ਸੰਤ ਸੀਚੇਵਾਲ ਵੱਲੋਂ ਪੁਸਤਕ ''ਜ਼ਿੰਦਗੀ ਦੇ ਰਾਹ ਦਸੇਰੇ'' ਲੋਕ ਅਰਪਣ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 11 ਅਪ੍ਰੈਲ 2023 ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪਵਿੱਤਰ ਕਾਲੀ ਵੇਈਂ ਨਦੀ ਦੇ ਕੰਢੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਅਤੇ ਅਵਤਾਰ ਰੇਡੀਓ ਵੱਲੋਂ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਭਰ ਦੇ ਸਾਹਿਤਕਾਰਾਂ ਅਤੇ ਇਲਾਕੇ ਦੇ ਨਾਮੀ ਸੱਜਣਾ ਨੇ ਹਾਜ਼ਰੀ ਭਰੀ ਸਭ ਤੋਂ ਪਹਿਲਾਂ ਸਮਾਰੋਹ ਦੇ ਆਗਾਜ਼ ਵਿਚ ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਨੇ ਸਭ ਨੂੰ ਜੀ ਆਇਆਂ ਕਿਹਾ। ਇਸ ਮੌਕੇ ਨਰਿੰਦਰ ਸਿੰਘ ਜ਼ੀਰਾ ਸੇਵਾ ਮੁਕਤ ਲੈਕਚਰਾਰ ਦੀ ਕਿਤਾਬ 'ਜਿੰਦਗੀ ਦੇ ਰਾਹ ਦਸੇਰੇ' ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਜਿਸ ਕਮਰੇ ਵਿੱਚ ਕਿਤਾਬ ਨਹੀਂ ਹੁੰਦੀ, ਉਸ ਕਮਰੇ ਵਿੱਚ ਆਤਮਾ ਹੀ ਨਹੀਂ ਹੁੰਦੀ। ਕਿਤਾਬ ਅਸਲ ਵਿੱਚ ਇਨਸਾਨ ਤੇ ਸਮਾਜ ਦੀ ਰੂਹ ਹੁੰਦੀ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਪੁਸਤਕ ਰਿਲੀਜ਼ ਦੀ ਨਰਿੰਦਰ ਸਿੰਘ ਜ਼ੀਰਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵਾਂ ਸਾਹਿਤ ਕਾਫ਼ੀ ਰਚਿਆ ਜਾ ਰਿਹਾ ਹੈ ਜਿਸਤੋਂ ਤਸੱਲੀ ਪ੍ਰਗਟ ਹੁੰਦੀ ਹੈ। ਸਾਹਿਤ ਲੋਕਾ ਦੇ ਦੁੱਖ ਸੁੱਖ ਦਾ ਭਾਈਵਾਲ ਬਣਦਾ ਹੈ ਅਤੇ ਭਵਿੱਖ ਨੂੰ ਸੰਵਾਰਨ ਲਈ ਸਾਨੂੰ ਪ੍ਰੇਰਿਤ ਕਰਦਾ ਹੈ।
ਇਸ ਮੌਕੇ ਪਵਿੱਤਰ ਸਿੰਘ ਲੈਕਚਰਾਰ ਸਰਕਾਰੀ ਕਾਲਜ ਜ਼ੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ਤਕਨੀਕ ਦਾ ਯੁੱਗ ਹੈ। ਅੱਜ ਅਸੀਂ ਕਿਸੇ ਵੀ ਖੇਤਰ 'ਚ ਕੰਮ ਕਰ ਹਾਂ ਪਰ ਬਿਨਾ ਕਿਸੇ ਤਕਨੀਕੀ ਉਪਕਰਨ ਦੇ ਕੋਈ ਵੀ ਕੰਮ ਸਹੀ ਤੇ ਸਮੇਂ ਸਿਰ ਮੁਕੰਮਲ ਨਹੀਂ ਕਰ ਸਕਦੇ। ਕਿਸੇ ਵੀ ਇਲਾਕੇ ਜਾਂ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਲਈ ਸਾਡੇ ਕੋਲ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ। ਅੱਜ ਦੀ ਨਵੀਂ ਪੀੜ੍ਹੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ ਆਦਿ ਸੋਸ਼ਲ ਸਾਈਟਾਂ 'ਤੇ ਹੀ ਬਤੀਤ ਕਰਦੀ ਹੈ। ਉਹ ਸਮਾਂ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ, ਜਦੋਂ ਹਰ ਪੜ੍ਹਿਆ-ਲਿਖਿਆ ਮਨੁੱਖ ਘਰ 'ਚ ਕਿਤਾਬਾਂ ਲਈ ਵੱਖਰੇ ਤੌਰ 'ਤੇ ਲਾਇਬ੍ਰੇਰੀ ਬਣਾ ਕੇ ਰੱਖਦਾ ਸੀ। ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ। ਜਿਹੜੀ ਗੱਲ ਕਿਸੇ ਕਿਤਾਬ 'ਚੋਂ ਅਸੀਂ ਪੜ੍ਹ ਲਈ, ਉਹ ਜ਼ਿੰਦਗੀ ਭਰ ਸਾਨੂੰ ਯਾਦ ਰਹਿੰਦੀ ਹੈ। ਜੇ ਕਿਤੇ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹੀ ਤੇ ਦੁਬਾਰਾ ਪੜ੍ਹ ਕੇ ਫਿਰ ਯਾਦ ਕਰ ਲਿਆ।
ਇਸ ਮੌਕੇ ਨਾਵਲਕਾਰ ਸੁਰਿੰਦਰ ਸਿੰਘ ਨੇਕੀ, ਜਰਨੈਲ ਸਿੰਘ ਘੁੰਮਣ ਸਾਹਿਤ ਸਭਾ ਪ੍ਰਧਾਨ ਦਸੂਹਾ ਗੜ੍ਹਦੀਵਾਲ ਨੇ ਨਰਿੰਦਰ ਸਿੰਘ ਥਿੰਦ ਨੂੰ ਨਵੀਂ ਪੁਸਤਕ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੁਸਤਕ ਅੱਜ ਦੇ ਸਮੇਂ ਜ਼ਿੰਦਗੀ ਦੇ ਰਾਹਾਂ ਨੂੰ ਬਹੁਤ ਬਖ਼ੂਬੀ ਅਤੇ ਸਰਲ ਤਰੀਕੇ ਨਾਲ ਲਿਖਕਤ ਕੀਤਾ ਹੈ। ਪੁਸਤਕ ਨੂੰ ਪੜ੍ਹਕੇ ਪਤਾ ਲੱਗਦਾ ਹੈ ਕਿ ਲੇਖਕ ਨਰਿੰਦਰ ਸਿੰਘ ਲੋਕ ਮਸਲਿਆਂ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਸਟੇਜ ਦੀ ਸੇਵਾ ਮੁਖ਼ਤਾਰ ਸਿੰਘ ਚੰਦੀ ਜਰਨਲ ਸਕੱਤਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਕਹਾਣੀਕਾਰ ਲਾਲ ਸਿੰਘ ਦਸੂਹਾ, ਰਾਜਬੀਰ ਸਿੰਘ ਅਮਰਕੋਟ, ਮੇਜਰ ਸਿੰਘ ਖਾਲਸਾ ਇੰਟਰਨੈਸ਼ਨਲ ਢਾਡੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਖਸ਼ੀਸ਼ ਸਿੰਘ, ਗੁਰਜੀਤ ਸਿੰਘ, ਨਰਿੰਦਰ ਸਿੰਘ, ਰਮਨਪ੍ਰੀਤ ਕੌਰ, ਸ਼ਰਨਜੀਤ ਸਿੰਘ, ਦਿਆਲ ਸਿੰਘ ਦੀਪੇਵਾਲ, ਮਾਸਟਰ ਚਰਨ ਸਿੰਘ,
ਕੁਲਵਿੰਦਰ ਕੌਰ ਕੰਵਲ, ਮਾਸਟਰ ਸੁੱਚਾ ਸਿੰਘ, ਪ੍ਰਧਾਨ ਸਵਰਨ ਸਿੰਘ, ਸਕੱਤਰ ਮੁਖ਼ਤਾਰ ਸਿੰਘ ਚੰਦੀ, ਜਸਵੀਰ ਕੌਰ ਦਿਓਲ, ਦੇਸ ਰਾਜ, ਸੁਖਜੀਤ ਕੌਰ ਮਿਰਜ਼ਾ ਪੁਰ, ਬਲਵਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ, ਗੁਰਭੇਜ ਸਿੰਘ, ਸੰਤੋਖ ਸਿੰਘ ਸਰਾਏ ਖ਼ਾਮ, ਤੀਰਥ ਸਿੰਘ ਮੈਂਬਰ ਪੰਚਾਇਤ, ਜਸਪਾਲ ਸਿੰਘ, ਦਲਵੀਰ ਸਿੰਘ, ਜਸਵੀਰ ਸਿੰਘ ਮਾੜੂ ਲਮਸਰ, ਡਾਕਟਰ ਰਵਿੰਦਰਪਾਲ ਸ਼ੁੱਭ, ਤਰਲੋਚਨ ਸਿੰਘ, ਅਸ਼ਵਨੀ ਜੋਸ਼ੀ, ਬਲਬੀਰ ਸ਼ੇਰਪੁਰੀ ਆਦਿ ਹਾਜ਼ਰ ਸਨ।