ਵਿਆਹ ਨਾਲ ਸਬੰਧਿਤ ਰੀਤਾਂ ਰਸਮਾਂ ਦੇ ਬਦਲਦੇ ਸਰੂਪ ਬਾਰੇ ਮਨਜੀਤ ਕੌਰ ਸੇਖੋਂ ਦੀ ਖੋਜ ਪੁਸਤਕ ਲੋਹੜੀ ਦੇ ਸ਼ਗਨ ਵਜੋਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਭੇਂਟ
ਲੁਧਿਆਣਾਃ 12 ਜਨਵਰੀ 2023 - ਸੈਕਰਾਮੈਂਟੋ(ਅਮਰੀਕਾ )ਵੱਸਦੀ ਪੰਜਾਬੀ ਲੇਖਿਕਾ ਮਨਜੀਤ ਕੌਰ ਸੇਖੋਂ ਦੀ ਪੰਜਾਬੀ ਯੂਨੀਃ ਪਟਿਆਲਾ ਵੱਲੋਂ ਛਾਪੀ ਲੋਕਧਾਰਾ ਸਬੰਧੀ ਖੋਜ ਪੁਸਤਕ ਵਿਆਹ ਰੀਤਾਂ ਦੀ ਅਮਰਵੇਲ ਬਦਲਦੇ ਸਰੂਪ ਅੱਜ ਤ੍ਰੈਲੋਚਨ ਲੋਚੀ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ।
ਪੁਸਤਕ ਬਾਰੇ ਬੋਲਦਿਆਂ ਪ੍ਰੋਃ ਗਿੱਲ ਨੇ ਕਿਹਾ ਕਿ ਬੋਪਾਰਾਏ ਕਲਾਂ(ਲੁਧਿਆਣਾ) ਦੀ ਜੰਮਪਲ ਇਸ ਵਿਦਵਾਨ ਲੇਖਿਕਾ ਮਨਜੀਤ ਕੌਰ ਸੇਖੋਂ ਨੇ ਅਮਰੀਕਾ ਜਾ ਕੇ ਵੀ ਆਪਣੇ ਵਿਰਸੇ ਵਿੱਚ ਵਿਆਹ ਤੰਤਰ ਅੰਦਰ ਆ ਰਹੀਆਂ ਤਬਦੀਲੀਆਂ ਤੇ ਬਦਲਦੇ ਸਰੂਪ ਨੂੰ ਬਹੁਤ ਬਾਰੀਕੀ ਨਾਲ ਵਾਚਿਆ ਹੈ, ਇਹ ਸਿਰੜ, ਸਿਆਣਪ ਤੇ ਬਾਰੀਕ ਨੀਝ ਬਿਨ ਸੰਭਵ ਨਹੀ਼ਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਗੱਲੋਂ ਮੁਬਾਰਕ ਦੀ ਹੱਕਦਾਰ ਹੈ ਜਿਲ ਨੇ ਮੁੱਲਵਾਨ ਪੁਸਤਕ ਪ੍ਰਕਾਸ਼ਿਤ ਕਰਕੇ ਪੂਰੇ ਵਿਸ਼ਵ ਚ ਵੱਸਦੇ ਪੰਜਾਬੀਆਂ ਨੂੰ ਸੌਂਪੀ ਹੈ।
ਇਹ ਪੁਸਤਕ ਹਰ ਵਿਦਿਅਕ ਸੰਸਥਾ ਤੋਂ ਇਲਾਵਾ ਹਰ ਘਰ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ। ਨੇੜ ਭਵਿੱਖ ਵਿੱਚ ਇਸ ਪੁਸਤਕ ਬਾਰੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਵਿਚਾਰ ਚਰਚਾ ਵੀ ਕਰਵਾਈ ਜਾਵੇਗੀ।