ਨਿਸ਼ਾਨ ਲਿਖਾਰੀ ਦੀ ਕਲਮ ਤੋਂ
-------------------------
ਨੇਤਾ ਜੀ ਜ਼ਰਾ ਦਿਓ ਧਿਆਨ......,
ਵੱਜਦੇ ਫਿਰਦੇ ਸਾਨ੍ਹ 'ਚ' ਸਾਨ੍ਹ......,
ਇਨ੍ਹਾਂ ਦੀ ਕੋਈ ਰਪਟ ਨੀ ਲਿਖਦਾ,
ਸਾਡੇ ਨਾ ਕੋਈ ਲਿਖੇ ਬਿਆਨ.....,
ਨੇਤਾ ਜੀ ਜ਼ਰਾ......................!
ਹਰ ਥਾਂ ਘੁੰਮਦਾ ਮੌਤ ਦਾ ਸਾਇਆ
ਇਹ ਵੀ ਤਾਂ ਅੱਤਵਾਦ ਹੈ ਆਇਆ ,
ਚੌਂਕ- ਚੌਰਾਹੇ - ਗਲੀਆਂ- ਮੋੜਾਂ,
ਵਿੱਚ ਇਹ ਪੂਰਾ ਕਹਿਰ ਮਚਾਣ,
ਨੇਤਾ ਜੀ ਜ਼ਰਾ......................!
ਪੈਂਦਾ ਸਾਡੇ ਕੱਖ ਨਹੀਂ ਪੱਲੇ,
ਗਊਸ਼ਾਲਾ ਦੇ ਭਰ ਕੇ ਗੱਲੇ,
ਸੇਵਾਦਾਰੀ ਕਰਦੇ ਕਰਦੇ...,
ਬਣ ਜਾਂਦੇ ਨੇ ਠੱਗ ਪ੍ਰਧਾਨ.,
ਨੇਤਾ ਜੀ ਜ਼ਰਾ...............!
ਦਿਲ ਦੀ ਗੱਲ ਇਹ ਕਿੱਦਾਂ ਖੋਲ੍ਹਣ?
ਲੋਕ ਮਰੇ ਹੋ ੲ ਕੁੱਝ ਨਾ ਬੋਲਣ.....,
ਜਿਉਂਦੇ ਜੀਅ ਕੋਈ ਹੱਕ ਨੀ ਛੱਡਦਾ,
ਮੁਰਦੇ ਵਿੱਚ ਨਾ ਹੁੰਦੀ ਜਾਨ.........,
ਨੇਤਾ ਜੀ ਜ਼ਰਾ.......................!
ਜਦੋਂ ਅਸੀਂ ਹਾਂ ਰੌਲਾ ਪਾਉਂਦੇ ........,
ਚਮਚੇ ਸਿੱਧੇ ਗਲ ਨੂੰ ਆਉਂਦੇ ..,
ਹਰ ਗੱਲ ਮੇਰੀ ਦਿਲ ਨੂੰ ਲਾਉਂਦੇ .,
ਦੱਸੋ ਫਿਰ ਕੀ ਲਿਖੇ 'ਨਿਸ਼ਾਨ'..?
ਨੇਤਾ ਜੀ ਜ਼ਰਾ ਦਿਓ ਧਿਆਨ ..,
ਵੱਜਦੇ ਫਿਰਦੇ ਸਾਨ੍ਹ ਚ ਸਾਨ੍ਹ.....!
ਨੇਤਾ ਜੀ ਜ਼ਰਾ ਧਿਆਨ ...
ਨਿਸ਼ਾਨ ਲਿਖਾਰੀ- 97810.45672