ਚੰਡੀਗੜ੍ਹ, 15 ਮਾਰਚ, 2017 : ਹਰਿਆਣਾ ਉਰਦੂ ਅਕਾਦਮੀ ਵੱਲੋਂ ਸਾਲ 2013 ਲਈ ਉਰਦੂ ਭਾਸ਼ਾ ਤੇ ਸਾਹਿਤ ਦੀ ਵੱਖ-ਵੱਖ ਕਲਾਵਾਂ ਵਿਚ ਸ਼ਲਾਘਾਯੋਗ ਸੇਵਾਵਾਂ ਲਈ ਸੂਬੇ ਦੇ ਲੇਖਕਾਂ ਨੂੰ ਸਾਹਿਤਕਾਰ ਸਨਮਾਨ ਤੇ ਵਧੀਆ ਕ੍ਰਿਤੀ ਪੁਰਸਕਾਰ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਅਤੇ ਪੁਸਤਕ ਛਪਾਈ ਨੂੰ ਪ੍ਰੋਤਸਾਹਿਤ ਦੇਣ ਦਾ ਫੈਸਲਾ ਕੀਤਾ ਹੈ।
ਅਕਾਦਮੀ ਦੀ ਡਾਇਰੈਕਟਰ ਡਾ. ਕੁਮੁਦ ਬਾਂਸਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡਾ. ਰਾਣਾ ਗਨੌਰੀ ਨੂੰ ਉਰਦੂ ਸਾਹਿਤ ਤੇ ਭਾਸ਼ਾ ਦੇ ਵਿਕਾਸ ਲਈ ਲਾਈਫ ਟਾਈਮ ਯੋਗਦਾਨ ਦੇਣ ਲਈ ਫਖ਼ਰ-ਏ-ਹਰਿਆਣਾ ਪੁਰਸਕਾਰ ਦਿੱਤਾ ਜਾਵੇਗਾ, ਜਿਸ ਦੇ ਤਹਿਤ ਉਨਾਂ ਨੂੰ 1.50 ਲੱਖ ਰੁਪਏ, ਇਕ ਸ਼ਾਲ, ਯਾਦਗ਼ਾਰੀ ਚਿੰਨ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਇਸ ਤਰਾਂ, ਬੀ.ਡੀ. ਕਾਲਿਆ, 'ਹਰਦਮ' ਨੂੰ ਉਰਦੂ ਭਾਸ਼ਾ ਵਿਸ਼ੇਸ਼ਕਰ, ਹਾਲੀ ਦੀ ਰਚਨਾਵਾਂ ਨੂੰ ਪ੍ਰੋਤਸਾਹਿਤ ਕਰਨ ਲਈ ਹਾਲੀ ਪੁਰਸਕਾਰ ਦਿੱਤਾ ਜਾਵੇਗਾ ਅਤੇ ਇਸ ਪੁਰਸਕਾਰ ਦੇ ਤਹਿਤ ਉਨਾਂ ਨੂੰ 1.21 ਲੱਖ ਰੁਪਏ, ਇਕ ਸ਼ਾਲ, ਯਾਦਗ਼ਾਰੀ ਚਿੰਨ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਪ੍ਰੋ. ਐਸ.ਪੀ.ਸ਼ਰਮਾ 'ਤਾਫ਼ਤਾ' ਨੂੰ ਸਮਾਜਿਕ-ਸਭਿਆਚਾਰਕ ਉਪਲੱਬਧੀ ਲਈ ਕੰਵਰ ਮਹੇਂਦਰ ਸਿੰਘ ਬੇਦੀ ਪੁਰਸਕਾਰ ਅਤੇ ਸੁਸ੍ਰੀ ਜਹਾਨਜੀਰ ਨੂੰ ਮਹਿਲਾਵਾਂ ਦੇ ਸਮਾਜਿਕ ਵਿਕਾਸ ਲਈ ਸਬੀਰ ਦੱਤ ਪੁਰਸਕਾਰ ਦਿੱਤਾ ਜਾਵੇਗਾ। ਇੰਨਾਂ ਦੋਵੇਂ ਪੁਰਸਕਾਰਾਂ ਦੇ ਤਹਿਤ 25,000-25,000 ਰੁਪਏ, ਇਕ ਸ਼ਾਲ, ਯਾਦਗ਼ਾਰੀ ਚਿੰਨ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।
ਇਸ ਤਰਾਂ, ਰੂਪ ਨਾਰਾਇਣ ਚਾਨਨਾ ਨੂੰ ਸ਼ਾਯਰੀ ਲਈ ਸੈਯਦ ਮੁਜ਼ਫ਼ਰ ਹੁਸੈਨ ਬਰਨੀ ਪੁਰਸਕਾਰ, ਪਾਣੀਪਤ ਦੇ ਜਾਹਿਦ-ਉਲ-ਅਹਿਸਾਨੀ ਨੂੰ ਉਰਦੂ ਸਾਹਿਤ ਲਈ ਖਵਾਜਾ ਅਹਿਮਦ ਅੱਬਾਸ ਪੁਰਸਕਾਰ, ਡਾ. ਕੇ.ਕੇ.ਰੱਤੂ ਨੂੰ ਮੁੰਸ਼ੀ ਗੁਮਾਨੀ ਲਾਲ ਪੁਰਸਕਾਰ, ਅੰਬਾਲਾ ਦੇ ਕਾਰੀ ਇਸਹਾਕ ਨੂੰ ਉਰਦੂ ਪੱਤਰਕਾਰਤਾ ਨੂੰ ਪ੍ਰੋਤਸਾਹਿਤ ਦੇਣ ਲਈ ਉਰਦੂ ਪਤਰਕਾਰਤਾ ਪੁਰਸਕਾਰ, ਨੀਲੋਖਾਂ ਨੂੰ ਉਰਦੂ ਵਿਚ ਗਜ਼ਲ/ਕੱਵਾਲੀ ਗਾਇਨ ਲਈ ਪੁਰਸਕਾਰ, ਕ੍ਰਿਸ਼ਣ ਕੁਮਾਰ ਤੂਰ ਨੂੰ ਹਰਿਆਣਾ ਦੇ ਸਾਹਿਤ 'ਤੇ ਹਰਿਆਣਾ ਤੋਂ ਬਾਹਰ ਰਹਿ ਕੇ ਸੇਵਾਵਾਂ ਦੇਣ ਲਈ ਪੁਰਸਕਾਰ, ਐਸ.ਐਲ.ਧਵਨ ਕੰਵਲ ਨੂੰ ਨੌ ਆਮੋਜ ਉਰਦੂ ਪੁਰਸਕਾਰ ਦਿੱਤਾ ਜਾਵੇਗਾ। ਸਾਰੇ ਜੇਤੂਆਂ ਨੂੰ 21,000-21,000 ਰੁਪਏ, ਇਕ ਸ਼ਾਲ, ਯਾਦਗ਼ਾਰੀ ਚਿੰਨ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਹਰਿਆਣਾ ਉਰਦੂ ਅਕਾਦਮੀ ਵੱਲੋਂ ਉਰਦੂ ਭਾਸ਼ਾ ਤੇ ਸਾਹਿਤ ਦੇ ਵਿਕਾਸ ਤੇ ਪ੍ਰੋਤਸਾਹਨ ਲਈ ਉਰਦੂ ਕਿਤਾਬ ਦੀ ਛਪਾਈ ਲਈ ਮਾਲੀ ਮਦਦ ਦਿੱਤੀ ਜਾਂਦੀ ਹੈ। ਕੇ.ਕੇ.ਨੰਦਾ, ਅਸ਼ਕ ਦੀ ਲਿਖਤ ਕਿਤਾਬ 'ਨੰਹੀ ਸੀ ਬੂੰਦ ਅੋਸ ਕੀ', ਸ੍ਰੀ ਅਨੀਲ-ਉਲ-ਹਸਨ ਸਿੱਦਿਕੀ ਦੀ 'ਸਮਾਨਤਾ ਚੰਦਰਾ ਸ਼ੇਖਰ ਦੀ ਕਹਾਣੀ ਉਨ ਕੀ ਜੁਬਾਨੀ' ਅਤੇ ਡਾ. ਰਾਜਿੰਦਰ ਕੁਮਾਰ ਮਲਹੋਤਰਾ ਦੀ 'ਅਹਦਾਦ ਸਾਜ ਅਦਬੀ ਸ਼ੱਖ਼ਸਿਅਤਾਂ, ਹਿੱਸਾ-2 ਦੀ ਚੋਣ ਮਾਲੀ ਮਦਦ ਲਈ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਾਲ 2013-14 ਲਈ ਡਾ. ਦੌਲਤ ਰਾਮ/ਸਾਬਿਰ ਪਾਣੀਪਤੀ ਵੱਲੋਂ ਲਿਖੀ ਕਿਤਾਬ 'ਹਸਰਤੋਂ ਕਾ ਗੁਬਾਰ' ਅਤੇ ਗੋਪਾਲ ਦਾਸ ਵੱਲੋਂ ਲਿਖਤ ਕਿਤਾਬ 'ਬਚਪਨ ਕੀ ਯਾਦੇਂ' ਦੀ ਚੋਣ ਪੁਰਸਕਾਰ ਲਈ ਕੀਤੀ ਗਈ ਹੈ। ਇੰਨਾਂ ਸਾਰੀਆਂ ਕਿਤਾਬਾਂ ਲਈ ਇੰਨਾਂ ਲੇਖਕਾਂ ਨੂੰ 11,000-11,000 ਰੁਪਏ ਦੀ ਰਕਮ ਦਿੱਤੀ ਜਾਵੇਗੀ।