ਭੀਖੀ, 25 ਜੂਨ, 2017 : ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਨਵਯੁੱਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਰਬਚਨ ਸਿੰਘ ਭੁੱਲਰ ਪਹੁੰਚੇ। ਉਨ੍ਹਾਂ ਵੱਲੋਂ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜਨ ਲਈ ਲਾਇਬਰੇਰੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਂਘਾ ਕੀਤੀ ਅਤੇ (ਤਾਰੇ ਭਲਕ ਦੇ) ਵੱਲੋਂ ਬਾਲ ਲੇਖਿਕਾ ਮਨਪ੍ਰੀਤ ਕੌਰ ਨੂੰ ੳੁਸ ਦੀ ਪੁਸਤਕ ਦੋ ਮੂੰਹਾਂ ਵਾਲਾ ਪਰਿੰਦਾ ਲਈ ਸਨਮਾਨ ਪੱਤਰ ਅਤੇ ਨਕਦ ਇਨਾਮੀ ਰਾਸ਼ੀ ਨਾਲ ਸਨਮਾਨ ਕੀਤਾ ਨਾਲ ਹੀ ਬਾਲ ਲੇਖਕ ਜਸਪ੍ਰੀਤ ਜਵਾਹਰਕੇ ਨੂੰ ਗੁਰਬਚਨ ਭੁੱਲਰ ਜੀ ਨੇ ਅਪਣੇ ਵੱਲੋਂ 2100 ਰੁਪੈ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਗੁਰਬਚਨ ਭੁੱਲਰ ਜੀ ਵੱਲੋਂ ਲਾਇਬਰੇਰੀ ਨੂੰ ਬਹੁਤ ਹੀ ਅਣਮੁੱਲੀਆਂ ਕਿਤਾਬਾਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਗੁਰਚਰਨ ਸਿੰਘ, ਡਾ . ਕੁਲਦੀਪ ਦੀਪ, ਨਾਵਲਕਾਰ ਪ੍ਰਗਟ ਸਤੌਜ,ਅਜਾਇਬ ਟਿਵਾਣਾ, ਕੁਲਵਿੰਦਰ ਬੱਛੋਆਣਾ, ਦੀਪਕ ਧਲੇਵਾਂ, ਅਮੋਲਕ ਡੇਲੂਆਣਾ, ਪਰਮਜੀਤ ਕੱਟੂ, ਸੰਦੀਪ ਭੰਮੇ ਗੁਰਲਾਲ ਗੁਰਨੇ, ਮੰਚ ਦੇ ਪ੍ਰਧਾਨ ਰਾਜਿੰਦਰ ਜਾਫ਼ਰੀ ਅਵਤਾਰ ਡਿਜ਼ੀਟਲ, ਭੁਪਿੰਦਰ ਫ਼ੌਜੀ , ਡਾ. ਗੁਰਦੀਪ, ਰਾਮ ਅਕਲੀਆ, ਦਰਸ਼ਨ ਟੇਲਰ ਧਰਮਪਾਲ ਨੀਟਾ, ਕੇਵਲ ਸ਼ਾਰਦਾ, ਨਰਿੰਦਰਪਾਲ ਕੌਰ ਅਤੇ ਵੱਡੀ ਗਿਣਤੀ ਵਿੱਚ ਲੇਖਕ ਪਾਠਕ ਸ਼ਾਮਿਲ ਸਨ ਮੰਚ ਸੰਚਾਲਨ ਸ਼ਾਇਰ ਸਤਪਾਲ ਭੀਖੀ ਨੇ ਕੀਤਾ ।