ਬਾਬੂਸ਼ਾਹੀ ਬਿਉੂਰੋ
ਚੰਡੀਗੜ੍ਹ
10 ਅਗੱਸਤ ਪਿੰਡ ਧਰਨਾਵਸ ਜਿਲ੍ਹਾ ਭਵਾਨੀ ਹਰਿਆਣਾ ਨਿਵਾਸੀ ਪਿਤਾ ਵਿਜੇਂਦਰ ਸਿੰਘ ਅਤੇ ਮਾਤਾ ਇੰਦਰਾਵਤੀ ਦੇਵੀ ਦੇ ਘਰ ਪੈਦਾ ਹੋਏ ਹੋਏ ਬੱਚੇ ਦਾ ਨਾਮ ਮਾਪਿਆਂ ਨੇ ਚਾਹੇ ਪ੍ਰਦੀਪ ਸਿੰਘ ਰੱਖਿਆ ਸੀ ਪਰ ਇਸ ਨੇ ਹੋਸ਼ ਸੰਭਾਲਣ ਤੋਂ ਬਾਅਦ ਪਹਿਲਾਂ ਛੋਟੇ ਪੱਧਰ 'ਤੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਅਤੇ ਫਿਰ ਇਸ ਕੰਮ ਨੂੰ ਇਕ ਮਿਸ਼ਨ ਵਜੋਂ ਅਪਣਾ ਲਿਆ । ਉਸ ਵੱਲੋਂ ਹਜ਼ਾਰਾਂ ਤ੍ਰਿਵੈਣੀਆਂ ( ਪਿਪਲ , ਬੋਹੜ ਅਤੇ ਨਿੰਮ ਇਕੱਠੇ ਲਗਾਉਣ ) 'ਤੇ ਇਸ ਨੂੰ ਲੋਕ ਪ੍ਰਦੀਪ ਤ੍ਰਿਵੈਣੀ ਦੇ ਨਾਮ ਨਾਲ ਬੁਲਾਉਣ ਲੱਗੇ ।
ਸ਼ਹੀਦ ਊਧਮ ਸਿੰਘ ਪਾਉਣ ਵਿੱਚ ਆਯੁਰਵੈਦਿਕ ਗੁਣਾਂ ਵਾਲੇ ਉਹਦੇ ਵੰਡਣ ਇੰਸਟਾਲ ਉੱਪਰ ਪ੍ਰਦੀਪ ਤਰਵੈਣੀ ਦੇ ਨਾਲ ਜਰਨਲਿਸਟ ਜਗਦੀਸ਼ ਥਿੰਦ , ਕਿਸਾਨ ਅਤੇ ਵਾਤਾਵਰਨ ਪ੍ਰੇਮੀ ਰਵਿੰਦਰ ਸਿੰਘ ਧੰਜੂ
-------------------------------------------------------------------
ਹੁਣ ਤੱਕ ਇਹ 8000 ਤ੍ਰਿਵੈਣੀ ਲਗਾ ਚੁੱਕਿਆ ਹੈ ਅਤੇ ਲੱਖਾਂ ਪੌਦੇ ਲੋਕਾਂ ਨੂੰ ਗਿਫਟ ਵਿੱਚ ਵੰਡ ਚੁੱਕਿਆ ਹੈ ।
ਪ੍ਰੋਫੈਸ਼ਨਲ ਤੌਰ 'ਤੇ ਉਹ ਜੰਗਲਾਤ ਵਿਭਾਗ ਵਿੱਚ ਅੈਸ ਅੈਲ ੲੇ ਵੱਜੋਂ ਨੌਕਰੀ ਕਰਦਾ ਹੈ ।
ਉਸ ਦੀ ਚੰਡੀਗੜ੍ਹ ਖੇਤਰ ਵਿੱਚ ਪੋਸਟਿੰਗ ਹੋਣ ਕਾਰਨ ਉਹ ਚੰਡੀਗੜ੍ਹ ਤੋਂ ਇਲਾਵਾ ਹੋਰਨਾਂ ਸੂਬਿਆਂ ਲਈ ਵੀ ਪੌਦੇ ਗਿਫਟ ਕਰਨ , ਉਹਨਾਂ ਦੀ ਸਾਂਭ ਸੰਭਾਲ ਲਈ ਸਮੇਂ - ਸਮੇਂ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ ।
ਪ੍ਰਦੀਪ ਤ੍ਰਵੈਣੀ ਦੱਸਦੇ ਹਨ ਕਿ ਉਹ ਲੋਕਾਂ ਨੂੰ ਧਾਰਮਿਕ ਗੁਰੂਆਂ , ਦੇਸ਼ ਲਈ ਕੰਮ ਕਰਨ ਵਾਲੇ ਮਹਾਨ ਯੋਧਿਆਂ ਦੇ ਜਨਮ , ਸ਼ਹੀਦੀ ਦਿਹਾੜਿਆਂ ਉੱਪਰ ਪੌਦੇ ਲਗਾਉਣ ਦੀ ਪ੍ਰੇਰਨਾ ਕਰਦੇ ਹਨ ।
ਬੱਚੇ ਦੇ ਜਨਮ ਦਿਵਸ , ਸ਼ਾਦੀ ਦੀ ਸਾਲਗਿਰਾ ਅਤੇ ਬਜ਼ੁਰਗਾਂ ਦੇ ਬਰਸੀ ਦਿਨਾਂ ਉੱਪਰ ਪੌਦੇ ਲਗਾਉਣ ਲਈ ਉਹ ਲੋਕਾਂ ਨੂੰ ਪੌਦੇ ਮੁਹੱਈਆ ਕਰਵਾਉਂਦੇ ਆ ਰਹੇ ਹਨ ।
ਉਸ ਦੇ ਨਾਲ ਉਸ ਦਾ ਛੋਟਾ ਪੁੱਤਰ ਵਿਵੇਕ ਤਿਰਵੈਣੀ ਵੀ ਜਾਂਦਾ ਹੈ ।
ਆਮ ਪੌਦਿਆਂ ਦੇ ਨਾਲ - ਨਾਲ ਹੁਣ ਉਸ ਵੱਲੋਂ ਆਯੁਰਵੇਦ ਔਸ਼ਧੀ ਗੁਣਾਂ ਨਾਲ ਭਰਪੂਰ ਪੌਦੇ ਵੰਡਣ ਦੀ ਵੀ ਸ਼ੁਰੂਆਤ ਕੀਤੀ ਹੈ । ਇਹਨਾਂ ਐਲੋਵੀਰਾ , ਸੁਹਾਂਜਣਾ , ਤੁਲਸੀ , ਇਲਾਚੀ , ਅਜਵੈਣ , ਮੁਲੱਠੀ , ਆਂਵਲਾ , ਹਰੜ , ਬਹੇੜੇ , ਲਸੂੜਾ , ਪੱਥਰਚੱਟ ਤੋਂ ਇਲਾਵਾ ਦਰਜਨਾਂ ਹੋਰ ਆਯੁਰਵੈਦ ਔਸ਼ਧੀ ਗੁਣਾਂ ਵਾਲੇ ਪੌਦੇ ਵੰਡੇ ਜਾ ਰਹੇ ਹਨ ।
ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਸ਼ੁਰੂਆਤੀ ਦਿਨਾਂ ਵਿੱਚ ਘਿਓ ਦੇ ਖਾਲੀ ਹੋਏ ਡਿੱਬਿਆਂ , ਆਟੇ ਵਾਲੇ , ਪੱਤੀ ਵਾਲੇ ਲਿਫਾਫਿਆਂ ਵਿੱਚ ਪੌਦੇ ਲਗਾ ਕੇ ਵੰਡਣ ਦਾ ਕੰਮ ਸ਼ੁਰੂ ਕੀਤਾ । ਜਿਸ ਨੂੰ ਦੇਖਕੇ ਲੋਕ ਪ੍ਰਭਾਵਿਤ ਅਤੇ ਜਾਗਰੂਕ ਹੋਏ ।
ਪ੍ਰਦੀਪ ਤਰਵੈਣੀ ਦੱਸਦੇ ਹਨ ਕਿ ਉਹ ਇਸ ਕੰਮ ਲਈ ਕੋਈ ਨਗਦ ਸਹਾਇਤਾ ਨਹੀਂ ਲੈਂਦੇ ਬਲਕਿ ਉਸ ਨੂੰ ਜੰਗਲਾਤ ਵਿਭਾਗ ਵੱਲੋਂ ਪੂਰਾ ਸਹਿਯੋਗ ਮਿਲਦਾ ਹੈ ।
ਪੌਦਿਆਂ ਦੀ ਟਰਾਂਸਪੋਰਟੇਸ਼ਨ ਲਈ ਹੋਰ ਸਹਿਯੋਗੀ ਸੱਜਣ ਉਸ ਦੇ ਕੰਮ ਵਿੱਚ ਸਾਥ ਨਿਭਾਉਂਦੇ ਹਨ ।
ਅੱਜ ਸ਼ਹੀਦ ਊਧਮ ਸਿੰਘ ਭਵਨ ਸੈਕਟਰ ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਬਲਿਦਾਨ ਦਿਵਸ ਮੌਕੇ ਬਤੌਰ ਵਿਸ਼ੇਸ਼ ਮੁੱਖ ਮਹਿਮਾਨ ਪੁੱਜੇ ਜੰਗਲਾਤ ਮੰਤਰੀ ਪੰਜਾਬ ਸਰਦਾਰ ਸਾਧੂ ਸਿੰਘ ਧਰਮਸੋਤ ਉਸ ਵੱਲੋਂ ਲਗਾਈ ਗਈ ਮੁਫ਼ਤ ( ਸੈਡੀਸਿਨਲ ਪਲਾਂਟ ) ਪੌਦੇ ਦੇਣ ਦੀ ਸਟਾਲ ਉੱਪਰ ਪੁੱਜੇ ।
ਪ੍ਰਦੀਪ ਤਰਵੈਣੀ ਵੱਲੋਂ ਕੀਤੇ ਜਾ ਰਹੇ ਕਾਰਜ ਬਾਰੇ ਜਾਣਕੇ ਉਹ ਬਹੁਤ ਪ੍ਰਭਾਵਿਤ ਅਤੇ ਪ੍ਰਸੰਨ ਨਜ਼ਰ ਆਏ ।
ਪ੍ਰਦੀਪ ਤ੍ਰਿਵੈਣੀ ਕਹਿੰਦੇ ਹਨ ਕਿ ਹੁਣ ਇੱਕ ਵਾਰ ਫਿਰ ਸਾਡਾ ਸਮਾਜ ਪੱਛਮੀ ਸੱਭਿਆਚਾਰ ਤੋਂ ਵਾਪਸ ਆਪਣੇ ਪਿਤਾ ਪੁਰਖੀ ਸੱਭਿਅਤਾ ਵੱਲ ਪਰਤ ਰਿਹਾ ਹੈ ।
ਆਯੁਰਵੇਦ ਦੀ ਮਹਾਨਤਾ ਨੂੰ ਸਮਝਦਿਆਂ ਹੋਇਆਂ ਲੋਕ ਹੁਣ ਇਨ੍ਹਾਂ ਪੌਦਿਆਂ ਨੂੰ ਲਗਾ ਕੇ ਇਨ੍ਹਾਂ ਦਾ ਲਾਭ ਉਠਾਉਣ ਵੱਲ ਮੁੜ ਰਹੇ ਹਨ ।
ਕੋਈ ਪੌਦਾ ਸ਼ੂਗਰ ਤੋਂ ਮੁਕਤੀ ਦਿਵਾਉਂਦਾ ਹੈ ਤਾਂ ਦੂਸਰਾ ਜਾਂ ਯਾਦਦਾਸ਼ਤ ਨੂੰ ਮਜ਼ਬੂਤ ਕਰਨ , ਤੀਸਰਾ ਹੱਡੀਆਂ ਦੇ ਰੋਗ ਦੂਰ ਕਰਨ , ਕੋਈ ਸਰੀਰ ਵਿੱਚੋਂ ਵਾਤ ਰੋਗ ਦੂਰ ਕਰਨ ਦਾ ਕੰਮ ਕਰਦਾ ਹੈ ।
ਪ੍ਰਦੀਪ ਤ੍ਰਿਵੈਣੀ ਕਹਿੰਦੇ ਹਨ ਕਿ ਉਹ ਇਹ ਕੰਮ ਕੋਈ ਵੱਡਾ ਤਮਗਾ ਹਾਸਲ ਕਰਨ ਲਈ ਨਹੀਂ ਬਲਕਿ ਉਸ ਨੂੰ ਮਾਨਸਿਕ ਸੰਤੁਸ਼ਟੀ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਉਹ ਇਸ ਧਰਤੀ ਉੱਪਰ ਆ ਕੇ ਮਨੁੱਖਤਾ ਦੇ ਭਲੇ ਲਈ ਕੰਮ ਕਰ ਰਿਹਾ ਹੈ ।
-- ਜਗਦੀਸ਼ ਥਿੰਦ
ਸਪੈਸ਼ਲ ਕਾਰਸਪੌਂਡੈਂਟ ਤਿਰਸ਼ੀ ਨਜ਼ਰ ਮੀਡਿਆ ਗਰੁੱਪ 9814808944