ਕਾਵਿ ਸਿਰਜਣ ਨੂੰ ਉਤਪਾਦਨ ਵਜੋਂ ਨਹੀਂ ਸਗੋਂ ਇਕ ਪ੍ਰਕ੍ਰਿਆ ਵਜੋਂ ਸਮਝਿਆ ਜਾਵੇ - ਡਾ. ਸਰਬਜੋਤ ਸਿੰਘ ਬਹਿਲ
- 17ਵੀਂ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਦਾ ਸਫ਼ਲ ਆਯੋਜਨ
ਅੰਮ੍ਰਿਤਸਰ 08, ਮਈ 2024 - ਅੱਜ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਪੰਜਾਬੀ ਸਾਹਿਤ ਦੀਆਂ ਪ੍ਰਸਿੱਧ ਸ਼ਖਸ਼ੀਅਤਾਂ ਨਾਲ ਸਾਹਿਤਕ ਮਿਲਣੀ ਸੰਬੰਧਤ ਮਹੀਨਾਵਾਰ ਪ੍ਰੋਗਰਾਮ ਸਿਰਜਣ ਪ੍ਰਕਿਿਰਆ ਦੇ 17ਵੇਂ ਭਾਗ ਦਾ ਆਯੋਜਨ ਕੀਤਾ ਗਿਆ। ਸੰਸਥਾ ਵੱਲੋਂ ਇਸ ਪ੍ਰੋਗਰਾਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਮੁੱਖੀ ਡਾ. ਸਰਬਜੋਤ ਸਿੰਘ ਬਹਿਲ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ। ਮੰਚ ਸੰਚਾਲਕ ਜਸਵਿੰਦਰ ਸਿੰਘ ਨੇ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਰੋਤਿਆਂ ਵੱਲੋਂ ਉਠਾਏ ਜਾਂਦੇ ਪ੍ਰਸ਼ਨਾਂ ਨੂੰ ਦੁਹਰਾਇਆ; ਕਿ ਕਵਿਤਾ ਨੂੰ ਕਵਿਤਾ ਕਰਨ ਵਾਲਾ ਤੱਤ ਕੀ ਹੈ, ਹਰ ਵਿਚਾਰ ਕਵਿਤਾ ਕਿਉਂ ਨਹੀਂ ਹੋ ਸਕਦਾ, ਕੀ ਕਵਿਤਾ ਨੂੰ ਬਣਾਉਣ ਵਾਲਾ ਕਵੀ ਹੈ ਜਾਂ ਕਵਿਤਾ ਆਪਣੇ ਵੱਖਰੇ ਰੂਪ ਕਰਕੇ ਕਵਿਤਾ ਹੈ?
ਇਨ੍ਹਾ ਸਵਾਲਾਂ ਨੂੰ ਖੋਲਦਿਆਂ ਡਾ. ਸਰਬਜੋਤ ਸਿੰਘ ਬਹਿਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਕਾਵਿ ਸਿਰਜਣ ਨੂੰ ਸਿਰਫ ਵਿਚਾਰ (ਦਿੲੳ) ਤੋਂ ਪੈਦਾ ਹੋਣ ਵਾਲੇ ਉਤਪਾਦਨ (ਪਰੋਦੁਚਟ) ਵਜੋੋਂ ਹੀ ਨਹੀਂ ਵੇਖਣਾ ਚਾਹੀਦਾ। ਵਿਚਾਰ ਤੋਂ ਉਤਪਾਦਨ ਤੱਕ ਲਿਜਾਣ ਵਾਲੀ ਪ੍ਰਕ੍ਰਿਆ (ਪਰੋਚੲਸਸ) ਦਾ ਵੀ ਮਹੱਤਵਪੂਰਨ ਸਥਾਨ ਹੈ ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸੋ ਕਵਿਤਾ ਨੂੰ ਆਖਰੀ ਉਤਪਾਦਨ (ਡਨਿੳਲ ਪਰੋਦੁਚਟ) ਸਮਝਣਾ ਇਕ ਤਰ੍ਹਾਂ ਨਾਲ ਉਸ ਨੂੰ ਇਕ ਜਗ੍ਹਾ ਸਥਿਗਤ ਕਰਨਾ ਹੈ ਜੋ ਉਸ ਨੂੰ ਕਵਿਤਾ ਨਹੀਂ ਹੋਣ ਦਿੰਦਾ।ਇਸ ਲਈ ਸਾਨੂੰ ਕਵਿਤਾ ਨੂੰ ਇਕ ਪ੍ਰਕ੍ਰਿਆ ਵਜੋਂ ਦੇਖਣਾ ਚਾਹੀਦਾ ਹੈ ਜਿਸ ਵਿਚ ਕਵਿਤਾ ਹਰ ਪਲ ਆਪਣੀ ਮੌਲਣਸ਼ੀਲਤਾ ਰੱਖਦੀ ਹੈ ਅਤੇ ਕਵਿਤਾ ਦਾ ਪਾਠਕ ਆਪਣੀ ਪੜ੍ਹਤ ਸਮੇਂ ਇਸ ਵਿਚੋਂ ਹਮੇਸ਼ਾ ਨਵੀਨ ਪ੍ਰਤੀਕ ਅਤੇ ਅਰਥ ਉਜਾਗਰ ਕਰਨ ਦੀ ਸੰਭਾਵਨਾ ਰੱਖਦਾ ਹੈ।
ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਸੰਵਾਦ ਸੈਸ਼ਨ ਦਾ ਆਰੰਭ ਹੁੰਦਾ ਹੈ ਜਿਸ ਵਿੱਚ ਵੱਖ-ਵੱਖ ਖੋਜਾਰਥੀਆਂ ਵੱਲੋਂ ਡਾ. ਬਹਿਲ ਨੂੰ ਵਿਿਭੰਨ ਪ੍ਰਸ਼ਨ ਕੀਤੇ ਗਏ। ਜਿਹਨਾਂ ਵਿੱਚ ਉਹਨਾਂ ਦੀ ਸਿਰਜਣ ਪ੍ਰਕਿਿਰਆ ਦੀ ਸ਼ੁਰੂਆਤ, ਕਾਵਿ-ਭਾਸ਼ਾ ਅਤੇ ਕਾਵਿ-ਸ੍ਰੋਤ ਸੰਬੰਧੀ, ਕਾਵਿ-ਅਨੁਭੂਤੀ ਬਾਰੇ ਅਤੇ ਸਿਰਜਣਾ ਵਿੱਚ ਸਾਧਨਾ ਦੇ ਯੋਗਦਾਨ ਸੰਬੰਧੀ ਹੀਰਾ ਸਿੰਘ, ਜਗਸੀਰ ਸਿੰਘ, ਦਿਲਜੋਤ ਸਿੰਘ, ਸ਼ਿਵਾ ਅਤੇ ਅਮਰਜੀਤ ਕੌਰ ਵੱਲੋਂ ਕ੍ਰਮਵਾਰ ਪ੍ਰਸ਼ਨ ਪੁੱਛੇ, ਜਿਹਨਾਂ ਦਾ ਉਹਨਾਂ ਸੰਤੋਖਜਨਕ ਉੱਤਰ ਦਿਤਾ।
ਇਸ ਸੈਸ਼ਨ ਤੋਂ ਬਾਅਦ ਯੁਵਾ ਕਵੀ ਦਰਬਾਰ ਦਾ ਆਯੋਜਨ ਹੁੰਦਾ ਹੈ। ਇਹ ਕਵੀ ਦਰਬਾਰ ਉਸ ਸਮੇਂ ਅੰਤਰ-ਰਾਸ਼ਟਰੀ ਹੋ ਨਿਬੜਿਆ ਜਦੋਂ ਇਰਾਨੀ ਮੂਲ ਦੀ ਖੋਜਾਰਥਣ ਸ਼ਿਵਾ ਨੇ ਫ਼ਾਰਸੀ ਭਾਸ਼ਾ ਵਿੱਚ ਆਪਣੀਆਂ ਕਵਿਤਾਵਾਂ ਨੂੰ ਸੁਣਾਇਆ। ਇਸ ਤੋਂ ਬਾਅਦ ਯੁਵਾ ਕਵੀਆਂ ਵਿੱਚੋਂ ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ ਸ਼ਾਇਰ, ਰਸਜਾਪ ਸਿੰਘ, ਕਸ਼ਮੀਰ ਗਿੱਲ, ਨੀਰਜ ਕੁਮਾਰ, ਰਾਜਵਿੰਦਰ ਸਿੰਘ, ਸੁਮਿਤ, ਸ਼ਾਇਰ ਪ੍ਰੀਤ ਅਤੇ ਅਰਸ਼ਪ੍ਰੀਤ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਪ੍ਰੋਗਰਾਮ ਦੀ ਸਮਾਪਤੀ ਸਮੇਂ ਸੰਸਥਾ ਵੱਲੋਂ ਡਾ. ਸੱਯਦ ਰਿਹਾਨ ਹਸਨ ਰਿਜ਼ਵੀ, ਉਰਦੂ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦਿਵਯਾਨੀ ਮੋਦਲਾ ਟੋਰਾਂਟੋ ਯੂਨੀਵਰਸਿਟੀ, ਕੈਨੇਡਾ ਨੇ ਡਾ. ਸਰਬਜੋਤ ਸਿੰਘ ਬਹਿਲ ਨੂੰ ਕਿਤਾਬਾਂ ਦੇ ਸੈੱਟ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।
ਧੰਨਵਾਦੀ ਸ਼ਬਦਾਂ ਦੀ ਸਾਂਝ ਪ੍ਰੋ. ਜਗਦੀਸ਼ ਸਿੰਘ ਡਾਇਰੈਕਟਰ ਨਾਦ ਪ੍ਰਗਾਸੁ ਨੇ ਪਾਈ। ਉਨ੍ਹਾਂ ਪ੍ਰੋਗਰਾਮ ਦੀ ਮਹੱਤਤਾ ਉਜਾਗਰ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਡਾ. ਬਹਿਲ ਨੇ ਅਕਹਿਤਾ ਨੂੰ ਸ਼ਬਦ ਦੇਣ ਵਾਲੇ ਵਲਵਲੇ, ਉਸ ਵਿੱਚ ਸਾਧਨਾ ਦੇ ਅੰਦਰੂਨੀ ਸਫਰ ਅਤੇ ਸਾਧਨਾ ਤੇ ਸਹਿਜ ਅਨੁਭਵਤਾ ਦੇ ਸੰਬੰਧਾਂ ਨੂੰ ਖੂਬਸੂਰਤੀ ਨਾਲ ਸਿਧਾਂਤ ਬੱਧ ਕੀਤਾ। ਉਹਨਾਂ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਕਥਨ ਜਦੋਂ ਅਕਹਿਤਾ ਤੱਕ ਜਾਂਦਾ ਹੈ ਤਾਂ ਉਸ ਤੋਂ ਅਗਲਾ ਪੜਾਅ ਪਰਾ-ਪਰਾ ਭੌਤਿਕਤਾ ਹੈ। ਇਸ ਪੜਾਅ ਨੂੰ ਸਾਖੀ ਨੇਮ ਰਾਹੀਂ ਸਮਝਿਆ ਜਾ ਸਕਦਾ ਹੈ ਜਿਸ ਵਿੱਚ ਪ੍ਰਤੀਕ (ਸੇਮਬੋਲ) ਤਮਸੀਲ (ੳਲਲੲਗੋਰੇ) ਰਾਹੀਂ ਪ੍ਰਤਿਮਾ ਵਿੱਚ ਬਦਲ ਜਾਂਦਾ ਹੈ ਜਿਸ ਨੂੰ ਉਹਨਾਂ ਪਾਰਦਰਸ਼ੀ ਦੇਹਗਤਤਾ ਦਾ ਨਾਮ ਦਿੱਤਾ।ਅਖੀਰ ਵਿੱਚ ਉਹਨਾਂ ਨੇ ਦੱਸਿਆ ਕਿ ਅਗਲਾ ਸਿਰਜਣ ਪ੍ਰਕਿਿਰਆ ਪ੍ਰੋਗਰਾਮ 7 ਜੂਨ ਨੂੰ ਹੋਏਗਾ।