ਸਰੀ (ਕਨੇਡਾ), 13 ਸਤੰਬਰ, 2016 : ਸ੍: ਪੀ੍ਤਮ ਸਿੰਘ ਬਾਸੀ ਯਾਦਗਾਰੀ ਅੈਵਾਰਡ ਪ੍ਦਾਨ ਕਰਨ ਦਾ ਸਮਾਰੋਹ ੲਿਥੋ' ਦੇ ਲਵਲੀ ਰੈਸਟੋਰੈ'ਟ ਵਿੱਚ ਪੰਜ ਸਤੰਬਰ ਸੋਮਵਾਰ ਨੂਂੰ ਅਾਯੋਜਿਤ ਕੀਤਾ ਗਿਅਾ । ੲਿਹ ਪ੍ੋਗਰਾਮ ਬੀ.ਸੀ.ਕਲਚਰਲ ਫਾੳੁ' ਡੇਸ਼ਨ ਵੱਲੋ' ਕਰਵਾੲਿਅਾ ਗਿਅਾ। ਸਵਰਗੀ ਪਿਤਾ ਦੀ ਯਾਦ ਵਿੱਚ ਅਤੇ ੳੁਸਾਰੂ ਸਾਹਿਤ ਦੀ ਪਰਮੋਸ਼ਨ ਵਾਸਤੇ ਸੀ੍ ਮੰਗਾ ਬਾਸੀ ਅਤੇ ਪਰਵਾਰ ਵੱਲੋ' ਦਿੱਤਾ ਜਾਂਦਾ ੲਿਹ ਸਨਮਾਨ ੲਿਸ ਵਾਰ ਦਰਵੇਸ਼ ਸਾਹਿਤਕਾਰ ਸ: ਜਰਨੈਲ ਸਿੰਘ ਸੇਖਾਂ ਨੂੰ ਪਰਦਾਨ ਕੀਤਾ ਗਿਅਾ। ਪ੍ਧਾਨਗੀ ਮੰਡਲ ਵਿੱਚ ਡਾ: ਅੈਸ.ਪੀ. ਸਿੰਘ ਸਾਬਕਾ ਵੀ.ਸੀ.ਗੁਰੂ ਨਾਨਕ ਦੇਵ ਯੂਨੀ: , ਸ: ਜਰਨੈਲ ਸਿੰਘ ਸੇਖਾ, ਡਾ: ਰਘਬੀਰ ਸਿੰਘ ਸਿਰਜਨਾ, ਸੀ੍ ਮੰਗਾ ਬਾਸੀ, ਸੀ੍ ਮੋਹਨ ਗਿੱਲਅਤੇ ਸ਼ਾੲਿਰ ਨਦੀਮ ਪਰਮਾਰ ਸ਼ਾਮਿਲ ਹੋੲੇ ।
ਖਚਾਖਚ ਭਰੇ ਹਾਲ ਵਿੱਚ ਸ਼ਹਿਰ ਅਤੇ ਬਾਹਰੋ' ਅਾੲੇ ਪਤਵੰਤਿਅਾਂ ਸਾਹਮਣੇ' ਪ੍ੋਗਰਾਮ ਦੀ ਸ਼ੂਰੂਅਾਤ ਕਰਦਿਅਾਂ ਸ: ਜਰਨੈਲ ਸਿੰਘ ਚਿੱਤਰਕਾਰ ਨੇ ਸਭ ਨੂੰ ਜੀ ਅਾਖਿਅਾ । ਸੀ੍ ਨਦੀਮ ਪਰਮਾਰ ਨੇ ਫਾਂੳੁਡੇਸ਼ਨ ਦੇ ੲਿਤਿਹਾਸ ਅਤੇ ਕਾਰਜਸ਼ੈਲੀ ੳੁੱਪਰ ਚਾਨਣਾਂ ਪਾੲਿਅਾ। ੲਿਸ ੳੁਪਰੰਤ ਸੇਖਾ ਸਾਹਿਬ ਨੇ ਅਾਪਣੇ' ਸਾਹਿਤਕ ਜੀਵਨ ਦੇ ਅਾਰੰਭਕ ਸਮੇ' ਅਤੇ ਮੁੱਖ ਮਹਿਮਾਨ ਡਾ: ਅੈਸ.ਪੀ. ਸਿੰਘ ਹੁਰਾਂ ਦੇ ਵੀ.ਸੀ. ਕਾਰਜਕਾਲ ਦੌਰਾਨ ੳੁਹਨਾਂ ਨਾਲ ਅਾਪਣੀਅਾਂ ਯਾਦਾਂ ਸਾਂਝੀਅਾਂ ਕੀਤੀਅਾਂ। " ਦੁਨੀਅਾਂ ਕੈਸੀ ਹੋੲੀ" ਸੇਖਾ ਸਾਹਿਬ ਦਾ ਪਹਿਲਾ ਨਾਵਲ ਸੀ, ਜਿਸ ਨੇ ਅੈਸ. ਪੀ. ਸਿੰਘ ਹੁਰਾਂ ਨੂੰ ੲੇਨਾਂ ਪਰਭਾਵਿਤ ਕੀਤਾ ਕਿ ੳੁਹ GNDU ਦੇ ਅੈ.ੲੇ. ਸਲੇਬਸ ਵਿੱਚ ਵੀ ਸ਼ਾਮਿਲ ਹੋੲਿਅਾ ਅਤੇ ੳੁਸ ੳੁੱਪਰ M.Phil ਵੀ ਕਰਵਾੲੀ ਗੲੀ। ੲਿਹ ਵੀ.ਸੀ. ਸਾਹਿਬ ਦੀ ਨਿਰਪੱਖ ਤੇ ਪਾਰਖੂ ਨਜ਼ਰ ਦਾ ਪਰਮਾਣ ਸੀ। ਪ੍ਸਿੱਧ ਵਿਦਵਾਨ ਡਾ: ਰਘਬੀਰ ਸਿੰਘ ਸਿਰਜਣਾਂ ਨੇ ੲਿਸ ਨਾਵਲ ਅਤੇ ਪਰਵਾਸ ਦੇ ਕਾਰਨਾਂ ਦੀਅਾਂ ਮਜ਼ਬੂਰੀਅਾਂ ਬਾਰੇ ਭਰਪੂਰ ਚਾਨਣਾਂ ਪਾੲਿਅਾ। ਡਾ: ਰਘਬੀਰ ਸਿੰਘ ਹੁਰਾਂ ਦੀ ਰਹਿਨੁਮਾੲੀ ਹੇਠ ਹੀ ੲਿਸ ਨਾਵਲ ੳੁਪਰ ਪੰਜਾਬੀ ਯੂਨੀ: ਵਿੱਚ Phd. ਹੋੲੀ। ਮੁੱਖ ਮਹਿਮਾਨ ਡਾ: ਅੈਸ. ਪੀ.ਸਿੰਘ ਹੁਰਾਂ ਅਾਪਣੇ' ਮਹੱਤਵ ਪੂਰਨ ਭਾਸ਼ਨ ਦੌਰਾਨ ਪ੍ਵਾਸੀ ਸਾਹਿਤ ਅਤੇ ਸਾਹਿਤਕਾਰਾਂ ਦੇ ੳੁਭਾਰ ਵਿੱਚ ਅਾਪਣੀ ਨਿਸਵਾਰਥ ਕਾਰਜਸ਼ੈਲੀ ਦਾ ਜ਼ਿਕਰ ਕੀਤਾ ਅਤੇ ਸੇਖਾ ਸਾਹਬ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ।
ੲਿਸ ੳੁਪਰੰਤ ਮੰਗਾ ਬਾਸੀ, ਪਰਵਾਰ ਅਤੇ ਪ੍ਧਾਨਗੀ ਮੰਡਲ ਵੱਲੋ' ਸ: ਜਰਨੈਲ ਸਿੰਘ ਸੇਖਾ ਨੂਂੰ ਅੈਵਾਰਡ ਦਿੱਤਾ ਗਿਅਾ। ਬੀ.ਸੀ.ਕਲਚਰਲ ਫਾੳੁ': ਵੱਲੋ' ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਅਾ। ਕੁਝ ਵਿਸ਼ੇਸ਼ ਬੁਲਾਰਿਅਾਂ ਜਿਹਨਾਂ ਵਿੱਚ ਮੋਹਨ ਗਿੱਲ,ੲਿੰਦਰਜੀਤ ਕੌਰ ਸਿੱਧੂ, ਮੈਡਮ ਬਰਾੜ,ਸੁਖਵੰਤ ਹੁੰਦਲ ,ਪਿ੍ਥੀਪਾਲ ਸਿੰਘ ਸੋਹੀ, ਨਝੱਤਰ ਬਰਾੜ ਅਤੇ ਸਟੂਡਿੳੁ ਸੈਵਨ ਤੋ' ਕਵਿੰਦਰ ਚਾਂਦ ਨੇ ਸੇਖਾ ਸਾਹਬ ਨੂੰ ਮੁਬਾਰਕਬਾਦ ਦਿੱਤੀ । ਸ: ਜਰਨੈਲ ਸਿੰਘ ਅਾਰਟਿਸਟ ਨੇ ਸਹਿਜ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾੲੀ ।