ਪਟਿਆਲਾ, 11 ਸਤੰਬਰ, 2017 : ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਇੱਥੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਐਲਾਨ ਕੀਤਾ ਕਿ ਸਭਾ ਵੱਲੋਂ ਨੇੜ ਭਵਿੱਖ ਵਿਚ ਸਭਾ ਨਾਲ ਜੁੜੇ ਲਗਭਗ 150 ਮੈਂਬਰਾਂ ਦੀ ਇਕ ਸਾਂਝੀ ਪੁਸਤਕ ਛਾਪੀ ਜਾ ਰਹੀ ਹੈ ਜਿਸ ਵਿਚ ਪਹਿਲਾਂ ਛਪੀ ਸੰਪਾਦਿਤ ਪੁਸਤਕ 'ਕਲਮ ਕਾਫ਼ਲਾ' ਵਾਂਗ ਹਰ ਲੇਖਕ ਨੂੰ ਪੰਜ ਪੰਜ ਪੰਨੇ ਦਿੱਤੇ ਜਾਣਗੇ ਜਿਨ੍ਹਾਂ ਵਿਚ ਪਹਿਲੇ ਪੰਨੇ ਤੇ ਲੇਖਕ ਦੀ ਤਸਵੀਰ, ਪ੍ਰਾਪਤੀਆਂ ਅਤੇ ਜੀਵਨ ਵੇਰਵਾ ਅਤੇ ਬਾਕੀ ਚਾਰ ਪੰਨਿਆਂ ਤੇ ਮਨਭਾਉਂਦੀ ਵੰਨਗੀ ਦੀਆਂ ਰਚਨਾਵਾਂ ਚਾਰ ਚਾਰ ਪੰਨਿਆਂ ਤੇ ਛਾਪੀਆਂ ਜਾਣਗੀਆਂ।ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਤੋਂ ਉਚੇਚੇ ਤੌਰ ਤੇ ਪੁੱਜੇ ਬਾਲ ਸਾਹਿਤ ਲੇਖਕ ਅਵਿਨਾਸ਼ ਜੱਜ ਰਚਿਤ ਬਾਲ ਕਾਵਿ ਸੰਗ੍ਰਹਿ 'ਰੱਜ ਰੱਜ ਕਰ ਲਓ ਪੜ੍ਹਾਈਆਂ' ਦਾ ਸਾਂਝੇ ਤੌਰ ਤੇ ਲੋਕ ਅਰਪਣ ਸਭਾ ਦੇ ਪ੍ਰਧਾਨ ਡਾ. ਆਸ਼ਟ, ਕਵੀ ਬੀ.ਐਸ. ਰਤਨ, ਕੁਲਵੰਤ ਸਿੰਘ, ਡਾ. ਗੁਰਬਚਨ ਸਿੰਘ ਰਾਹੀ ਆਦਿ ਸ਼ਖ਼ਸੀਅਤਾਂ ਨੇ ਕੀਤਾ।
ਸਮਾਗਮ ਦੇ ਦੂਜੇ ਦੌਰ ਵਿਚ ਡਾ. ਰਾਜਵੰਤ ਕੌਰ ਪੰਜਾਬੀ, ਡਾ. ਹਰਜੀਤ ਸਿੰਘ ਸੱਧਰ, ਮੋਹਿਣੀ ਪਟਿਆਲਾ, ਗੁਰਚਰਨ ਸਿੰਘ ਪੱਬਾਰਾਲੀ, ਮਨਜੀਤ ਕੌਰ ਅੰਬਾਲਵੀ, ਡਾ. ਇੰਦਰਪਾਲ ਕੌਰ, ਹਰਪ੍ਰੀਤ ਸਿੰਘ ਰਾਣਾ, ਪ੍ਰੋ. ਸੁਭਾਸ਼ ਸ਼ਰਮਾ, ਡਾ.ਜੀ.ਐਸ.ਆਨੰਦ, ਲਖਬੀਰ ਸਿੰਘ ਦੌਦਪੁਰ, ਨਵਦੀਪ ਸਿੰਘ ਮੁੰਡੀ, ਮਨਦੀਪ ਸਿੰਘ ਬੱਲੋਪੁਰ, ਐਚ.ਐਸ.ਅਰੋੜਾ, ਕੁਲਵੰਤ ਸਿੰਘ ਨਾਰੀਕੇ, ਕੁਲਦੀਪ ਪਟਿਆਲਵੀ, ਕਿਰਨਦੀਪ ਸਿੰਘ ਬੰਗੇ, ਰਘਬੀਰ ਮਹਿਮੀ, ਦਵਿੰਦਰ ਪਟਿਆਲਵੀ, ਸੀ.ਆਰ.ਮਿੱਤਲ, ਸ.ਸ.ਭੱਲਾ, ਕੈਪਟਨ ਚਮਕੌਰ ਸਿੰਘ ਚਹਿਲ, ਦੀਦਾਰ ਖ਼ਾਨ ਧਬਲਾਨ, ਸੁਖਦੇਵ ਸ਼ਰਮਾ ਧੂਰੀ, ਅਮਰ ਗਰਗ ਕਲਮਦਾਨ, ਹਰਮਨਜੋਤ ਕੌਰ, ਸੰਗੀਤਾ ਕੰਬੋਜ਼, ਸੁਰਿੰਦਰ ਕੌਰ ਬਾੜਾ, ਲਛਮਣ ਸਿੰਘ ਤਰੌੜਾ, ਚਹਿਲ ਜਗਪਾਲ, ਅਮਰਜੀਤ ਕੌਰ ਮਾਨ, ਹੌਬੀ ਸਿੰਘ, ਮਨਜੀਤ ਪੱਟੀ, ਅਮਰਿੰਦਰ ਸਿੰਘ ਸੋਹਲ, ਸਜਨੀ ਬਾਤਿਸ਼, ਸੁਖਜੀਵਨ, ਗੁਰਚਰਨ ਸਿੰਘ ਚੌਹਾਨ, ਕਮਲਾ ਸ਼ਰਮਾ, ਕ੍ਰਿਪਾਲ ਸਿੰਘ ਮੂਨਕ, ਅਸ਼ੋਕ ਗੁਪਤਾ, ਕਰਨ ਪਰਵਾਜ਼ ਆਦਿ ਲੇਖਕਾਂ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ।
ਇਸ ਸਮਾਗਮ ਵਿਚ ਪ੍ਰੋ.ਜੇ.ਕੇ.ਮਿਗਲਾਨੀ, ਨਰਿੰਦਰਜੀਤ ਸਿੰਘ ਸੋਮਾ, ਬਿਮਲਾ ਮਿੱਤਲ, ਐਮ.ਐਸ.ਮਜੀਠੀਆ, ਗੁਰਜੀਤ ਸਿੰਘ ਦੌਦਪੁਰ, ਵੀਰਪਾਲ ਕੌਰ, ਗੁਰਪ੍ਰੀਤ ਕੌਰ, ਮੋਹਨਜੀਤ ਸਿੰਘ, ਦਲੀਪ ਸਿੰਘ, ਹਰਬੰਸ ਸਿੰਘ ਮਾਨਕਪੁਰੀ, ਸ਼ਾਮ ਸਿੰਘ ਪ੍ਰੇਮ, ਜਗਦੀਸ਼ ਜੱਗੀ, ਬਲਵਿੰਦਰ ਸਿੰਘ, ਪ੍ਰਕਾਸ਼ ਚੰਦ ਆਦਿ ਵੀ ਹਾਜ਼ਰ ਸਨ।ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।ਇਸ ਦੌਰਾਨ ਸਭਾ ਦੇ ਪੁਰਾਣੇ ਸਟੇਜ਼ੀ ਸ਼ਾਇਰ ਅਨੋਖ ਸਿੰਘ ਜ਼ਖ਼ਮੀ ਦੇ ਦਿਹਾਂਤ ਤੇ ਸ਼ੋਕ ਪ੍ਰਗਟ ਕੀਤਾ ਗਿਆ।