ਪ੍ਰਸਿੱਧ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਰਿਹਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ 71ਵਾਂ ਸਾਲਾਨਾ ਸਮਾਗਮ
- ਤਿੰਨ ਸਾਹਿਤਕਾਰਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਦੋ ਕਿਤਾਬਾਂ ਨੂੰ ਲੋਕ ਅਰਪਣ ਕੀਤਾ ਗਿਆ
ਰਵੀ ਜੱਖੂ
ਲੁਧਿਆਣਾਃ- 13 ਮਾਰਚ 2014 - ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ ਸਾਲਾਨਾ ਸਮਾਗਮ ਸਭਾ ਦੇ ਲਾਇਬ੍ਰੇਰੀ ਹਾਲ ਵਿੱਚ ਪ੍ਰਸਿੱਧ ਸਾਹਿਤਕਾਰ ਮੇਜਰ ਮਾਂਗਟ ਦੀ ਪ੍ਰਧਾਨਗੀ ਵਿੱਚ ਹੋਇਆ। ਇਸ ਸਮਾਗਮ ਵਿੱਚ ਡਾਕਟਰ ਅਮਰਜੀਤ ਕੌਂਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਅਨਿਲ ਫਤਹਿਗੜ੍ਹ ਜੱਟਾਂ, ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ, ਕਹਾਣੀਕਾਰ ਗੁਰਦਿਆਲ ਦਲਾਲ, ਸਾਹਿਤ ਅਕਾਦਮੀ ਦੇ ਨਵੇਂ ਚੁਣੇ ਗਏ ਜਰਨਲ ਸਕੱਤਰ ਸ਼੍ਰੀ ਗੁਲਜ਼ਾਰ ਪੰਧੇਰ ਅਤੇ ਤੇਜਿੰਦਰ ਚੰਡਿਹੋਕ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਸਭਾ ਵੱਲੋਂ ਤਿੰਨ ਪੁਰਸਕਾਰ ਵੱਖ ਵੱਖ ਸ਼ਖਸੀਅਤਾਂ ਨੂੰ ਦਿੱਤੇ ਗਏ। ਲਾਭ ਸਿੰਘ ਚਾਤ੍ਰਿਕ ਯਾਦਗਾਰੀ ਪੁਰਸਕਾਰ ਗੀਤਕਾਰ ਕਰਨੈਲ ਸਿੰਘ ਮਾਂਗਟ ਨੂੰ ਦਿੱਤਾ ਗਿਆ।
ਕਾਮਰੇਡ ਰਣਧੀਰ ਸਿੰਘ ਯਾਦਗਾਰੀ ਪੁਰਸਕਾਰ ਯਤਿੰਦਰ ਕੌਰ ਮਾਹਲ ਨੂੰ ਅਤੇ ਪ੍ਰੋ. ਜੋਗਿੰਦਰ ਸਿੰਘ (ਪਿੰਗਲ ਤੇ ਅਰੂਜ਼) ਪੁਰਸਕਾਰ ਗ਼ਜ਼ਲਗੋ ਆਤਮਾ ਰਾਮ ਰੰਜਨ ਨੁੰ ਦਿੱਤਾ ਗਿਆ। ਸੱਭ ਤੋਂ ਪਹਿਲਾਂ ਸਭਾ ਵਲੋਂ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਦੋ ਮਿੰਟ ਦ ਮੋਨ ਧਾਰਿਆ ਗਿਆ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਅਨਿਲ ਫਤਹਿਗੜ੍ਹ ਜੱਟਾਂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਰਾਮ ਸਿੰਘ ਅਲਬੇਲਾ (ਗਾਇਕ )ਅਤੇ ਗੁਰਕੀਰਤ ਰਾਏ (ਗਾਇਕਾ)ਦੇ ਗੀਤ ਤੋਂ ਬਾਅਦ ਸੁਰਿੰਦਰ ਰਾਮਪੁਰੀ ਵੱਲੋਂ ਸਭਾ ਦੀਆਂ ਪਰੰਪਰਾਵਾਂ ਅਤੇ ਇਨਾਮਾਂ ਬਾਰੇ ਜਾਣਕਾਰੀ ਕਰਾਈ ਗਈ।
ਕਰਨੈਲ ਸਿੰਘ ਮਾਂਗਟ ਦਾ ਸਨਮਾਨ ਪੱਤਰ ਸਭਾ ਦੀ ਸਕੱਤਰ ਨੀਤੂ ਰਾਮਪੁਰ ਵੱਲੋਂ, ਯਤਿੰਦਰ ਕੌਰ ਮਾਹਲ ਦਾ ਸਨਮਾਨ ਪੱਤਰ ਸਿਮਰਨ ਰਾਮਪੁਰ ਵੱਲੋਂ ਅਤੇ ਆਤਮਾ ਰਾਮ ਰੰਜਨ ਦਾ ਸਨਮਾਨ ਪੱਤਰ ਦੀਪ ਦਿਲਬਰ ਵੱਲੋਂ ਪੜ੍ਹਿਆ ਗਿਆ । ਆਪਣੇ ਸਨਮਾਨ ਤੇ ਤਿੰਨੇ ਸਹਿਤਕਾਰਾਂ ਨੇ ਸਭਾ ਦਾ ਧੰਨਵਾਦ ਕੀਤਾ ਤੇ ਸਭਾ ਨਾਲ ਜੁੜੇ ਆਪਣੇ ਪ੍ਰਭਾਵਾਂ ਦੀ ਗੱਲ ਕੀਤੀ। ਸਨਮਾਨਾਂ ਤੋਂ ਬਾਅਦ ਪਰਵਾਸੀ ਲੇਖਕ ਬੰਟੀ ਉੱਪਲ ਦੇ ਗ਼ਜ਼ਲ ਸੰਗ੍ਰਹਿ 'ਪਾਗਲ ਕੀਤਾ ਹੋਇਆ ਏ' ਨੂੰ ਲੋਕ ਅਰਪਣ ਕੀਤੀ ਗਿਆ। ਇਸ ਮੌਕੇ ਬੰਟੀ ਉੱਪਲ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਕਿਤਾਬ ਨੂੰ ਪੰਜਾਬੀ ਲਿਖ਼ਾਰੀ ਸਭਾ ਰਾਮਪੁਰ ਵੱਲੋਂ ਲੋਕ ਅਰਪਣ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਉਨ੍ਹਾਂ ਆਪਣੀਆਂ ਕੁੱਝ ਰਚਨਾਵਾਂ ਨੂੰ ਵੀ ਸਾਂਝਾ ਕੀਤਾ। ਇਸ ਤੋਂ ਬਾਅਦ ਮੇਜਰ ਮਾਂਗਟ ਦੀ ਕਿਤਾਬ 'ਬਲੈਕ ਆਈਸ' ਨੂੰ ਲੋਕ ਅਰਪਣ ਕੀਤੀ ਗਿਆ। ਦੋਨਾਂ ਕਿਤਾਬਾਂ ਬਾਰੇ ਜਾਣ - ਪਛਾਣ ਸੁਰਿੰਦਰ ਰਾਮਪੁਰੀ ਵੱਲੋਂ ਕਰਾਈ ਗਈ। ਇਸ ਮੌਕੇ ਤੇਜਿੰਦਰ ਚੰਡਿਹੋਕ ਅਤੇ ਅਮਰਜੀਤ ਕੌਂਕੇ ਵਲੋਂ ਵੀ ਸਭਾ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਉਨ੍ਹਾਂ ਸਭਾ ਦੀਆਂ ਪਰੰਪਰਾਵਾਂ ਦੀ ਸਰਾਹਨਾਂ ਕੀਤੀ । ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮੇਜਰ ਮਾਂਗਟ ਨੇ ਕਿਹਾ ਕੇ ਉਨ੍ਹਾਂ ਦੇ ਲੇਖਕ ਬਣਨ ਵਿੱਚ ਰਾਮਪੁਰ ਸਭਾ ਦਾ ਬਹੁਤ ਵੱਡਾ ਹੱਥ ਹੈ। ਉਨ੍ਹਾਂ ਨੇ ਵਿੱਛੜ ਚੁੱਕੇ ਲੇਖਕ ਸੁਖਜੀਤ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸਮਾਗਮ ਦੇ ਪਹਿਲੇ ਸੈਸ਼ਨ ਦੇ ਅੰਤ ਵਿੱਚ ਸਭਾ ਦੇ ਸੀਨੀਅਰ ਮੈਂਬਰ ਗੁਰਦਿਆਲ ਦਲਾਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਦੂਜੇ ਹਿੱਸੇ ਵਿੱਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕੀਤਾ ਗਿਆ |
ਅਨਿਲ ਫਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਵਿੱਚ ਹੋਏ ਇਸ ਕਵੀ ਦਰਬਾਰ ਵਿੱਚ ਪ੍ਰਧਾਨਗੀ ਮੰਡਲ ਵਿੱਚ ਜਸਵੀਰ ਝੱਜ, ਗੁਰਸੇਵਕ ਢਿੱਲੋਂ, ਜਤਿੰਦਰ ਸੰਧੂ, ਮਾਲਵਿੰਦਰ ਸ਼ਾਇਰ , ਤਰਨਜੀਤ ਕੌਰ ਗਰੇਵਾਲ ਅਤੇ ਕਰਨੈਲ ਸਿੰਘ ਮਾਂਗਟ ਸ਼ਾਮਿਲ ਹੋਏ। ਕਵੀ ਦਰਬਾਰ ਵਿੱਚ ਜਗਤਾਰ ਸੇਖਾ, ਅਮਰਜੀਤ ਕੌਂਕੇ, ਗੀਤ ਗੁਰਜੀਤ, ਹਰਬੰਸ ਸਿੰਘ ਸ਼ਾਨ, ਮਾਲਵਿੰਦਰ ਸ਼ਾਇਰ , ਕੁਲਦੀਪ ਬੰਗੀ, ਰਾਮ ਸਿੰਘ ਅਲਬੇਲਾ, ਦੀਪ ਦਿਲਬਰ, ਸਵਰਨ ਪੱਲ੍ਹਾ, ਕੁਲਵਿੰਦਰ ਕੌਰ ਕਿਰਨ, ਪਰਮਿੰਦਰ ਅਲਬੇਲਾ, ਕੁਲਦੀਪ ਤੂਰ ( ਗਾਇਕ), ਜਤਿੰਦਰ ਕੌਰ ਸੰਧੂ, ਪੱਪੂ ਬਲਬੀਰ, ਜਗਦੇਵ ਸਿੰਘ ਘੁੰਗਰਾਲੀ, ਰਾਜਿੰਦਰ ਉੱਪਲ, ਬੰਟੀ ਉੱਪਲ, ਮਲਕੀਤ ਸਿੰਘ ਮਾਲੜ੍ਹਾ, ਪ੍ਰਭਜੋਤ ਰਾਮਪੁਰ, ਬਲਵੰਤ ਸਿੰਘ ਵਿਰਕ, ਵਿਸ਼ਵਿੰਦਰ ਰਾਮਪੁਰ, ਹਰਬੰਸ ਮਾਲਵਾ, ਸਿਮਰਨ ਰਾਮਪੁਰ, ਸੁਖਜੀਵਨ ਰਾਮਪੁਰੀ, ਤਰਨਵੀਰ ਤਰਨ, ਤਰਨਜੀਤ ਕੌਰ, ਸ਼ੇਰ ਸਿੰਘ, ਬਲਬੀਰ ਬੱਬੀ, ਅਮਰਿੰਦਰ ਸੋਹਲ, ਨੀਤੂ ਰਾਮਪੁਰ, ਗੁਰਦਿਆਲ ਦਲਾਲ, ਰਣਜੀਤ ਰਾਣਾ, ਕਮਲਜੀਤ ਨੀਲੋਂ, ਕਰਨੈਲ ਸਿੰਘ ਮਾਂਗਟ, ਬਲਵੰਤ ਮਾਂਗਟ ਅਤੇ ਜਸਵੀਰ ਝੱਜ ਨੇ ਆਪਣੀਆਂ ਰਚਨਾਵਾਂ ਕਹੀਆਂ | ਇਸ ਤੋਂ ਇਲਾਵਾ ਸਮਾਗਮ ਵਿੱਚ ਸੁਖਦੇਵ ਸਿੰਘ ਮਾਂਗਟ, ਹਰਪਾਲ ਸਿੰਘ ਮਾਂਗਟ, ਹਰਜੋਤ ਸਿੰਘ, ਗੁਰਦੀਪ ਸਿੰਘ ਮੰਡਾਹਰ, ਅਵਤਾਰਜੀਤ ਸਿੰਘ, ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਕੰਵਲਜੀਤ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ, ਧਰਮਿੰਦਰ ਸਿੰਘ, ਲਖਵਿੰਦਰ ਕੌਰ ਮਾਂਗਟ, ਗੁਰਸਿਮਰਨ ਕੌਰ, ਪ੍ਰਦੀਪ ਸਿੰਘ, ਜਗਮੋਹਨ ਸਿੰਘ, ਸੁਖਜਿੰਦਰ ਸਿੰਘ, ਗੁਰਭਗਤ ਸਿੰਘ, ਰਾਮ ਸਿੰਘ, ਸੰਦੀਪ ਸਿੰਘ, ਸੁਖਬੀਰ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ ਮਾਂਗਟ, ਸ਼ਿਲਪੀ, ਰਸਪਿੰਦਰ ਕੌਰ, ਰਣਜੀਤ ਭੁੱਟਾ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ ਮਾਂਗਟ, ਰਜਿੰਦਰ ਕੌਰ, ਸੰਦੀਪ ਕੌਰ ਮਾਂਗਟ, ਮਿਲਨ ਜੋਤ ਕੌਰ, ਅਵਤਾਰ ਸਿੰਘ, ਪਰਮਜੀਤ, ਬੁੱਧ ਸਿੰਘ ਨੀਲੋਂ, ਗਿੱਪੂ, ਗੁਰਜੀਤ ਮਾਂਗਟ, ਪ੍ਰਗਟ, ਬਲਬੀਰ ਸਿੰਘ, ਤਰਨ ਬਲ, ਜਸਵੀਰ ਸਿੰਘ, ਸਨਦੀਪ ਸਮਰਾਲਾ, ਅਮਨਦੀਪ ਕੌਸਲ, ਗੁਰਚਰਨ ਸਿੰਘ, ਮਨਦੀਪ ਡਡਿਆਣਾ, ਇੰਦਰਜੀਤ ਸਿੰਘ ਕੰਗ, ਨੇਤਰ ਮੁੱਤੋਂ, ਕੁਲਦੀਪ ਕੌਰ, ਜਸਪਾਲ ਕੌਰ, ਗੁਰਪ੍ਰੀਤ ਉੱਪਲ, ਜਗਦੀਪ ਸਿੰਘ, ਜਸਪ੍ਰੀਤ ਸਿੰਘ, ਸਰਬਜੀਤ ਮਾਂਗਟ, ਸਤਨਾਮ ਸਿੰਘ ਉੱਪਲ, ਸਨੀ ਵਰਮਾ, ਗੁਜਿੰਦਰ ਉੱਪਲ, ਸੁਰਿੰਦਰ ਪਰਮਾਰ, ਕਹਾਣੀਕਾਰ ਮੁਖਤਿਆਰ ਸਿੰਘ, ਗੁਰਦੀਪ ਮਹੌਣ, ਜੱਗੀ ਭਮਾ ਖ਼ੁਰਦ, ਸੋਨੀ ਢਿੱਲੋਂ ਵੀ ਹਾਜ਼ਰ ਹੋਏ। ਇਸ ਪ੍ਰੋਗਰਾਮ ਵਿੱਚ ਸਟੇਜ਼ ਸਕੱਤਰ ਦੀ ਭੂਮਿਕਾ ਬਲਵੰਤ ਮਾਂਗਟ ਵੱਲੋਂ ਨਿਭਾਏ ਗਈ। ਇਸ ਪ੍ਰੋਗਰਾਮ ਮੌਕੇ ਬੰਟੀ ਉੱਪਲ ਵੱਲੋਂ ਸਭਾ ਨੂੰ 11000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਪਰੈਡ ਪਬਲੀਕੇਸ਼ਨਜ਼ ਅਤੇ ਦਿਲਦੀਪ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਭਾ ਦੇ ਪ੍ਰਬੰਧਕੀ ਕੰਮਾਂ ਦੀ ਜੁੰਮੇਵਾਰੀ ਪ੍ਰਭਜੋਤ ਰਾਮਪੁਰ ਅਤੇ ਤਰਨਵੀਰ ਤਰਨ ਵੱਲੋਂ ਬਹੁਤ ਸਚੱਜੇ ਢੰਗ ਨਾਲ ਨਿਭਾਈ ਗਈ। ਅੰਤ ਵਿੱਚ ਸਭਾ ਦੇ ਪ੍ਰਧਾਨ ਅਨਿਲ ਫਤਹਿਗੜ੍ਹ ਜੱਟਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।