ਚੰਡੀਗੜ, 5 ਅਪ੍ਰੈਲ, 2019: ਇਹ ਜਿੰਦਗੀ ਹਰ ਦਿਨ ਅਨੇਕਾਂ ਪਹੇਲੀਆਂ ਨਾਲ ਭਰੀ ਹੋਈ ਹੈ, ਅਤੇ ਸਾਡੇ ਦਿਲ ਅਤੇ ਆਤਮਾ ਵਿੱਚ ਇੱਕ ਛਾਪ ਛੱਡਦੀ ਹੈ, ਪਰ ਅਸੀਂ ਸ਼ਾਹਿਦ ਹੀ ਕਦੇ ਜੀਵਨ ਵਿੱਚ ਇਨਾਂ ਛੋਟੀਆਂ ਵੱਡੀਆਂ ਘਟਨਾਵਾਂ ਨੂੰ ਸੰਕਲਿਤ ਕਰਨ ਦੀ ਕੋਸ਼ਿਸ ਕਰਦੇ ਹਾਂ। ਰਾਣਾ ਪ੍ਰੀਤ ਗਿੱਲ ਨੇ ਆਪਣੀ ਨਵੀਂ ਕਿਤਾਬ, ਫਾਇੰਡਿੰਗ ਜੂਲਿਯਾ ਨੂੰ ਲਾਂਚ ਕੀਤਾ ਹੈ, ਜੋ ਕਿ ਕਈਂ ਰਾਸ਼ਟਰੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਉਨਾਂ ਦੇ ਮਿਡਿਲਸ ਦਾ ਸੰਗ੍ਰਹਿ ਹੈ। ਇਹ ਕਿਤਾਬ ਫਾਇੰਡਿੰਗ ਜੂਲਿਯਾ ਦੇ ਰੂਪ ਵਿੱਚ ਉਨਾਂ ਦਾ ਦੂਜਾ ਸਾਹਿਤਕ ਕੰਮ ਹੈ। ਪਿਛਲੇ ਸਾਲ ਉਨਾਂ ਨੇ ਆਪਣੀ ਕਿਤਾਬ ਰੀਲੀਜ਼ ਕੀਤੀ ਸੀ ਜੋ ਕਿ ਲਗਾਤਾਰ ਬੈਸਟਸੇਲਰ ਵਿਚੋਂ ਇੱਕ ਬਣੀ ਹੋਈ ਹੈ।
ਪ੍ਰਸਿੱਧ ਲੇਖਕ ਅਤੇ ਪ੍ਰੇਰਕ ਬੁਲਾਰੇ ਵਿਵੇਕ ਅੱਤਰੇ ਦੁਆਰਾ ਚੰਡੀਗੜ• ਪ੍ਰੈਸੱ ਕਲੱਬ ਵਿੱਚ ਉਨਾਂ ਦੀ ਇਸ ਨਵੀਂ ਕਿਤਾਬ ਨੂੰ ਰੀਲੀਜ਼ ਕੀਤਾ ਗਿਆ। ਰਾਣਾ ਪ੍ਰੀਤ ਗਿੱਲ ਪਸ਼ੂਪਾਲਣ ਵਿਭਾਗ, ਪੰਜਾਬ ਦੇ ਨਾਲ ਕੰਮ ਕਰਨ ਵਾਲੀ ਇੱਕ ਵੈਟਰਨਰੀ ਅਧਿਕਾਰੀ ਹੈ, ਜੋ ਕਿ ਹੁਸਿਆਰਪੁਰ, ਪੰਜਾਬ ਵਿੱਚ ਕੰਮ ਕਰ ਰਹੀ ਹਨ। ਕਿਤਾਬ ਲਾਂਚ ਤੋਂ ਬਾਅਦ ਲੇਖਕ ਅਤੇ ਲੇਖਿਕਾ ਸੀਰਤ ਗਿੱਲ ਦੇ ਵਿਚਕਾਰ ਇੱਕ ਰੋਚਕ ਇੰਟਰੈਕਟਿਵ ਸ਼ੈਸ਼ਨ ਵੀ ਹੋਇਆ।
ਰਾਣਾ ਪ੍ਰੀਤ ਗਿੱਲ ਨੇ ਆਪਣੇ ਕਿਤਾਬ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ''31 ਮਈ, 17 ਨੂੰ ਦ ਟ੍ਰਿਬਿਊਨ ਵਿੱਚ ਮੇਰਾ ਪਹਿਲਾ ਮਿਡਲ 'ਪੇਟ ਪੀਵ ਨੋ ਮੋਰ' ਪ੍ਰਕਾਸ਼ਿਤ ਹੋਇਆ ਸੀ। ਇਹ ਮੇਰੀ ਫੇਸਬੁੱਕ ਪੋਸਟ ਸੀ ਜਿਸ ਨੂੰ ਬਹੁਤ ਸਾਰੇ ਲਾਇਕਸ ਅਤੇ ਕਮੇਂਟਸ ਮਿਲੇ ਸਨ। ਇਸ ਰਿਸਪੌਂਸ ਨਾਲ ਉਤਸ਼ਾਹਿਤ ਹੋ ਕੇ, ਮੈਂ ਇਸ ਨੂੰ ਇੱਕ ਮਿਡਲ ਵਿੱਚ ਬਦਲ ਦਿੱਤਾ ਅਤੇ ਦ ਟ੍ਰਿਬਿਊਨ ਨੂੰ ਭੇਜ ਦਿੱਤਾ। ਅਗਸਤ 17 ਵਿੱਚ ਮੈਂ ਇੱਕ ਹੋਰ ਫੇਸਬੁੱਕ ਪੋਸਟ ਨੂੰ 'ਮਿੰਡੋ-ਦ ਅਨਫੋਰਗੇਟੇਬਲ ਚਾਚੀ' ਨਾਮ ਤੋਂ ਮਿਡਿਲ ਵਿੱਚ ਬਦਲ ਕੇ ਬਹੁਚਰਚਿਤ ਕਾਲਮ ਸਪਾਇਸ ਆਫ਼ ਲਾਇਫ਼ (ਹਿੰਦੂਸਤਾਨ ਟਾਇਮਸ) ਨੂੰ ਭੇਜਿਆ। ਇਸ ਨੂੰ ਵੀ ਸਵੀਕਾਰ ਕਰ ਲਿਆ ਗਿਆ ਅਤੇ ਮੇਰਾ ਦੂਜਾ ਪੀਸ ਹਿੰਦੂਸਤਾਨ ਵਿੱਚ 9 ਅਗਸਤ, 17 ਨੂੰ ਪ੍ਰਕਾਸ਼ਿਤ ਹੋਇਆ। ਉਸ ਸਾਲ ਤੀਸ ਪੀਸ ਦ ਟ੍ਰਿਬਿਊਨ, ਹਿੰਦੂਸਤਾਨ ਟਾਇਮਸ ਅਤੇ ਡੇਲੀ ਪੋਸਟ ਵਿੱਚ ਪ੍ਰਕਾਸ਼ਿਤ ਹੋਏ। ਜੋ ਮੇਰੇ ਲਈ ਇੱਕ ਵੱਡੀ ਗੱਲ ਹੈ।''
ਰਾਣਾ ਪ੍ਰੀਤ ਗਿੱਲ ਨੇ ਕਿਹਾ ਕਿ ''2018 ਵਿੱਚ ਮੈਂ ਆਪਣੇ ਮਿਡਿਲਸ ਨੂੰ ਦ ਹਿੰਦੂ, ਦ ਨਿਊ ਇੰਡੀਅਨ ਐਕਸਪ੍ਰੈਸ, ਡੇਕਨ ਹੇਰਾਲਡ, ਦ ਹਿਤਵਾਦਾ ਅਤੇ ਵੂਮੇਨਸ ਈਰਾ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ। 2018 ਦੇ ਅਖੀਰ ਤੱਕ, ਮੇਰੇ ਕੋਲ ਅੱਠ, ਪ੍ਰਕਾਸ਼ਨਾਂ ਵਿਚੋਂ 99 ਪ੍ਰਕਾਸ਼ਿਤ ਆਰਟੀਕਲਸ ਸਨ। ਮੈਂ ਹਮੇਸ਼ਾਂ ਪੂਰੀ ਇਮਾਨਦਾਰੀ ਦੇ ਨਾਲ ਲਿਖਿਆ ਹੈ ਅਤੇ ਹਰੇਕ ਮਿਡਿਲ-ਪੀਸ ਮੇਰੇ ਜੀਵਨ ਅਤੇ ਵਿਚਾਰਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੈ।''
ਇਹ ਗੱਲ ਦੱਸਦੇ ਹੋਏ ਕਿ ਉਨਾਂ ਨੇ ਕਲੈਕਸ਼ਨ ਨੂੰ 'ਫਾਇੰਡਿੰਗ ਜੂਲਿਯਾ' ਦਾ ਨਾਮ ਕਿਊਂ ਦਿੱਤਾ, ਰਾਣਾ ਪ੍ਰੀਤ ਗਿੱਲ ਨੇ ਦੱਸਿਆ, ਕਿ ਇਹ ਉਨਾਂ ਦੇ ਸਭ ਤੋਂ ਯਾਦਗਾਰ ਮਿਡਿਲਸ ਵਿਚੋਂ ਇੱਕ ਹੈ।
ਇਹ ਕਿਤਾਬ ਰਾਣਾ ਪ੍ਰੀਤ ਗਿੱਲ ਦੀ ਪ੍ਰਕਾਸ਼ਿਤ ਪੇਸੇਜ ਦਾ ਇੱਕ ਵਧੀਆ ਸੰਗ੍ਰਹਿ ਹੈ। ਇਸ ਨੂੰ ਸੱਤ ਖੰਡਾਂ ਵਿੱਚ ਵੰਡਿਆ ਗਿਆ ਹੈ। ਜਿਨਾਂ ਵਿੱਚ ਪੇਟਸ, ਪੀਪੁਲ, ਪ੍ਰੋਫੈਸ਼ਨ, ਚਾਇਲਡਹੁਡ ਮੇਮੋਰੀਜ, ਸੋਸਾਇਟੀ ਐਂਡ ਐਜ਼ੂਕੇਸ਼ਨ, ਸੇਹਰ ਅਤੇ ਸੋਲ ਮੇਟਰਸ ਸ਼ਾਮਿਲ ਹਨ।
ਲੇਖਕਾ ਦੇ ਬਾਰੇ ਵਿੱਚ:
ਡਾ. ਰਾਣਾ ਪ੍ਰੀਤ ਗਿੱਲ ਰਚਨਾਤਮਕ ਲੇਖਕਾਂ ਦੇ ਦਾਇਰੇ ਵਿਚੋਂ ਇੱਕ ਪ੍ਰਸਿੱਧ ਨਾਮ ਹੈ, ਅਤੇ ਇਹ ਪਸ਼ੂਪਾਲਣ ਵਿਭਾਗ, ਪੰਜਾਬ ਵਿੱਚ ਹੁਸਿਆਰਪੁਰ ਵਿੱਚ ਕੰਮ ਕਰ ਰਹੀ ਵੈਟਰਨਰੀ ਅਧਿਕਾਰੀ ਹਨ। ਉਨਾਂ ਦੇ ਸੰਪਾਦਕੀ ਕਾਲਮ ਮੁੱਖ ਅੰਗਰੇਜੀ ਅਖ਼ਬਾਰਾਂ, ਹਿੰਦੂਸਤਾਨ ਟਾਇਮਸ (ਸਪਾਇਸ ਆਫ਼ ਲਾਇਫ਼), ਦ ਟ੍ਰਿਬਿਊਨ, ਡੇਲੀ ਪੋਸਟ, ਦ ਹਿਤਾਵਾਦਾ ਅਤੇ ਵੂਮੇਨਸ ਈਰਾ ਵਿੱਚ ਮੁੱਖ ਰੂਪ ਤੋਂ ਦਿਖਾਈ ਦਿੰਦੇ ਹਨ। ਇਹ ਉਨਾਂ ਦੀ ਦੂਜੀ ਕਿਤਾਬ ਹੈ। ਉਨਾਂ ਦੀ ਤੀਜੀ ਕਿਤਾਬ 'ਦ ਮਿਸਏਡਵੇਂਚਰਸ ਆਫ਼ ਏ ਵੇਟ' ਵੀ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਅਮੇਜਨ ਉਤੇ ਉਪਲੱਬਧ ਹੈ। ਉਨਾਂ ਨੇ ਇੱਕ ਨਾਵਲ 'ਦੋਜ਼ ਕਾਲਜ ਈਅਰਸ' ਵੀ ਲਿਖਿਆ ਹੈ ਜੋ ਕਿ ਬੀਤੇ ਸਾਲ ਰੀਲੀਜ਼ ਹੋਇਆ ਸੀ।
ਇੱਕ ਪ੍ਰੇਰਕ ਬੁਲਾਰੇ ਦੇ ਤੌਰ ਉਤੇ ਉਨਾਂ ਨੂੰ ਅਕਸਰ ਸਕੂਲਾਂ ਅਤੇ ਕਾਲਜਾਂ ਵਿੱਚ ਵੱਖ-ਵੱਖ ਮੁੱਦਿਆਂ ਉਤੇ ਲੈਕਚਰ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ। ਉਨਾਂ ਦੀ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੇਟਨਰੀ ਐਂਡ ਐਨੀਮਲ ਸਾਇੰਸੇਜ ਯੂਨੀਵਰਸਿਟੀ, ਲੁਧਿਆਣਾ ਨੇ ਉਨਾਂ ਨੂੰ ਖੇਤੀਬਾੜੀ ਭਾਈਚਾਰੇ ਨੂੰ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਆਪਣੇ ਪ੍ਰਸਿੱਧ ਐਲਯੂਮੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇੱਕ ਭਾਵੁਕ ਪਾਠਕ ਹੋਣ ਤੋਂ ਇਲਾਵਾ, ਇੱਕ ਭਾਵੁਕ ਲੇਖਕਾ ਦੇ ਨਾਲ ਨਾਲ ਉਹ ਇੱਕ ਪ੍ਰਤੀਭਾਸ਼ਾਲੀ ਗਾਇਕਾ ਦੇ ਤੌਰ ਉਤੇ ਵੀ ਸਰਾਹੀ ਜਾਂਦੀ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਉਨਾਂ ਨੂੰ ਲਗਾਤਾਰ ਦੋ ਸਾਲਾਂ ਦੇ ਲਈ ਬੈਸਟ ਸਿੰਗਰ ਅਵਾਰਡ ਨਾਲ ਸਨਮਾਨਿਤ ਕੀਤਾ।
ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਉਤੇ dr_rana_preet_gill ਦੇ ਨਾਮ ਨਾਲ ਐਕਟਿਵ ਹਨ ਅਤੇ ਟਵਿੱਟਰ ਉਤੇ @drranapreetgill ਦੇ ਨਾਮ ਤੋਂ ਹਨ।