਨ" ਹੋਈ ਰਿਲੀਜ਼
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਜਨਵਰੀ 2023 - ਸਮੇਂ- ਸਮੇਂ ਦੇ ਚੱਲਦਿਆਂ ਦੁਨੀਆਂ ਵਿੱਚ ਕਈ ਮਹਾਂਮਾਰੀਆਂ ਨੇ ਜਨਮ ਲਿਆ ਅਤੇ ਵਕਤ ਦੇ ਨਾਲ ਉਹ ਸਾਰੀਆਂ ਦਮ ਤੋੜਦੀਆਂ ਰਹੀਆਂ ਹਨ। ਪ੍ਰਮਾਤਮਾ ਨੇ ਮਨੁੱਖ ਨੂੰ ਐਨੀ ਕੁ ਮੱਤ ਬੁੱਧੀ ਪ੍ਰਦਾਨ ਕੀਤੀ ਹੈ ਕਿ ਉਸ ਨੇ ਹਰ ਵਕਤ ਡੱਟਕੇ ਆਈ ਮਹਾਂਮਾਰੀ ਦਾ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਉਸ ਮੁਸੀਬਤ ਦਾ ਹਲ ਵੀ ਕੱਢਿਆ ਹੈ। ਕੋਰੋਨਾ ਵਾਇਰਸ ਵੀ ਕਹਿ ਲਵੋ ਕਿ ਮਨੁੱਖੀ ਗਲਤੀਆਂ ਦੀ ਦੇਣ ਹੈ। ਜਿਸ ਨਾਲ ਸਾਡੇ ਵਾਤਾਵਰਣ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਗੰਭੀਰ ਮੁਦੇ ਨੂੰ ਦਰਸਾਉਂਦੀ ਇੱਕ ਕਿਤਾਬ "ਤਾਲਾਬੰਦੀ ਦੀ ਦਾਸਤਾਨ (ਲੌਕਡਾਊਨ ਕੋਵਿਡ 19)" ਦੀ ਘੁੰਡ ਚੁਕਾਈ ਦਾ ਸਮਾਗਮ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਦੀ ਬੇਸਮੈਂਟ ਵਿੱਚ ਸੰਤ ਸੁਖਜੀਤ ਸਿੰਘ ਸੀਚੇਵਾਲ ਜੀ , ਡਾਕਟਰ ਸਵਰਨ ਸਿੰਘ, ਮਾਸਟਰ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ ਕੀਤੀ ਗਈ।
ਕਵੀ ਦਰਬਾਰ ਤੋਂ ਬਾਅਦ ਕਿਤਾਬ ਰਿਲੀਜ਼ ਕੀਤੀ ਗਈ। ਇਸ ਸਮਾਗਮ ਵਿੱਚ ਮੰਚ ਸੰਚਾਲਕ ਮੁਖਤਾਰ ਸਿੰਘ ਚੰਦੀ ਨੇ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਬਿੰਦਰ ਕੋਲੀਆਂ ਵਾਲ ਦੀਆਂ ਪਹਿਲਾਂ ਵੀ ਕਈ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਹਨ ਪਰ ਹੱਥਲੀ ਕਿਤਾਬ ‘ ਤਾਲਾਬੰਦੀ ਦੀ ਦਾਸਤਾਨ’ ਪਹਿਲੀਆਂ ਆਈਆਂ ਕਿਤਾਬਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਹੈ ਕਿਉਕਿ ਇਹ ਕਿਤਾਬ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਆਈਆਂ ਮੁਸ਼ਕਿਲਾ ਦੀ ਦਾਸਤਾਨ ਹੈ। ਇਸ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਜਿਵੇਂ-ਜਿਵੇਂ ਇਸ ਕਿਤਾਬ ਦੀ ਪੜਚੌਲ ਕੀਤੀ ਜਾਂਦੀ ਹੈ ਉਵੇਂ-ਉਵੇਂ ਦੁਨੀਆਂ ਵਿੱਚ ਹੋਈ ਤਾਲਾਬੰਦੀ ਕਰਕੇ ਕੀ ਕੀ ਘਟਨਾਵਾਂ ਵਾਪਰੀਆਂ ਉਹਨਾਂ ਨੂੰ ਪੜ੍ਹਨ ਲਈ ਬੰਦੇ ਨੂੰ ਆਪਣੇ ਨਾਲ ਜੋੜਨ ਲਈ ਉਤਸ਼ਾਹਿਤ ਕਰਦੀ ਹੈ।
ਇਸ ਮੌਕੇ ਲੇਖਕ ਬਿੰਦਰ ਕੋਲੀਆਂ ਵਾਲ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜੀਆ ਸੰਸਾਰ ਵਿੱਚ ਪਹਿਲਾ ਆਈਆਂ ਮਹਾਂਮਾਰੀਆਂ ਦਾ ਇਤਿਹਾਸ ਵੀ ਦਿੱਸਿਆ ਉਹਨਾਂ ਕਿਹਾ ਕੁਦਰਤ ਨਾਲੋਂ ਦੂਰ ਮਨੁੱਖ ਹੋ ਰਿਹਾ ਹੈ ਉਸੇ ਕਰਨ ਕਰਕੇ ਹੀ ਇਹ ਮਹਾਂਮਾਰੀ ਆਈ ਹੈ। ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਕਿਹਾ ਕਿ ਸਾਨੂੰ ਸਾਰੇ ਪੰਜਾਬੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਚਾਹੇ ਕੋਈ ਦੁਕਾਨਦਾਰ ਹੋਏ ਜਾਂ ਸਰਕਾਰ ਹੋਵੇ ਆਓ ਸਾਰੇ ਰਲ ਕੇ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਕੋਸ਼ਿਸ਼ ਕਰੀਏ। ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਅਤੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਨੇ ਉੱਘੇ ਲੇਖਕ ਬਿੰਦਰ ਕੋਲੀਆਂ ਵਾਲ ਨੂੰ ਸਨਮਾਨਿਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵੱਖ ਵੱਖ ਕਵੀਆਂ ਵੱਲੋਂ ਆਪਣੀ ਕਵਿਤਾ ਪੜ੍ਹੀਆਂ ਗਈਆਂ।ਇਸ ਮੌਕੇ ਪਰਵਾਸੀ ਭਾਰਤੀ ਮਾਸਟਰ ਅਜੀਤ ਸਿੰਘ ਆਸਟ੍ਰੇਲੀਆ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸਾਹਿਤ ਸਭਾ, ਪ੍ਰਧਾਨ ਡਾਕਟਰ ਸਵਰਨ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਪਾਲ ਸਿੰਘ ਸੋਢੀ ਨੰਬਰਦਾਰ, ਦਿਆਲ ਸਿੰਘ ਦੀਪੇਵਾਲ, ਸੰਤੋਖ ਸਿੰਘ ਭਾਗੋਆਰਾਈਆ ਸਾਬਕਾ ਚੇਅਰਮੈਨ, ਗੁਰਚਮਨ ਲਾਲ, ਮਾਸਟਰ ਦੇਸ ਰਾਜ, ਕੁਲਵਿੰਦਰ ਕੰਵਲ, ਲਾਡੀ ਭੁੱਲਰ, ਬਲਬੀਰ ਸ਼ੇਰਪੁਰੀ, ਜੱਗਾ ਸ਼ੇਖ ਮੰਗਾਂ, ਸੁਖਬੀਰ ਮੁਹੱਬਤ, ਗੁਰਲਾਲ ਹਰੀਕੇ, ਦਲਜੀਤ ਸਿੰਘ, ਸੰਦੀਪ ਸ਼ੇਖਮੰਗਾਂ, ਰਾਜ ਹਰੀਕੇ,ਰਮਨ ਸਰਹਾਲੀ ਆਦਿ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।