ਲੋਕ ਲਿਖਾਰੀ ਸਭਾ ਕਲਾਨੌਰ ਵੱਲੋਂ ਡਾ. ਗੋਪਾਲ ਸਿੰਘ ਬੁੱਟਰ ਦੀਆਂ ਪੁਸਤਕਾਂ ਤੇ ਚਰਚਾ 30 ਅਪ੍ਰੈਲ ਨੂੰ
ਬਲਰਾਜ ਸਿੰਘ ਰਾਜਾ
ਬਿਆਸ 27 ਅਪ੍ਰੈਲ 2023 - ਲੋਕ ਲਿਖਾਰੀ ਸਭਾ ਕਲਾਨੌਰ ਵੱਲੋਂ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ਼ ਡਾ. ਗੋਪਾਲ ਸਿੰਘ ਬੁੱਟਰ ਦੀਆਂ ਦੋ ਪੁਸਤਕਾਂ 'ਕਥਾ ਚਿੰਤਨ' ਅਤੇ 'ਨਾਟ ਚਿੰਤਨ' 'ਤੇ ਵਿਚਾਰ ਚਰਚਾ ਅਤੇ ਕਵੀ ਦਰਬਾਰ 30 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਵਿਖੇ ਕਰਵਾਇਆ ਜਾ ਰਿਹਾ ਹੈ । ਲੋਕ ਲਿਖਾਰੀ ਸਭਾ ਕਲਾਨੌਰ ਦੇ ਪ੍ਰਧਾਨ ਗੁਰਮੀਤ ਸਿੰਘ ਬਾਜਵਾ ਨੇ ਦੱਸਿਆ ਕਿ 30 ਅਪ੍ਰੈਲ 2023 ਨੂੰ ਡਾ. ਗੋਪਾਲ ਸਿੰਘ ਬੁੱਟਰ ਦੀਆਂ ਪੁਸਤਕਾਂ ਕਥਾ ਚਿੰਤਨ 'ਤੇ ਡਾ. ਰਜਵਿੰਦਰ ਕੌਰ ਨਾਗਰਾ ਅਤੇ 'ਨਾਟ ਚਿੰਤਨ 'ਤੇ ਪ੍ਰੋ. ਦਲਜੀਤ ਕੌਰ ਜੌਹਲ ਪੇਪਰ ਪੜ੍ਹਨਗੇ । ਇਸ ਉਪਰੰਤ ਹਾਜਰ ਉੱਘੇ ਕਵੀਆਂ ਦੇ ਅਧਾਰਿਤ ਕਵੀ ਦਰਬਾਰ ਹੋਵੇਗਾ। ਇਹ ਪ੍ਰੋਗਰਾਮ 10.00 ਵਜੇ ਸਵੇਰ ਤੋਂ 1.30 ਤੱਕ ਚੱਲੇਗਾ ।
ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਤ ਕੇਂਦਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਹੁਦੇਦਾਰਾਂ ਦੀਪ ਦੇਵਿੰਦਰ ਸਿੰਘ, ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਸ਼ੇਲਿੰਦਰਜੀਤ ਸਿੰਘ ਰਾਜਨ, ਡਾ. ਲੇਖ ਰਾਜ, ਮੱਖਣ ਕੋਹਾੜ, ਤਰਸੇਮ ਸਿੰਘ ਭੰਗੂ, ਮੰਗਤ ਚੰਚਲ, ਸੀਤਲ ਸਿੰਘ ਗੁੰਨੋਪੁਰੀ, ਜਨਰਲ ਸਕੱਤਰ ਜਗਦੀਸ਼ ਸਿੰਘ, ਦਲਜੀਤ ਪਾਲ, ਰਜਿੰਦਰ ਸਿੰਘ 'ਰਾਜ' ਕਲਾਨੌਰ, ਸੁਰਿੰਦਰ ਸਿੰਘ ਪੱਡਾ, ਚਰਨਜੀਤ ਸਿੰਘ ਚੰਦ, ਪਲਵਿੰਦਰ ਸਿੰਘ ਉੱਪਲ
ਨੇ ਵੀ ਕਵੀਆਂ ਤੇ ਸਰੋਤਿਆਂ ਨੂੰ ਹੁੰਮ-ਹੁਮਾ ਕੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ ।