ਭਾਸ਼ਾ ਵਿਭਾਗ ਨੇ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ
ਪਟਿਆਲਾ, 8 ਅਗਸਤ 2024 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ.ਹਰਜੋਤ ਸਿੰਘ ਬੈਂਸ, ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਦੀ ਰਹਿਨੁਮਾਈ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਮਾਗਮ ਵਿੱਚ ਸ਼ਾਇਨਾ ਕਪੂਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਨੇ ਮੁੱਖ ਮਹਿਮਾਨ ਅਤੇ ਪਰਮਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾ), ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਨ੍ਹਾਂ ਮੁਕਾਬਲਿਆਂ ਵਿੱਚ ਚਾਰ ਵੰਨਗੀਆਂ ਲੇਖ ਰਚਨਾ, ਕਹਾਣੀ ਰਚਨਾ, ਕਵਿਤਾ ਰਚਨਾ ਅਤੇ ਕਵਿਤਾ ਗਾਇਨ ਸ਼ਾਮਲ ਸਨ। ਇਸ ਸਮਾਗਮ ਦਾ ਆਗਾਜ਼ ਵਿਭਾਗੀ ਧੁਨੀ ਨਾਲ ਕੀਤਾ ਗਿਆ। ਡਾ. ਮਨਜਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਆਏ ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦਾ ਜੀ ਆਇਆਂ ਆਖ ਕੇ ਸਵਾਗਤ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ ਵੰਨਗੀ ਵਿੱਚੋਂ ਪਹਿਲਾ ਸਥਾਨ ਸਹਿਜਪ੍ਰੀਤ ਕੌਰ, ਅਕਾਲ ਅਕੈਡਮੀ, ਸਿਊਣਾ, ਦੂਜਾ ਸਥਾਨ ਅਮਿਤੋਜ ਕੌਰ, ਅਕਾਲ ਅਕੈਡਮੀ, ਸਿਊਣਾ ਅਤੇ ਤੀਜਾ ਸਥਾਨ ਜਸ਼ਨਪ੍ਰੀਤ ਕੌਰ, ਸ. ਹਾਈ ਸਕੂਲ, ਰੱਖੜਾ ਨੇ ਪ੍ਰਾਪਤ ਕੀਤਾ। ਕਹਾਣੀ ਰਚਨਾ ਵਿੱਚੋਂ ਪਹਿਲਾ ਸਥਾਨ ਹਿਮਾਂਸ਼ੀ, ਸ.ਹਾਈ ਸਕੂਲ, ਪਟਿਆਲਾ ਕੈਂਟ, ਪਟਿਆਲਾ ਦੂਜਾ ਸਥਾਨ ਗੀਤਾ, ਸ.ਹਾਈ ਸਕੂਲ,ਰੱਖੜਾ ਅਤੇ ਤੀਜਾ ਸਥਾਨ ਖੁਸ਼ੀ, ਸ.ਸ.ਸ.ਸ.ਸ. ਚੱਪੜ ਨੇ ਹਾਸਲ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਜਸਮੀਤ ਕੌਰ, ਭਾਈ ਕਾਹਨ ਸਿੰਘ, ਸ.ਸ.ਸ.ਸ.ਲੜਕੀਆਂ, ਨਾਭਾ, ਦੂਜਾ ਸਥਾਨ ਨਿਕਿਤਾ ਯਾਦਵ, ਸ.ਹਾਈ ਸਕੂਲ, ਪਟਿਆਲਾ ਕੈਂਟ ਅਤੇ ਤੀਜਾ ਸਥਾਨ ਜਸਪ੍ਰੀਤ ਕੌਰ, ਪੁਲਿਸ ਡੀ.ਏ.ਵੀ.ਪਬਲਿਕ ਸਕੂਲ, ਦਦਹੇੜਾ ਨੇ ਹਾਸਲ ਕੀਤਾ। ਇਸ ਤਰ੍ਹਾਂ ਕਵਿਤਾ ਗਾਇਨ ਵਿੱਚੋਂ ਪਹਿਲਾ ਸਥਾਨ ਦੇਵੀਪ੍ਰਭਾ ਮਿਸ਼ਰਾ, ਸ.ਕੰ.ਸ.ਸ.ਸ.ਸ.ਪੁਰਾਣੀ ਪੁਲਿਸ ਲਾਈਨ, ਪਟਿਆਲਾ, ਦੂਜਾ ਸਥਾਨ ਜਸ਼ਨਪ੍ਰੀਤ ਕੌਰ, ਸਕੂਲ ਆਫ਼ ਐਮੀਨੈਂਸ, ਫੀਲਖਾਨਾ, ਪਟਿਆਲਾ ਅਤੇ ਤੀਜਾ ਸਥਾਨ ਅਲੀਸ਼ਾ, ਸ.ਹਾਈ ਸਕੂਲ, ਬਰਸਟ, ਪਟਿਆਲਾ ਨੇ ਪ੍ਰਾਪਤ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਤੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ। ਇਸ ਮੌਕੇ ਸ. ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ, ਭਾਸ਼ਾ ਵਿਭਾਗ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਭਾਸ਼ਾ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿੱਚ ਹੋਰ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਵਿਭਾਗੀ ਕਿਤਾਬਾਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿਚ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਮਹਿਮਾਨਾਂ ਨੂੰ ਵਿਭਾਗੀ ਪੁਸਤਕ ‘ਮੁਹਾਵਰਾ ਕੋਸ਼’ ਅਤੇ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਸੱਤਪਾਲ ਭੀਖੀ, ਬਲਵਿੰਦਰ ਸੰਧੂ, ਕੋਮਲ ਸੇਖੋਂ, ਸਤਨਾਮ ਪੰਜਾਬੀ ਅਤੇ ਤ੍ਰਿਲੋਚਨ ਸਿੰਘ ਤੋਚੀ ਵੱਲੋਂ ਨਿਭਾਈ ਗਈ। ਸਮਾਗਮ ਦੇ ਅੰਤ ਉੱਤੇ ਡਾ. ਮਨਜਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਆਏ ਹੋਏ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਗੁਰਮੇਲ ਸਿੰਘ, ਸੀਨੀਅਰ ਸਹਾਇਕ ਨੇ ਬਾਖੂਬੀ ਨਿਭਾਈ। ਇਸ ਸਮਾਗਮ ਨੂੰ ਸਫ਼ਲਤਾਪੂਰਵਕ ਸੰਪੰਨ ਕਰਵਾਉਣ ਵਿੱਚ ਨਵਨੀਤ ਕੌਰ, ਸੀਨੀਅਰ ਸਹਾਇਕ, ਹਰਦੀਪ ਕੌਰ, ਜੂਨੀ. ਸਕੇਲ ਸਟੈਨੋ ਅਤੇ ਸਟੈਨੋ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਉਤੇ ਹਰਪ੍ਰੀਤ ਕੌਰ, ਹਰਭਜਨ ਕੌਰ, ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ, ਜਸਪ੍ਰੀਤ ਕੌਰ, ਸਹਾਇਕ ਡਾਇਰੈਕਟਰ, ਡਾ. ਸੰਤੋਖ ਸਿੰਘ ਸੁੱਖੀ, ਸ. ਸਤਪਾਲ ਸਿੰਘ, ਖੋਜ ਅਫ਼ਸਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।