ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਪੰਜਾਬ ਵੱਲੋਂ ਸਾਹਿਤਕ ਸਮਾਗਮ ਕਰਵਾਇਆ
151 ਸਥਾਪਿਤ, ਉੱਭਰਦੇ ਅਤੇ 20 ਬਾਲ ਸਾਹਿਤਕਾਰਾਂ ਦਾ ਕੀਤਾ ਸਨਮਾਨ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 28 ਦਸੰਬਰ 2021 -ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ (ਰਜਿ) ਪੰਜਾਬ ਵੱਲੋਂ 151 ਸਥਾਪਿਤ ਅਤੇ ਉੱਭਰਦੇ ਸਾਹਿਤਕਾਰਾਂ ਦਾ ਸ਼ਾਨਦਾਰ ਸਨਮਾਨ ਸਮਾਗਮ ਕੀਤਾ ਗਿਆ । ਇਸ ਮੌਕੇ ਸਾਂਝਾ ਕਾਵਿ ਸੰਗ੍ਰਹਿ 'ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਵੱਲ ਵੀ ਲੋਕ-ਅਰਪਣ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਕੁਲਵਿੰਦਰ ਕੌਰ ਕੋਮਲ ਦੁਬਈ ਪਹੁੰਚੇ । ਇਸ ਮੌਕੇ ਰੇਖਾ ਮਹਾਜਨ ਡਿਪਟੀ ਡੀ.ਈ.ਓ. ਸ਼੍ਰੀ ਅੰਮਿ੍ਤਸਰ ਸਾਹਿਬ, ਮਹੰਤ ਹਰਪਾਲ ਦਾਸ ਜੀ ਮਲੇਰਕੋਟਲਾ, ਪਿ੍ੰ.ਡਾ.ਕਮਲਜੀਤ ਕੌਰ ਸੰਧੂ ਗਿੱਦੜਬਾਹਾ, ਡਾ.ਸਤਿੰਦਰ ਜੀਤ ਕੌਰ ਬੁੱਟਰ, ਡਾ.ਟਿੱਕਾ ਜੇ.ਐਸ.ਸਿੱਧੂ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ । ਮੁੱਖ ਮਹਿਮਾਨ ਮੈਡਮ ਕੁਲਵਿੰਦਰ ਕੌਰ ਕੋਮਲ ਦੁਬਈ ਨੇ ਆਪਣੇ ਸੰਬੋਧਨ 'ਚ ਸਭਾ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਅਤੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਭਵਿੱਖ 'ਚ ਹੋਰ ਪ੍ਰਫੁੱਲਤ ਹੋਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਸਭਾ ਦੇ ਚੇਅਰਮੈੱਨ ਤੇ ਸੰਸਥਾਪਕ ਗੁਰਵੇਲ ਕੋਹਾਲਵੀ ਨੇ ਸਭ ਨੂੰ ਜੀ ਆਇਆਂ ਨੂੁੰ ਆਖਿਆ । ਮੁੱਖ ਸਕੱਤਰ ਪ੍ਰੋ.ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਇਤਿਹਾਸ, ਉਦੇਸ਼ਾਂ, ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਡਾ.ਹਰੀ ਸਿੰਘ ਜਾਚਕ, ਐਡਵੋਕੇਟ ਸ਼ੁਕਰਗੁਜਾਰ ਸਿੰਘ, ਕੁਲਵੰਤ ਚੰਨ ਫ਼ਰਾਂਸ, ਮੀਤਾ ਖੰਨਾ ਕੈਨੇਡਾ, ਰਿੰਟੂ ਭਾਟੀਆ ਕੈਨੇਡਾ, ਮਕਸੂਦ ਚੌਧਰੀ ਕੈਨੇਡਾ, ਜਮੀਰ ਅਲੀ ਜਮੀਰ ਮਲੇਰਕੋਟਲਾ,ਗੁਰਦੀਪ ਗੁਲ, ਆਸ਼ਾ ਸ਼ਰਮਾ, ਡਾ.ਰਵਿੰਦਰ ਭਾਟੀਆ ਮੁੰਬਈ, ਡਾ.ਦੇਵਿੰਦਰ ਕੌਰ ਪਟਿਆਲਾ, ਰਮਿੰਦਰ ਵਾਲੀਆਂ ਬਰੈਂਪਟਨ, ਅਮਰੀਕ ਸਿੰਘ ਤਲਵੰਡੀ ਸਟੇਟ ਅਵਾਰਡੀ, ਹਰਦਿਆਲ ਸਿੰਘ ਝੀਤਾ ਬਰੈਂਪਟਨ, ਸੁੰਦਰ ਪਾਲ ਰਾਜਾਸਾਂਸੀ ਨੇ ਵੀਡੀਓ ਸੰਦੇਸ਼ਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ ।
ਇਸ ਮੌਕੇ ਨਿਰਮਲ ਕੌਰ ਕੋਟਲਾ, ਸਤਿੰਦਰ ਕੌਰ ਕਾਹਲੋਂ,ਅਮਰਜੀਤ ਮੋਰਿੰਡਾ, ਕੰਵਲਜੀਤ ਕੌਰ, ਸਰਬਜੀਤ ਕੌਰ ਹਾਜੀਪੁਰ, ਰਾਜ ਦਵਿੰਦਰ ਬਿਆਸ , ਅਨੀਤਾ ਅਰੋੜਾ, ਪ੍ਰਭਜੋਤ ਪ੍ਰਭ, ਹਰਮੀਤ ਕੌਰ ਮੀਤ, ਸਾਬ ਲਾਧੂਪੁਰੀਆ, ਜਸਵੰਤ ਧਾਪ, ਦਵਿੰਦਰ ਭੋਲਾ, ਹਰਮੀਤ ਆਰਟਿਸਟ, ਰਜਨੀ ਵਾਲੀਆ, ਮਰਕਸਪਾਲ ਗੁੰਮਟਾਲਾ, ਜਸਵਿੰਦਰ ਕੌਰ, ਦਵਿੰਦਰ ਸਿੰਘ ਭੋਲਾ , ਸਤਿੰਦਰ ਸਿੰਘ ਓਾਠੀ , ਸੁਰਜੀਤ ਕੌਰ ਭਦੌੜ, ਮਨਦੀਪ ਕੌਰ ਰਤਨ, ਜਤਿੰਦਰ ਕੌਰ, ਕੁਲਵੰਤ ਸਿੰਘ ਕੰਤ, ਬਲਬੀਰ ਸੈਣੀ, ਰਮੇਸ਼ ਜਾਨੂੰ, ਅਮਰੀਕ ਧਾਰੀਵਾਲ ਲੇਹਿਲ ,ਸੁਨੀਲ ਕਾਦੀਆਂ, ਪੂਨਮਜੋਤ ਕੌਰ, ਮਨੀ ਹਠੂਰ, ਗੁਰਬਿੰਦਰ ਕੌਰ, ਜਸਬੀਰ ਕੌਰ, ਜਸਵੀਰ ਡੱਲਾ, ਮਨਦੀਪ ਰਿੰਪੀ, ਸਿਬੀਆ ਮਨਬੀਰ, ਬੂਟਾ ਸਿੰਘ ਮਾਨ, ਪਰਮਿੰਦਰ ਸੰਧੂ, ਗੁਣਿਤ ਬਰਾੜ, ਪ੍ਰੀਤ ਪ੍ਰੀਤਪਾਲ, ਦਮਨ ਸਿੰਘ, ਜਸਵਿੰਦਰ ਭਟੋਆ ਸਮੇਤ 151 ਸਥਾਪਿਤ ਤੇ ਉਭਰਦੇ ਅਤੇ20 ਬਾਲ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰੁਪਿੰਦਰ ਕੌਰ ਰੂਪ ਸੰਧੂ ਤੇ ਪ੍ਰੋ.ਬੀਰ ਇੰਦਰ ਸਰਾਂ ਨੇ ਸਾਂਝੇ ਰੂਪ 'ਚ ਬਾਖੂਬੀ ਢੰਗ ਨਾਲ ਨਿਭਾਈ । ਇਸ ਸਮਾਗਮ ਦੀ ਸਫ਼ਲਤਾ ਲਈ ਪ੍ਰੋ.ਬੀਰ ਇੰਦਰ ਸਰਾਂ, ਡਾ.ਮਨਮੋਹਨ ਸਿੰਘ ਮਹਿਤਾ, ਡਾ.ਕਮਲਜੀਤ ਕੌਰ ਸੰਧੂ, ਡਾ.ਸਤਿੰਦਰ ਜੀਤ ਕੌਰ ਬੁੱਟਰ, ਗਗਨ ਫੂਲ, ਜਗਦੀਸ਼ ਜੱਬਲ, ਜੋਬਨਰੂਪ ਛੀਨਾ, ਧਰਮਿੰਦਰ ਔਲਖ, ਗੁਰਬਾਜ ਛੀਨਾ, ਨਿਸ਼ਾਨ ਸਿੰਘ, ਕਵੀ ਪ੍ਰੇਮ ਪਾਲ ਵਧਾਈ ਦੇ ਹੱਕਦਾਰ ਹਨ । ਇਸ ਸਮਾਗਮ ਦੌਰਾਨ ਕੁਲਵਿੰਦਰ ਕੌਰ ਕੋਮਲ ਦੁਬਈ ਨੂੰ ਸਭਾ ਦਾ ਪ੍ਰਧਾਨ ਅਤੇ ਪ੍ਰੋ. ਬੀਰ ਇੰਦਰ ਸਰਾਂ ਨੂੰ ਮੀਤ ਪ੍ਰਧਾਨ ਵੀ ਐਲਾਨਿਆ ਗਿਆ । ਅੰਤ 'ਚ ਰੁਪਿੰਦਰ ਕੋਹਾਲਵੀ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਪਹੁੰਚੇ ਸਾਹਿਤਕਾਰਾਂ ਲਈ ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਸ਼ਾਨਦਾਰ ਸੀ।