ਭਾਸ਼ਾ ਵਿਭਾਗ ਵੱਲੋਂ ਕਰਵਾਇਆ ਰਾਜ ਪੱਧਰੀ ਕਵੀ ਦਰਬਾਰ ਸਫ਼ਲਤਾ ਨਾਲ ਸੰਪੰਨ ਹੋਇਆ
- ਪੰਜਾਬ ਦੇ ਕੋਨੇ ਕੋਨੇ ਤੋਂ ਸ਼ਾਇਰਾਂ ਨੇ ਖੂਬਸੂਰਤ ਮਨਮੋਹਕ ਰਚਾਨਵਾਂ ਨਾਲ ਫ਼ਰੀਦਕੋਟੀਆਂ ਨੂੰ ਕੀਤਾ ਸ਼ਰਸਾਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 22 ਨਵੰਬਰ 2023 - ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2023 ਦੇ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਬਾਬਾ ਸ਼ੇਖ ਫ਼ਰੀਦ ਜੀ ਦੀ 850ਵੀਂ ਜਨਮ ਵਰੇ੍ਗੰਢ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ ਅੱਜ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਡਾ.ਵੀਰਪਾਲ ਕੌਰ ਵਧੀਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਯੋਗ ਅਗਵਾਈ ਅਤੇ ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਦੇਖ-ਰੇਖ ਹੇਠ ਕਰਵਾਇਆ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਖੋਜ਼ ਅਫ਼ਸਰ ਕੰਵਰਜੀਤ ਸਿੰਘ ਸਿੱਧੂ ਵੱਲੋਂ ਕੀਤੀ ਗਈ।
ਕਵੀ ਦਰਬਾਰ ’ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਸ਼ਿਰਕਤ ਕੀਤੀ। ਉਨ੍ਹਾਂ ਪ੍ਰਬੰਧਕਾਂ ਨੂੰ ਸਫ਼ਲਤਾ ਨਾਲ ਕਵੀ ਦਰਬਾਰ ਕਰਾਉਣ ਤੇ ਵਧਾਈ ਦਿੰਦਿਆਂ ਕਿਹਾ ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਸ਼ਲਾਘਾਯੋਗ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸਾਨੂੰ ਵੀ ਆਪਣੀ ਮਾਂ ਭਾਸ਼ਾ ਪੰਜਾਬੀ ਦੀਆਂ ਚੰਗੀਆਂ ਲਿਖਤਾਂ ਨੂੰ ਵੱਧ ਤੋਂ ਵੱਧ ਪੜ੍ਹ ਕੇ ਗਿਆਨ ’ਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਹਾਜ਼ਰੀਨ ਨੂੰ ਮਾਤ ਭਾਸ਼ਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਸਮਾਗਮ ਦੀ ਪ੍ਰਧਾਨਗੀ ਪੰਜਾਬ ਦੀ ਨਾਮਵਰ ਸ਼ਾਇਰਾ ਸੁਖਵਿੰਦਰ ਅੰਮਿ੍ਰਤ ਨੇ ਕੀਤਾ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਚਲਾਏ ਜਾ ਮਿਆਰੀ ਪ੍ਰੋਗਰਾਮਾਂ ਅਤੇ ਮਾਤ ਭਾਸ਼ਾ ਪ੍ਰਫ਼ੁਲਿਤਾ ਵਾਸਤੇ ਕੀਤੇ ਜਾ ਯਤਨਾਂ ਨੂੰ ਸ਼ਲਾਘਾਯੋਗ ਦੱਸਦਿਆਂ ਆਪਣੀ ਦਮਦਾਰ ਸ਼ਾਇਰੀ ਨਾਲ ਹਾਜ਼ਰੀਨ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਉਨ੍ਹਾਂ ਖਾਸ ਕਰਕੇ ਵੱਡੀ ਗਿਣਤੀ ’ਚ ਹਾਜ਼ਰ ਵਿਦਿਆਰਥਣਾਂ ਨੂੰ ਪ੍ਰਾਪਤੀਆਂ ਕਰਨ ਵਾਸਤੇ ਉਤਸ਼ਾਹਿਤ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਐਡਵੋਕੇਟ ਬਰਿੰਇੰਦਰ ਸਿੰਘ ਸੰਧਵਾਂ ਭਾਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਸ਼ਾਮਲ ਹੋਏ। ਉਨ੍ਹਾਂ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਅਤੇ ਫ਼ਰੀਦਕੋਟ ਨੂੰ ਇਸ ਖੂਬਸੂਰਤ ਉਪਰਾਲੇ ਦੀ ਵਧਾਈ ਦਿੰਦਿਆ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰੋ.ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਵੀ ਆਪਣੀਆਂ ਉੱਚਕੋਟੀ ਦੀਆਂ ਰਚਨਾਵਾਂ ਸੁਣਾ ਕੇ ਹਾਜ਼ਰੀਨ ਦਾ ਸਤਿਕਾਰ ਪ੍ਰਾਪਤ ਕੀਤਾ। ਇਸ ਮੌਕੇ ਜਗਜੀਤ ਸਿੰਘ ਚਾਹਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਪਿ੍ਰੰਸੀਪਲ ਰਾਜੇਸ਼ ਕੁਮਾਰ ਖਣਗਵਾਲ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਲੋਕ ਗਾਇਕ ਹਰਿੰਦਰ ਸੰਧੂ ਉਚੇਚੇ ਤੌਰ ਤੇ ਸ਼ਾਮਲ ਹੋਏ। ਮਹਿਮਾਨਾਂ, ਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਡਾ.ਵੀਰਪਾਲ ਕੌਰ ਵਧੀਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਆਖਿਆ। ਉਨ੍ਹਾਂ ਵਿਭਾਗ ਦੀਆਂ ਸਕੀਮਾਂ ਅਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਸਭ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਸਾਹਿਤ ਨਾਲ ਖੁਦ ਜੁੜਨ ਅਤੇ ਬੱਚਿਆਂ ਨੂੰ ਜੋੜਨ।
ਇਸ ਕਵੀ ਦਰਬਾਰ ਦਾ ਆਗਾਜ਼ ਉੱਘੇ ਸ਼ਾਇਰ ਪ੍ਰੋ.ਰਾਜੇਸ਼ ਮੋਹਨ ਮੁਖੀ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਨੇ ਬਾਬਾ ਸ਼ੇਖ ਫ਼ਰੀਦ ਜੀ ਦੇ ਸਲੋਕਾਂ ਨਾਲ ਕੀਤੀ। ਫ਼ਿਰ ਆਪਣੀ ਸ਼ਾਇਰੀ ਦੇ ਰੰਗ ਬਿਖੇਰਦਿਆਂ ਭਰਵੀਂ ਹਾਜ਼ਾਰੀ ਲਗਵਾਈ। ਇਸ ਕਵੀ ਦਰਬਾਰ ’ਚ ਪੰਜਾਬ ਦੇ ਨਾਮਵਰ ਸ਼ਾਇਰ ਸੁਰਜੀਤ ਜੱਜ, ਨਵਰਾਹੀ ਘੁਗਿਆਣੀ ਫ਼ਰੀਦਕੋਟੀ, ਵਿਜੈ ਵਿਵੇਕ, ਪ੍ਰੋ. ਗੁਰਤੇਜ ਕੋਹਾਰਵਾਲਾ, ਸਵਰਨਜੀਤ ਸਵੀ, ਹਰਮੀ, ਬੀਬਾ ਰਮਨ ਸੰਧੂ, ਪ੍ਰੋ.ਰਾਜੇਸ਼ , ਜਗਵਿੰਦਰ ਜੋਧਾ, ਕੰਵਲ ਇਕਬਾਲ ਸਿੰਘ, ਕੁਮਾਰ ਜਗਦੇਵ ਸਿੰਘ, ਜਗਦੀਪ ਸਿੱਧੂ, ਬਲਕਾਰ ਔਲਖ, ਰਮਨਦੀਪ ਵਿਰਕ, ਜੋਗਿੰਦਰ ਨੂਰਮੀਤ ਨੇ ਆਪਣੀ ਦਮਦਾਰ ਅਤੇ ਮਨਮੋਹਕ ਸ਼ਾਇਰੀ ਨਾਲ ਸਰੋਤਿਆਂ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ। ਕਵੀਆਂ ਵੱਲੋਂ ਪੇਸ਼ ਕੀਤੀਆਂ ਉੱਚਕੋਟੀਆਂ ਦੀ ਰਚਨਾਵਾਂ ਸਰੋਤਿਆਂ ਤੇ ਮਨਾਂ ਤੇ ਲੰਮਾਂ ਸਮਾਂ ਵਸੀਆਂ ਰਹਿਣਗੀਆਂ। ਅੰਤ ’ਚ ਕਾਲਜ ਦੇ ਪਿ੍ਰੰਸੀਪਲ ਜਗਦੀਪ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਅਤੇ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ। ਅੰਤ ’ਚ ਪਹੁੰਚੇ ਸ਼ਾਇਰਾਂ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਉਪਰੰਤ ਸਭ ਲਈ ਸ਼ਾਨਦਾਰ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਕਵੀ ਦਰਬਾਰ ’ਚ ਗੁਰਮੀਤ ਸਿੰਘ ਕੜਿਆਲਵੀ ਭਲਾਈ ਅਫ਼ਸਰ, ਦਵਿੰਦਰ ਸਿੰਘ ਪੰਜਾਬ ਮੋਟਰਜ਼,ਪਿ੍ਰੰਸੀਪਲ ਮੇਹਰ ਸਿੰਘ ਸੰਧੂ, ਪ੍ਰੋ.ਕੰਵਲਦੀਪ ਸਿੰਘ,ਪ੍ਰੋ.ਮੰਜੂ ਕਪੂਰ,ਪ੍ਰੋ.ਸੰਦੀਪ ਸਿੰਘ, ਪ੍ਰੋ.ਡਾ.ਰੁਪਿੰਦਰਜੀਤ ਕੌਰ, ਡਾ.ਰਣਜੀਤ ਸਿੰਘ ਬਾਜਵਾ, ਪ੍ਰੋ.ਰਾਜੇਸ਼ਵਰੀ ਦੇਵੀ, ਪ੍ਰੋ.ਬੀਰਇੰਦਰ ਸਿੰਘ ਸਰਾਂ, ਪ੍ਰੋ.ਜਸਬੀਰ ਕੌਰ, ਪ੍ਰੋ.ਸੁਖਪਾਲ ਕੌਰ, ਪ੍ਰੋ.ਬੂਟਾ ਸਿੰਘ,ਪ੍ਰੋ.ਹਰਪ੍ਰੀਤ ਸਫ਼ੀ, ਪਿ੍ਰੰਸੀਪਲ ਸੁਭਾਸ਼ ਮਲਹੋਤਰਾ, ਸਮਾਜ ਸੇਵੀ ਗੁਰਮੇਲ ਸਿੰਘ ਜੱਸਲ, ਡਾ.ਮਨਜੀਤ ਭੱਲਾ, ਲੈਕਚਰਾਰ ਹਰਮੇਲ ਸਿੰਘ, ਅਮਨਦੀਪ ਸਿੰਘ ਪ੍ਰਧਾਨ ਆਲਮੀ ਅਦਬੀ ਫ਼ਾਊਡੇਸ਼ਨ ਫ਼ਰੀਦਕੋਟ, ਲਾਲ ਕਲਸੀ, ਅਦਾਕਾਰ ਰੰਗ ਹਰਜਿੰਦਰ, ਡਾ.ਮੁਕੇਸ਼ ਭੰਡਾਰੀ, ਗਿਆਨੀ ਮੁਖਤਿਆਰ ਸਿੰਘ ਵੰਗੜ, ਸਦੇਸ਼ ਭੂੰਦੜ, ਜੰਗੀਰ ਸੱਧਰ, ਰਾਜਵਿੰਦਰ ਕੌਰ ਪੰਜਾਬੀ ਮਿਸਟ੍ਰੈਸ, ਸੀਮਾ ਰਾਣੀ ਸ਼ਰਮਾ, ਨਿਰਮਲ ਸਿੰਘ ਬਰਾੜ, ਪਿੰਕੂ ਸੰਧੂ ਬਰਾੜ, ਜਸਵਿੰਦਰ ਸਿੰਘ ਕਾਕਾ ਬਰਾੜ ਅਤੇ ਧਰਮ ਪ੍ਰਵਾਨਾ ਹਾਜ਼ਰ ਸਨ। ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਰਣਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ, ਸੁਖਦੀਪ ਸਿੰਘ, ਸੰਦੀਪ ਕੌਰ ਨੇ ਅਹਿਮ ਭੂਮਿਕਾ ਅਦਾ ਕੀਤੀ।