ਪੰਜਾਬੀ ਸਾਹਿਤ ਸਭਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ 5 ਮਾਰਚ ਨੂੰ
ਬਲਰਾਜ ਸਿੰਘ ਰਾਜਾ
ਬਿਆਸ 02 ਮਾਰਚ 2023 - ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ 5 ਮਾਰਚ 2023 ਨੂੰ ਨੇੜੇ-ਗੁ: ਮਾਤਾ ਗੰਗਾ ਜੀ ਵਿਖੇ ਕਰਵਾਇਆ ਜਾ ਰਿਹਾ ਹੈ । ਸਭਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ ਅਤੇ ਸਕੱਤਰ ਰਾਜਵਿੰਦਰ ਕੌਰ ਰਾਜ ਨੇ ਦੱਸਿਆ ਹੈ ਕਿ ਇਸ ਮੌਕੇ ਕਵਿੱਤਰੀ ਜਤਿੰਦਰਪਾਲ ਕੌਰ ਦੇ ਕਾਵਿ ਸੰਗ੍ਰਹਿ "ਬੀਜ ਤੋਂ ਬੂਟਾ" ਨੂੰ ਲੋਕ ਅਰਪਿਤ ਕੀਤਾ ਜਾਵੇਗਾ ।
ਇਸ ਮੌਕੇ ਸਮਾਗਮ ਦੇ ਮੱੁਖ ਮਹਿਮਾਨ ਡਾ: ਤੇਜਿੰਦਰ ਕੌਰ ਸ਼ਾਹੀ (ਓ.ਐਸ.ਡੀ. ਗੁਰੂ ਤੇਗ ਬਹਾਦਰ ਯੂਨੀਵਰਸਿਟੀ, ਸਠਿਆਲਾ) ਅਤੇ ਵਿਸ਼ੇਸ਼ ਮਹਿਮਾਨ ਪ੍ਰੋ: ਗੁਰਬਚਨ ਕੌਰ ਦੂਆ (ਸਰਪ੍ਰਸਤ ਪੰਜਾਬੀ ਲਿਖਾਰੀ ਸਭਾ, ਜਲੰਧਰ) ਹੋਣਗੇ, ਸਮਾਗਮ ਦੀ ਪ੍ਰਧਾਨਗੀ ਪ੍ਰਿੰ: ਪ੍ਰੋਮਿਲਾ ਅਰੋੜਾ (ਸਰਪ੍ਰਸਤ ਸਿਰਜਣਾ ਕੇਂਦਰ, ਕਪੂਰਥਲਾ) ਅਤੇ ਖੁਸ਼ਮੀਤ ਕੌਰ ਬਮਰਾਹ (ਸੀ.ਡੀ.ਪੀ.ਓ.) ਕਰਨਗੇ । ਪ੍ਰਧਾਨਗੀ ਮੰਡਲ ਵਿੱਚ ਹਰਮੇਸ਼ ਕੌਰ ਜੋਧੇ,ਮਨਦੀਪ ਕੌਰ, ਸਰਬਜੀਤ ਕੌਰ ਮਾਨ,ਹਰਜੀਤ ਕੌਰ ਭੁੱਲਰ, ਰਜਨੀ ਵਾਲੀਆ (ਕਪੂਰਥਲਾ), ਲਾਡੀ ਭੱੁਲਰ, ਅਮਨਦੀਪ ਕੌਰ ਥਿੰਦ (ਸੰਚਾਲਿਕਾ ਅਵਤਾਰ ਰੇਡੀਉ ਸੀਚੇਵਾਲ), ਗੁਰਜੀਤ ਕੌਰ ਅਜਨਾਲਾ (ਸੰਚਾਲਿਕਾ ਕਲਮਾਂ ਦਾ ਕਾਫਲਾ), ਰਸ਼ਪਿੰਦਰ ਕੌਰ ਗਿੱਲ (ਸੰਚਾਲਿਕਾ ਪੀਂਘਾਂ ਸੋਚ ਦੀਆਂ), ਕਰਮਜੀਤ ਕੌਰ ਰਾਣਾ, ਮਨਜੀਤ ਕੌਰ ਮੀਸ਼ਾ, ਬਲਵਿੰਦਰ ਸਰਘੀ, ਸਿਮਬਰਨ ਕੌਰ ਸਾਬਰੀ ਹੋਣਗੇ । ਇਸ ਮੌਕੇ ਖੁਸ਼ਪ੍ਰੀਤ ਕੌਰ ਸੇਰੋਂ (ਗੋਲਡ ਮੈਡਲ ਵਿਜੇਤਾ), ਅਨਮੋਲਪ੍ਰੀਤ ਕੌਰ ਕੰਗ (ਗੋਲਡ ਮੈਡਲ ਵਿਜੇਤਾ) ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ।