ਲੁਧਿਆਣਾ, 27 ਜੂਨ, 2017 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇੇ ਜੀਵਨ ਮੈਂਬਰ ਸ੍ਰੀ ਸੱਤਪਾਲ ਭੀਖੀ ਨੂੰ ਸਾਹਿਤ ਅਕਾਦੇਮੀ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ। ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਫ਼ੋਨ 'ਤੇ ਵਧਾਈ ਦਿੰਦਿਆਂ ਆਖਿਆ ਕਿ ਸਾਹਿਤ ਵਿਚ ਸਿਹਤਮੰਦ ਰੁਝਾਨ ਲਈ ਕੰਮ ਕਰਨ ਵਾਲੇ ਮਾਲਵਾ ਖਿੱਤੇ ਦੇ ਨੌਜਵਾਨ ਸਾਹਿਤਕਾਰ ਸੱਤਪਾਲ ਭੀਖੀ ਅਤੇ ਹਰਮਨਜੀਤ ਨੂੰ ਮਿਲਿਆ ਸਨਮਾਨ ਸਮੁੱਚੇ ਪੰਜਾਬੀਆਂ ਦੇ ਮਾਣ ਵਿਚ ਵਾਧਾ ਕਰਦਾ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਸੱਤਪਾਲ ਭੀਖੀ ਨੂੰ ਉਸ ਦੀਆਂ ਬਾਲ ਸਾਹਿਤ ਦੀਆਂ ਬਾਰਾਂ ਪੁਸਤਕਾ ਨੇ ਬਾਲ ਪੁਰਸਕਾਰ ਲੈ ਕੇ ਦਿੱਤਾ ਤੇ ਨਾਲ ਹੀ ਉਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਕੰਮ ਕਰਦਿਆਂ ਬੱਚਿਆਂ ਪ੍ਰਤੀ ਲਗਨ ਤੇ ਮਿਹਨਤ ਦੀ ਵੀ ਸਵੀਕ੍ਰਿਤੀ ਹੈ। ਇਸੇ ਤਰ੍ਹਾਂ ਹਰਮਨਜੀਤ ਸਿੰਘ ਦਾ ਨਾਵਲ ਰਾਣੀ ਤੱਤ ਲਈ ਜਿਤਿਆ ਯੁਵਾ ਪੁਰਸਕਾਰ ਉਸ ਦੇ ਸਰਮਾਏ ਦੀ ਦੁਨੀਆਂ ਤੋਂ ਉਲਟ ਸੋਚਣ ਤੇ ਲਿਖਣ ਦੀ ਮਨਜ਼ੂਰੀ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਡਾ. ਅਨੂਪ ਸਿੰਘ ਜੀ ਨੇ ਕਿਹਾ ਕਿ ਦੋਨੋਂ ਸਾਹਿਤਕਾਰ ਬਾਲ ਸਾਹਿਤ ਸੰਬੰਧੀ ਵੱਖਰਾ ਤੇ ਨਿਵੇਕਲਾ ਕਾਰਜ ਬਾਲ ਮਨੋਵਿਗਿਆਨ ਨੂੰ ਸਮਝ ਕੇ ਕਰ ਰਹੇ ਹਨ।
ਦੋਨੋਂ ਸਾਹਿਤਕਾਰਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਡਾ. ਦਲੀਪ ਕੌਰ ਟਿਵਾਣਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਖੁਸ਼ਵੰਤ ਬਰਗਾੜੀ, ਡਾ. ਸੁਦਰਸ਼ਨ ਗਾਸੋ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਸਿੰਘ, ਇੰਜ. ਜਸਵੰਤ ਜ਼ਫ਼ਰ, ਮਨਜਿੰਦਰ ਸਿੰਘ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਡਾ. ਭਗਵੰਤ ਸਿੰਘ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਹਰਪ੍ਰੀਤ ਸਿੰਘ ਹੁੰਦਲ, ਸੁਖਦਰਸ਼ਨ ਗਰਗ, ਡਾ. ਸ਼ਰਨਜੀਤ ਕੌਰ, ਡਾ. ਦਵਿੰਦਰ ਦਿਲਰੂਪ, ਡਾ. ਹਰਵਿੰਦਰ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਦੇਵ ਸਿੰਘ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਹਨ।