ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ਿਤ ਪੁਸਤਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੌਦਿਆਂ ਦਾ ਜ਼ਿਕਰ' ਰਿਲੀਜ਼
ਅੰਮ੍ਰਿਤਸਰ, 21 ਜੂਨ, 2024 - ਡਾ. ਪੁਸ਼ਪਿੰਦਰ ਜੈ ਰੂਪ ਦੀ ਪੁਸਤਕ 'ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਪੌਦਿਆਂ ਦਾ ਜ਼ਿਕਰ' ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਜੈ ਰੂਪ ਸਿੰਘ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕਰਦਿਆਂ ਇਸ ਪੁਸਤਕ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਹ ਪੁਸਤਕ ਧਰਮ ਅਤੇ ਵਿਿਗਆਨ ਨੂੰ ਇਕੱਠਿਆਂ ਵੇਖਣ ਵੱਲ ਇਸ਼ਾਰਾ ਕਰਦੀ ਹੈ ਅਤੇ ਗਿਆਨ ਦੀ ਠੀਕ ਦਿਸ਼ਾ 'ਚ ਜਾਣ ਲਈ ਧਰਮ ਤੇ ਵਿਿਗਆਨ ਨੂੰ ਇਕਹਿਰੇ ਨਜ਼ਰੀਏ ਤੋਂ ਵੇਖਣ ਦੀ ਬਜਾਇ ਧਰਮ ਅਤੇ ਵਿਿਗਆਨ ਦੀਆਂ ਵੱਖ ਵੱਖ ਦਿਸ਼ਾਵਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਰਿਲੀਜ਼ ਸਮਾਰੋਹ ਦੇ ਦੌਰਾਨ ਰਜਿਸਟਰਾਰ ਪ੍ਰੋ. ਕੇ.ਐਸ.ਕਾਹਲੋਂ, ਸ੍ਰੀ ਗੁਰੂ ਗੰ੍ਰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ, ਡਾ. ਅਮਰਜੀਤ ਸਿੰਘ, ਪ੍ਰੋਫੈਸਰ ਇੰਚਾਰਜ ਲੋਕ ਸੰਪਰਕ, ਪ੍ਰੋ. ਵਸੁਧਾ ਸੰਬਿਆਲ ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਫੈਕਲਟੀ ਮੈਂਬਰ, ਰਿਸਰਚ ਸਕਾਲਰਜ਼ ਹਾਜ਼ਰ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ, ਪ੍ਰੋ. ਅਮਰਜੀਤ ਸਿੰਘ ਨੇ ਇਸ ਤੋਂ ਪਹਿਲਾਂ ਜਿਥੇ ਸ੍ਰੀ ਗੁਰੂ ਗੰ੍ਰਥ ਸਾਹਿਬ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੇ ਧਾਰਮਿਕ ਪੱਖ ਤੋਂ ਜਾਣੂ ਕਰਵਾਇਆ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਕੀਤੇ ਗਏ ਪੌਦਿਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਕਾਰਜ 'ਤੇ ਅਜੇ ਤਕ ਕਿਸੇ ਵੱਲੋਂ ਵੀ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਨੇ ਦੀ ਲੇਖਿਕਾ ਡਾ. ਪੁਸ਼ਪਿੰਦਰ ਜੈ ਰੂਪ ਦੇ ਜੀਵਨ ਅਤੇ ਸਾਹਿਤ ਜਗਤ ਵਿਚ ਕੀਤੇ ਗਏ ਹੋਰ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਦਾ ਨਿਵੇਕਲਾ ਕਾਰਜ ਹੈ ਜਿਸ ਦੇ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੱਸਿਆ ਇਹ ਪੁਸਤਕ ਵਿਚ ਸਬੰਧਤ ਪੌੌਦਿਆਂ ਦੀਆਂ ਤਸਵੀਰਾਂ ਦੇ ਕਾਰਜ ਨੂੰ ਡਾ. ਅਰਸ਼ ਰੂਪ ਸਿੰਘ ਨੇ ਆਪਣੀ ਫੋਟੋਗ੍ਰਾਫੀ ਰਾਹੀਂ ਪੇੇਸ਼ ਕਰਕੇ ਹੋਰ ਵੀ ਵਧੀਆ ਕਾਰਜ ਕੀਤਾ ਹੈ।
ਪ੍ਰੋ. ਜੈ ਰੂਪ ਸਿੰਘ ਨੇ ਡਾ. ਪੁਸ਼ਪਿੰਦਰ ਜੈ ਰੂਪ ਦੇ ਜੀਵਨ ਦਾ ਜ਼ਿਕਰ ਕਰਦਿਆਂ ਇਸ ਪੁਸਤਕ ਦੀ ਸਿਰਜਣ ਪ੍ਰੀਕ੍ਰਿਆ ਨੂੰ ਵੀ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਇਹ ਜ਼ਿੰਦਗੀ ਦੀ ਅੰਤਿਮ ਪੁਸਤਕ ਸੀ ਜਿਸ ਦੇ ਲਈ ਉਨ੍ਹਾਂ ਨੇ ਆਪਣੇ ਖੋਜ ਕਾਰਜ ਨੂੰ ਬਹੁਤ ਹੀ ਵਿਿਗਆਨਕ ਢੰਗ ਦੇ ਨਾਲ ਸਿਰੇ ਚੜ੍ਹਾਇਆ ਸੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਬਾਣੀ ਅੰਦਰ ਪੌਦਿਆਂ ਦੇ ਹੋਏ ਉਲੇਖ ਦੇ ਸਮੱੁਚੇ ਵੇਰਵੇ ਨੂੰ ਪਾਠਕਾਂ ਦੇ ਸਨਮੁੱਖ ਪ੍ਰਸਤੁਤ ਕਰਦੀ ਹੈ। ਪੁਸਤਕ ਦਾ ਵਿਸ਼ਾ ਇਕ ਨਿਵੇਕਲੇ ਤੇ ਵਿਲੱਖਣ ਖੇਤਰ ਨਾਲ ਸੰਬੰਧਿਤ ਹੈ ਜਿਸ ਬਾਰੇ ਅਜੇ ਤਕ ਬਹੁਤ ਘੱਟ ਖੋਜ ਕਾਰਜ ਹੋਇਆ ਮਿਲਦਾ ਹੈ। ਪੁਸਤਕ ਵਿਚ ਵਿਦਵਾਨ ਲੇਖਿਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵੱਲੋਂ ਬਾਣੀ ਵਿਚ ਵੱਖ-ਵੱਖ ਪੌਦਿਆਂ ਦੇ ਕੀਤੇ ਗਏ ਉਲੇਖ ਦਾ ਵੇਰਵੇ ਸਹਿਤ ਵਿਵਰਣ ਪ੍ਰਸਤੁਤ ਕਰਦਿਆਂ ਉਨ੍ਹਾਂ ਦੇ ਸੁਭਾਅ ਅਤੇ 59 ਜਾਤੀਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ। ਇਸ ਵਿਚ ਪੌਦਿਆਂ ਦੀਆਂ ਮਿਸਾਲਾਂ ਦੇ ਕੀਤੇ ਗਏ ਪ੍ਰਯੋਗ ਨੂੰ ਗੁੁਰਮੁਖੀ ਅੱਖਰਾਂ ਦੇ ਕ੍ਰਮ ਅਨੁਸਾਰ ਪ੍ਰਸਤੁਤ ਕੀਤਾ ਗਿਆ ਹੈ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੇਂਦਰ ਦੇ ਵੱਖ-ਵੱਖ ਖੋਜ ਕਾਰਜਾਂ ਅਤੇ ਇਸ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੇਂਦਰ ਅੰਤਰ-ਧਰਮ ਸੰਵਾਦ, ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਅਧਿਐਨ, ਗੁਰਬਾਣੀ ਸੰਗੀਤ, ਭਾਸ਼ਾ ਵਿਿਗਆਨ, ਸਮਾਜਿਕ ਅਤੇ ਸੱਭਿਆਚਾਰਕ ਅਧਿਐਨ ਅਤੇ ਸਿੱਖ ਸਾਹਿਤ ਦੇ ਅਨੁਵਾਦ ਆਦਿ ਦੇ ਕਾਰਜਾਂ ਨੂੰ ਆਪਣੇ ਕੇਂਦਰ ਵਿਚ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਡਾ. ਪੁਸ਼ਪਿੰਦਰ ਜੈ ਰੂਪ ਵੱਲੋਂ ਮਿਹਨਤ ਨਾਲ ਤਿਆਰ ਕੀਤੀ ਗਈ ਹੈ ਅਤੇ ਆਮ ਸ਼ਰਧਾਲੂਆਂ ਦੇ ਨਾਲ ਨਾਲ ਇਹ ਪੁਸਤਕ ਵਿਦਵਾਨਾਂ ਅਤੇ ਖੋਜਕਰਤਾਵਾਂ ਲਈ ਇੱਕ ਵਧੀਆ ਸਰੋਤ ਹੋਵੇਗੀ ਅਤੇ ਇਸ ਨਾਲ ਉਨਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ।
ਸ੍ਰੀ ਗੁਰੂ ਗੰ੍ਰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ, ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਪੁਸਤਕ ਬਾਣੀ ਅੰਦਰ ਪੌਦਿਆਂ ਤੇ ਵੇਲ-ਬੂਟਿਆਂ ਆਦਿ ਦੇ ਅਧਿਐਨ ਨਾਲ ਸਬੰਧਤ ਹੈ ਜੋ ਬਾਣੀ ਅੰਦਰ ਪੌਦਿਆਂ ਦੇ ਮਿਲਦੇ ਵੇਰਵੇ ਤੇ ਉਨ੍ਹਾਂ ਲਈ ਪ੍ਰਯੋਗ ਹੋਏ ਅੱਡ ਅੱਡ ਨਾਵਾਂ ਨੂੰ ਸਿਲਸਿਲੇਵਾਰ ਢੰਗ ਨਾਲ ਪ੍ਰਸਤੁਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਪੌਦਿਆਂ ਬਾਰੇ ਇਹ ਪੁਸਤਕ "ਪਵਿੱਤਰ ਸ਼ਬਦਾਂ ਵਿੱਚ ਬੋਟੈਨੀਕਲ ਸੰਦਰਭਾਂ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ, ਇਤਿਹਾਸਕ ਗ੍ਰੰਥ ਨੂੰ ਆਧੁਨਿਕ ਬੋਟੈਨੀਕਲ ਵਿਿਗਆਨ ਨਾਲ ਜੋੜਨ ਲਈ ਇੱਕ ਕੀਮਤੀ ਸਰੋਤ ਬਣੇਗੀ। ਇਹ ਪੁਸਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਵਿਚੋਂ ਖਰੀਦੀ ਜਾ ਸਕਦੀ ਹੈ।