ਲੁਧਿਆਣਾ, 12 ਨਵੰਬਰ 2019 - ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਯਾਦਗਾਰੀ ਪੁਰਸਕਾਰ ਹਾਸਲ ਕਰਨ ਉਪਰੰਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਿਹੜੇ 'ਚ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨਾਲ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਇਹ ਪਹਿਲੀ ਮੁਲਾਕਾਤ ਸੀ।
ਦੋਵੇਂ ਦਿਨ 'ਚ ਛੱਤੀ ਘੰਟੇ ਕੰਮ ਕਰਨ ਵਾਲੇ ਭਾਊ।
ਵਿਰਕ ਸਾਹਿਬ ਨੇ ਕਾਲਿਜ ਦੀਆਂ ਵਿਦਿਆਰਥਣਾਂ ਵੱਲੋਂ ਬੀਜੇ ਕਮਾਦ ਨੂੰ ਪੀੜ ਕੇ ਲਿਆਂਦੇ ਰਸਾਇਣ ਰਹਿਤ ਆਪ ਬਣਾਏ ਗੁੜ ਦੇ ਡੱਬੇ ਡਾ: ਬਲਦੇਵ ਸਿੰਘ ਢਿੱਲੋਂ, ਡਾ: ਰਾਜ ਬਹਾਦਰ ਵੀ ਸੀ ਬਾਬਾ ਫਰੀਦ ਮੈਡੀਕਲ ਯੂਨੀ: ਫਰੀਦਕੋਟ, ਗੋਲਡਨ ਸਟਾਰ ਮਲਕੀਤ ਸਿੰਘ, ਡਾ: ਜਸਵਿੰਦਰ ਭੱਲਾ, ਡਾ: ਲਖਵਿੰਦਰ ਜੌਹਲ ਸਕੱਤਰ ਜਨਰਲ ਪੰਜਾਬ ਆਰਟਸ ਕੌਂਸਲ,ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਮੈਨੂੰ ਭੇਂਟ ਕੀਤਾ।
ਡਾ: ਬਲਦੇਵ ਸਿੰਘ ਢਿੱਲੋਂ ਤੋਂ ਇਕਰਾਰ ਮੰਗਿਆ ਕਿ ਅਗਲੀ ਗੁਰਦਾਸਪੁਰ ਫੇਰੀ ਤੇ ਉਹ ਤੁਗਲਵਾਲਾ ਆਉਣ ਤੇ ਵੇਖਣ ਕਿ ਪੰਜਾਬ ਦੀਆਂ ਧੀਆਂ ਕਿਵੇਂ ਆਪੇ ਪੜ੍ਹਦੀਆਂ ਤੇ ਇੱਕ ਦੂਸਰੇ ਨੂੰ ਪੜ੍ਹਾਉਂਦੀਆਂ ਨੇ। ਆਪੇ ਕਾਲਿਜ ਪ੍ਰਬੰਧ ਤੇ ਲੰਗਰ ਪ੍ਰਬੰਧ ਚਲਾਉਂਦੀਆਂ ਨੇ।
ਗੁਰਭਜਨ ਗਿੱਲ