ਲੁਧਿਆਣਾ, 7 ਨਵੰਬਰ, 2016 : ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਮੁੱਚੀ ਟੀਮ ਦੀ ਸਰਵ ਸੰਮਤੀ ਨਾਲ ਚੋਣ ਭਾਵੇਂ ਨਾਮਜਦਗੀਆਂ ਵਾਪਸ ਲੈਣ ਦੀ ਮਿਤੀ 25 ਅਕਤੂਬਰ ਨੂੰ ਹੀ ਹੋ ਗਈ ਸੀ। ਪ੍ਰੰਤੂ 6 ਨਵੰਬਰ 2016 ਨੂੰ ਚੋਣ ਪ੍ਰੋਗਰਾਮ ਅਨੁਸਾਰ ਚੋਣ ਪ੍ਰਕਿਆ ਹੋਈ ਸੀ ਇਸ ਮੌਕੇ 1956 ਵਿਚ ਗਠਿਤ ਸੰਸਥਾ ਦੀ ਸਮੁੱਚੀ ਟੀਮ ਦੇ ਪਹਿਲੀ ਵਾਰ ਸਰਵ ਸੰਮਤੀ ਨਾਲ ਚੋਣ ਹੋਣ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸੀਰਸਾ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾ ਭਰਵੀਂ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੇ ਦੋ ਸਾਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਬੜੀਆਂ ਗੰਭੀਰ ਚੁਣੌਤੀਆਂ ਦੇ ਬਾਬਜੂਦ ਕਈ ਸਲਾਘਾਯੋਗ ਕੰਮ ਕੀਤੇ ਪਰ ਆਉਣ ਵਾਲੇ ਸਮੇਂ ਵਿਚ ਕੇਂਦਰੀ ਦੇ ਕਰਨ ਗੋਚਰੇ ਕੰਮ ਅਤੇ ਚੁਣੌਤੀਆਂ ਹੋਰ ਗੰਭੀਰ ਹੋਈਆਂ ਹਨ। ਦੂਸਰੀ ਗੱਲ ਸਮੁਚੇ ਲੇਖਕ ਵਰਗ ਨੇ ਸਰਵਸੰਮਤੀ ਕਰਕੇ ਨਵੀਂ ਟੀਮ ਸਿਰ ਵੱਡੀ ਜਿੰਮੇਵਾਰੀ ਪਾਈ ਹੈ।ਇਸ ਸਮੇਂ ਪਿਛਲੀ ਟੀਮ ਦੇ ਜਨਰਲ ਸਕੱਤਰ ਡਾ.ਕਰਮਜੀਤ ਸਿੰਘ ਹੋਰਾਂ ਨੇ ਵਿੱਤੀ ਰਿਪੋਰਟ ਪੇਸ਼ ਕੀਤੀ ਜੋ ਸਰਵ ਸੰਮਤੀ ਨਾਲ ਪਾਸ ਹੋਈ। ਉਹਨਾ ਆਖਿਆ ਕਿ ਪਿਛਲੇ ਸਮੇਂ ਵਿਚ ਕੇਂਦਰੀ ਦੀ ਟੀਮ ਨੇ ਆਪਣੇ ਬਲਬੂਤੇ ਕਈ ਮਹੱਤਵਪੁਰਨ ਸਮਾਗਮ ਵੀ ਕਰਵਾਏ ਪਰ ਫੇਰ ਵੀ ਬਜਟ ਵਿਚ ਪੈਸੇ ਬਚਾਏ ਗਏ ਹਨ। ਉਹਨਾਂ ਨਵੀ ਟੀਮ ਨੂੰ ਵਧਾਈ ਦਿੰਦਿਆ ਕਾਰਜ ਨੂੰ ਨਿਰੰਤਰਤਾ ਵਿਚ ਜਾਰੀ ਰੱਖਣ ਲਈ ਆਖਿਆ।
ਸਰਵ ਸੰਮਤੀ ਨਾਲ ਚੁਣੀ ਟੀਮ ਡਾ. ਸਰਬਜੀਤ ਸਿੰਘ ਪ੍ਰਧਾਨ, ਸ੍ਰੀ ਸੁਸ਼ੀਲ ਦੁਸਾਂਝ ਜਨਰਲ ਸਕੱਤਰ, ਡਾ. ਜੋਗਾ ਸਿੰਘ ਸੀ. ਮੀਤ ਪ੍ਰਧਾਨ, ਪੰਜ ਮੀਤ ਪ੍ਰਧਾਨ ਸੂਬਾ ਸੁਰਿੰਦਰ ਕੌਰ ਖਰਲ, ਜਸਪਾਲ ਮਾਨਖੇੜਾ, ਸਰਿੰਦਰ ਘਣੀਆਂ, ਜਸਵੀਰ ਝੱਜ ਅਤੇ ਦੀਪ ਦਵਿੰਦਰ ਸਮੇਤ ਚਾਰ ਸਕੱਤਰ ਅਰਤਿੰਦਰ ਕੌਰ ਸੰਧੂ, ਕਰਮ ਸਿੰਘ ਵਕੀਲ, ਡਾ. ਹਰਵਿੰਦਰ ਸਿਰਸਾ, ਵਰਗਿਸ ਸਲਾਮਤ ਦਾ ਚੋਣ ਅਧਿਆਕੀ ਡਾ. ਗੁਲਜਾਰ ਸਿੰਘ ਪੰਧੇਰ, ਡਾ. ਸੁਖਦੇਵ ਸਿਰਸਾ, ਡਾ. ਕਰਮਜੀਤ ਸਿੰਘ ਤੋਂ ਇਲਾਵਾ ਹਾਜ਼ਰ ਮੈਬਰਾਂ ਵਿਚੋਂ ਵਾਰੀ ਵਾਰੀ ਸਨਮਾਨ ਕੀਤਾ। ਇਸ ਮੋਕੇ ਮੁਖ ਚੋਣ ਅਧਿਕਾਰੀ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਸਮੇਤ ਹਕੀਕਤ ਸਿੰਘ ਮਾਂਗਟ ਸਹਾਇਕ ਚੋਣ ਅਧਿਕਾਰੀਆਂ ਨੇ ਸਰਵ ਸੰਮਤੀ ਨਾਲ ਚੁਣੀ ਹੋਈ ਟੀਮ ਨੂੰ ਵਧਾਈ ਦਿਤੀ ਜਿਸ ਤੋਂ ਬਾਅਦ ਵਧਾਈ ਦੇਣ ਵਾਲਿਆਂ ਦਾ ਤਾਂਤਾ ਬੱਝ ਗਿਆ। ਨਵੀਂ ਟੀਮ ਦੇ ਜਨਰਲ ਸਕੱਤਰ ਸ੍ਰੀ ਸੁਸ਼ੀਲ ਦੁਸਾਂਝ ਅਤੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਵੀ ਚੋਣ ਅਧਿਕਾਰੀ ਅਤੇ ਸਮੁੱਚੇ ਚੋਣ ਅਮਲੇ ਦਾ ਧੰਨਵਾਦ ਕੀਤਾ ਅੰਤ ਵਿਚ ਮੁੱਖ ਚੋਣ ਅਧਿਕਾਰੀ ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਵੀ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਹੋਰਨਾ ਤੋਂ ਇਲਾਵਾ ਤਰਲੋਚਨ ਝਾਂਡੇ ਸੁਖਵਿੰਦਰ ਆਹੀ ਕੁਲਵਿੰਦਰ ਕਿਰਨ, ਅਮਰਜੀਤ ਕੌਰ ਹਿਰਦੇ, ਡਾ. ਗੁਰਚਰਨ ਕੌਰ ਕੋਚਰ,ਪਰਮਜੀਤ ਕੌਰ ਮਹਿਕ, ਇੰਦਰਜੀਤ ਪਾਲ ਕੌਰ ਭਿੰਡਰ, ਸੋਮਾ ਸਬਲੋਕ, ਸੁਰਿੰਦਰ ਰਾਮਪੁਰੀ, ਸਰੂਪ ਸਿੰਘ ਸਹਾਰਨ, ਤੇਜਾ ਸਿੰਘ ਤਿਲਕ, ਅਮਨਦੀਪ ਟੱਲੇਵਾਲੀਆ, ਸਤਿੰਦਰ ਸਿੰਘ ਉਪਲੀ, ਬਲਵਿੰਦਰ ਸਿੰਘ ਗਲੈਕਸੀ, ਇੰਜ. ਸੁਰਜਣ ਸਿੰਘ, ਭੂਪਿੰਦਰ ਸਿੰਘ ਚੋਕੀਮਾਨ, ਦਲਵੀਰ ਲੁਧਿਆਣਵੀ, ਹਰਬੰਸ ਸਿੰਘ ਅਖਾੜਾ, ਹਰਬੰਸ ਸਿੰਘ ਮਾਲਵਾ, ਬਲਵੰਤ ਸਿੰਘ ਮੁਸਾਫਰ, ਤ੍ਰਲੌਚਨ ਲੋਚੀ, ਡਾ. ਗੁਰਇਕਬਾਲ ਸਿੰਘ, ਭਗਵਾਨ ਢਿਲੋਂ, ਜਗੀਰ ਸਿੰਘ ਪ੍ਰੀਤ, ਬਲਕੌਰ ਗਿੱਲ, ਕਾ. ਪੂਰਨ ਸਿੰਘ ਨਾਰੰਵਾਲ, ਸਤੀਸ਼ ਗੁਲਾਟੀ,ਰਵੀਦੀਪ, ਰਵਿੰਦਰ ਦੀਵਾਨਾ, ਪੰਮੀ ਹਾਜ਼ਰ ਸਨ।