- ਪੁਸਤਕ ਵਿਚ ਜ਼ਿੰਦਗੀ ਅਤੇ ਰੋਜ਼ ਦੀਆਂ ਘਟਨਾਵਾਂ ਤੇ ਤਜ਼ਰਬਿਆਂ ਨੂੰ ਸੰਕਲਿਤ ਕੀਤਾ ਗਿਆ ਹੈ : ਹਰੀਸ਼ ਮੌਂਗਾ
ਫਿਰੋਜ਼ਪੁਰ, 24 ਜੁਲਾਈ 2020 - ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲਨੇ ਫਿਰੋਜ਼ਪੁਰ ਦੀ ਸੋਸ਼ਲ ਸੁਸਾਇਟੀ ਅਤੇ ਬਲਾਇੰਡ ਹੋਮ ਦੇ ਸਹਾਇਕ ਸਕੱਤਰ ਹਰੀਸ਼ ਮੋਂਗਾ ਦੁਆਰਾ ਲਿਖੀ ਗਈ, ਫਰੈਂਕਲੀ ਸਪੀਕਿੰਗ ਕਿਤਾਬ ਜਾਰੀ ਕੀਤੀ। ਇਸ ਮੌਕੇ ਉਨ੍ਹਾਂ ਕਿਤਾਬ ਦੇ ਲੇਖਕ ਅਤੇ ਸਮਾਜਸੇਵਕ ਸ੍ਰੀ ਹਰੀਸ਼ ਮੌਂਗਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਤੋਂ ਕਿਤਾਬ ਬਾਰੇ ਜਾਣਕਾਰੀ ਵੀਹਾਸਲ ਕੀਤੀ।
ਡਿਪਟੀ ਕਮਿਸ਼ਨਰ ਨਾਲ ਗੱਲਬਾਤਕਰਦਿਆਂ ਲੇਖਕ ਸ੍ਰੀ ਹਰੀਸ਼ ਮੌਂਗਾ ਨੇ ਕਿਹਾ ਕਿ ਇਹ ਕਿਤਾਬ ਉਨ੍ਹਾਂ ਦੇ ਜੀਵਨ ਅਤੇ ਰੋਜਾਨਾਦੀਆਂ ਘਟਨਾਵਾਂ ਦੇ ਤਜ਼ਰਬਿਆਂ 'ਤੇ ਅਧਾਰਤ ਹੈ, ਜਿਸ ਨੂੰ ਉਨ੍ਹਾਂ ਨੇ ਵੱਖਰੇ ਅੰਦਾਜ ਨਾਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਤਜਰਬਿਆਂ ਨੂੰ ਇਕ ਵਿਲੱਖਣਸਿਰਲੇਖ ਵੀ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਪੜ੍ਹਨ ਦੀ ਉਤਸੁਕਤਾ ਹੋਰ ਵੀ ਵੱਧ ਜਾਂਦੀਹੈ। ਹਰੀਸ਼ ਮੋਂਗਾ ਨੇ ਡਿਪਟੀ ਕਮਿਸ਼ਨਰ ਸ੍ਰੀਗੁਰਪਾਲ ਸਿੰਘ ਚਾਹਲ ਨੂੰ ਦੱਸਿਆ ਕਿ ਇਸਤੋਂ ਪਹਿਲਾਂ ਵੀ 1992 ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖੀਆਪਣੀ ਕਿਤਾਬ ਅਖੋਂ-ਪਰੋਖੇ ਛਪੀ ਸੀ ਜਿਸ ਵਿੱਚ ਪ੍ਰਸਿੱਧ ਕਵਿਤਾਵਾਂ, ਗ਼ਜ਼ਲਾਂ ਅਤੇ ਕਈ ਉੱਘੇ ਲੇਖਕ ਦੀਆਂ ਕਹਾਣੀਆਂ ਦਾ ਸੰਗ੍ਰਹਿ ਸੀ। ਇਸਦੇ ਨਾਲ,ਉਨ੍ਹਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਵੀ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਸਨ।
ੳਨ੍ਹਾਂ ਇਸ ਕਿਤਾਬ ਨੂੰ ਸਮਾਜ ਦੇ ਨੇਤਰਹੀਨ ਵਰਗ ਨੂੰ ਸਮਰਪਿਤ ਕੀਤੀ ਸੀ।ਇਸ ਕਿਤਾਬ ਦੀ ਵਿਕਰੀ ਤੋਂ ਇੱਕ ਲੱਖ ਰੁਪਏ ਦੀਕਮਾਈ ਫਿਰੋਜ਼ਪੁਰ ਦੇ ਨੇਤਰਹੀਣ ਕਾਲਜ ਨੂੰ ਦਾਨ ਕੀਤੀ ਗਈ ਸੀ। ਮੋਂਗਾ ਮਾਰਕਫੈਡ ਵਿਚ ਪ੍ਰਾਈਵੇਟ ਸੱਕਤਰ ਵਜੋਂਸੇਵਾ ਨਿਭਾਅ ਚੁੱਕੇ ਹਨ ਅਤੇ ਸੇਵਾਮੁਕਤ ਹੋਣ ਤੋਂ ਬਾਅਦ ਪੱਤਰਕਾਰੀ ਦਾ ਡਿਪਲੋਮਾ ਕਰਨ ਤੋਂ ਬਾਅਦ,ਸਮਾਜ ਸੇਵਾ ਨਾਲ ਜੁੜੇ ਕੰਮ ਵਿਚ ਰੁੱਝੇ ਹੋਏ ਹਨ। ਉਹ ਦੇਵ ਸਮਾਜ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਪਿਛਲੇ 41 ਸਾਲਾਂ ਤੋਂ ਦੇਵ ਸਮਾਜ ਦੀਆਂਸਿੱਖਿਆਵਾਂ ਦਾ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਰਵਿੰਦਰ ਅਰੋੜਾ, ਐਸਡੀਐਮ ਅਮਿਤ ਗੁਪਤਾ, ਰੈਡ ਕਰਾਸ ਸੁਸਾਇਟੀ ਦੇ ਸਕੱਤਰ ਅਸ਼ੋਕ ਬਹਿਲ, ਫਿਰੋਜ਼ਪੁਰ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਜਸਵਿੰਦਰ ਸੰਧੂ, ਚੇਅਰਮੈਨ ਰਾਜੇਸ਼ ਮਹਿਤਾ,ਗੌਰਵ ਸਾਗਰ ਭਾਸਕਰ, ਹਰਜਿੰਦਰ ਸ਼ਰਮਾ, ਸੰਨੀ ਚੋਪੜਾ ਆਦਿ ਹਾਜ਼ਰ ਸਨ।