ਚੰਡੀਗੜ੍ਹ, 10 ਅਕਤੂਬਰ 2016: ਸਾਥੀ ਗੁਰਨਾਮ ਕੰਵਰ ਦੀ ਨਵੀਂ ਅਨੁਵਾਦਤ ਕਿਤਾਬ ਜਿਨਹ ਬਨਾਮ ਗਾਂਧੀ ਦਾ ਕਲ 09 ਅਕਤੂਬਰ 2016 ਨੂੰ ਪੰਜਾਬੀ ਲੇਖਕ ਸਭਾ ਚੰਡੀਗੜ ਵਲੋਂ ਲੋਕ ਅਰਪਣ ਕੀਤਾ ਗਿਆ। ਗੋਸ਼ਟੀ ਦੌਰਾਨ ਹਰਕਿਸ਼ਨ ਸਿੰਘ ਮਹਿਤਾ, ਕਾ ਜੋਗਿੰਦਰ, ਡਾ ਸਰਬਜੀਤ ਸਿੰਘ, ਡਾ ਸੁਖਦੇਵ ਸਿਰਸਾ, ਸਿਰੀ ਰਾਮ ਅਰਸ਼, ਡਾ ਮਨਦੀਪ ਚੰਨ ਤੇ ਦੀਪਕ ਚਨਾਰਥਲ ਨੇ ਵਿਚਾਰ ਪੇਸ਼ ਕੀਤੇ। ਅੰਤ ਵਿਚ ਧੰਨਵਾਦ ਸ਼ਬਦ ਗੁਰਨਾਮ ਕੰਵਰ ਨੇ ਕਹੇ।