ਸਰੀ, ਕੈਨੇਡਾ, 7 ਦਸੰਬਰ, 2016 : ਸੰਤ ਕਵੀ ਅਤੇ ਗਿਅਾਨੀ ਭਾੲੀ ਵੀਰ ਸਿੰਘ ਜੀ ਦਾ 145 ਵਾਂ ਜਨਮ ਦਿਨ ਪੰਜਾਬ ਭਵਨ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ ਬੜੀ ਸ਼ਰਧਾ ਅਤੇ ੳੁਤਸ਼ਾਹ ਨਾਲ ਮਨਾੲਿਅਾ ਗਿਅਾ । ਪੰਜਾਬ ਭਵਨ ਦਾ ਯਤਨ ਰਹਿੰਦਾ ਹੈ ਕਿ ਵਿਰਸੇ, ਸਾਹਿਤ ਅਤੇ ਦੇਸ਼ ਪਰੇਮ ਨਾਲ ਜੁੜੀਅਾਂ ਹਸਤੀਅਾਂ ਦੇ ਯੋਗਦਾਨ ਨੂੰ ਅੱਜ ਦੇ ਸਮਿਅਾਂ ਵਿੱਚ ਵੀ ਯਾਦ ਕੀਤਾ ਜਾਂਦਾ ਰਹੇ । ੲਿਸੇ ੳੁਦੇਸ਼ ਨਾਲ ਤਿੰਨ ਦਸੰਬਰ 2016 ਨੂੰ ਭਾੲੀ ਸਾਹਿਬ ਦੇ ਜਨਮ ਦਿਹਾੜੇ ਤੇ ਪੰਜਾਬ ਭਵਨ ਵੱਲੋ' ੲਿੱਕ ਵਿਸ਼ੇਸ਼ ਸਮਾਗਮ ਦਾ ਪ੍ਬੰਧ ਕੀਤਾ ਗਿਅਾ ।
ਅਾਰੰਭ ਵਿੱਚ ਭਾੲੀ ਸਾਹਿਬ ਦੇ ਮਧੁਰ ਗੀਤਾਂ ਦੀ ਅਾਵਾਜ਼ ਹੇਠ ੳੁਹਨਾਂ ਦੀ ਫੋਟੋ ਨੂੰ ਸਟੇਜ਼ ਤੇ ਸੁਸ਼ੋਭਿਤ ਕੀਤਾ ਗਿਅਾ । ਕਵਿੰਦਰ ਚਾਂਦ ਨੇ ਪੰਜਾਬ ਭਵਨ ਵੱਲੋ' ਸਭ ਨੂੰ ਜੀ ਅਾੲਿਅਾਂ ਅਾਖਿਅਾ। ਮੋਹਨ ਗਿੱਲ ਹੁਰਾਂ ੳੁਹਨਾਂ ਦੇ ਜੀਵਨ ਵਿੱਚੋ' ਕੁਝ ਅਮੁੱਲ ਬਾਤਾਂ ਯਾਦ ਕਰਾੲੀਅਾਂ । ਕੁਲਵਿੰਦਰ ਸ਼ੇਰਗਿਲ ਨੇ ਭਾੲੀ ਸਾਹਿਬ ਨੂੰ ਪੰਜ ਦਰਿਅਾਵਾਂ ਦੀ ਧਰਤੀ ਤੇ ਵਗਿਅਾ ਛੇਵਾਂ ਦਰਿਅਾ ਅਾਖਿਅਾ । ਸ: ਜਰਨੈਲ ਸਿੰਘ ਸੇਖਾਂ ,ਜਿਹਨਾਂ ਨੇ ਬਚਪਨ ਵਿੱਚ ਭਾੲੀ ਸਾਹਿਬ ਦੇ ਦਰਸ਼ਨ ਵੀ ਕੀਤੇ ਹੋੲੇ ਹਨ,ੳੁਹਨਾਂ ਬਾਰੇ ਮਹੱਤਵਪੂਰਨ ਜਾਣਕਾਰੀਅਾਂ ਦਿੱਤੀਅਾਂ । ਡਾ: ਪਰਗਟ ਸਿੰਘ ਭੁਰਜੀ ਹੁਰਾਂ ੳੁਹਨਾਂ ਦੇ ਗੁਰਮਤਿ ਗਿਅਾਨ ਅਤੇ ਕੁਦਰਤ ਨਾਲ ਅਭਿੱਜ ਰਿਸ਼ਤੇ ਦਾ ਵਰਨਣ ਕੀਤਾ । ਅਮਰੀਕ ਪਲਾਹੀ ਅਤੇ ਜਰਨੈਲ ਸਿੰਘ ਅਾਰਟਿਸਟ ਹੁਰਾਂ ਭਾੲੀ ਸਾਹਿਬ ਦੇ ਜੀਵਨ ਦਰਸ਼ਨ ੳੁੱਪਰ ਵਿਦਵਤਾ ਸਹਿਤ ਅੰਦਰੂਨੀ ਝਾਤ ਪਵਾੲੀ । ੲਿਸ ੳੁਪਰੰਤ ਹੋੲੇ ਕਵੀ ਦਰਬਾਰ ਵਿੱਚ ੲਿੰਦਰਜੀਤ ਧਾਮੀ, ਕਿ੍ਸ਼ਨ ਭਨੋਟ, ਅੰਗਰੇਜ਼ ਬਰਾੜ , ਜੀਵਨ ਰਾਮਪੁਰੀ , ਦਵਿੰਦਰ ਸਿੰਘ ਸੇਖੋ' ਅਤੇ ਕਵਿੰਦਰ ਚਾਂਦ ਨੇ ਭਾੲੀ ਸਾਹਿਬ ਦੀਅਾਂ ਅਤੇ ੳੁਹਨਾਂ ਬਾਰੇ ਕਵਿਤਾਵਾਂ ਪੜੀਅਾਂ । ੲਿਹ ਜ਼ਿਹਰਯੋਗ ਹੈ ਕਿ ਭਾੲੀ ਵੀਰ ਸਿੰਘ ਜੀ ਦੀ ਯਾਦ ਵਿੱਚ ਅਾਪਣੀ' ਤਰਾਂ ਦਾ ੲਿਹ ਪਹਿਲਾ ਸਮਾਗਮ ਹੈ ।