ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ
ਸ੍ਰ ਸੁਰਜੀਤ ਸਿੰਘ ਧੀਰ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ
ਗੁਰਪ੍ਰੀਤ ਸਿੰਘ ਜਖਵਾਲੀ
ਸਰਹਿੰਦ 7 ਅਗਸਤ 2023:- ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਚੇਅਰਮੈਨ "ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ", ਦੀ ਰਹਿਨੁਮਾਈ ਹੇਠ ਮਿਤੀ 4.8.2023 ਨੂੰ ਮਾਤ ਭਾਸ਼ਾ ਤੇ ਵਿਸ਼ੇਸ਼ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਤਕਰੀਬਨ ਜ਼ਿਆਦਾ ਕਵੀਆਂ/ਕਵਿੱਤਰੀਆਂ ਨੇ ਸਾਵਣ ਤੇ ਕਵਿਤਾਵਾਂ ਪੇਸ਼ ਕੀਤੀਆਂ। ਦੇਸ਼ ਵਿਦੇਸ਼ ਤੋਂ ਕਵੀਆਂ ਅਤੇ ਕਵਿੱਤਰੀਆਂ ਨੇ ਇਸ ਕਾਵਿ ਗੋਸ਼ਟੀ ਵਿੱਚ ਹਿੱਸਾ ਲਿਆ। ਸਭ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਸਾਰੇ ਕਵੀਆਂ, ਕਵਿੱਤਰੀਆਂ ਅਤੇ ਆਨਲਾਈਨ ਜੁੜੇ ਹੋਏ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਅਤੇ ਸਭ ਦਾ ਸਵਾਗਤ ਕਰਦੇ ਹੋਏ ਕਾਵਿ ਗੋਸ਼ਟੀ ਦਾ ਆਗਾਜ਼ ਕੀਤਾ।
ਡਾ ਇੰਦਰਪਾਲ ਕੌਰ ਜੀ ਨੇ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਪੰਜਾਬੀ ਭਾਸ਼ਾ, ਸਭਿਆਚਾਰ ਪ੍ਰਤਿ ਲਗਨ ਤੇ ਅਣਥੱਕ ਮਿਹਨਤ ਦੀ ਸਰਾਹਣਾ ਕੀਤੀ। ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦਾ ਮਾਂ ਬੋਲੀ ਪੰਜਾਬੀ ਲਈ ਅਥਾਹ ਪ੍ਰੇਮ ਸਦਕਾ ਅੱਜ ਇਹ ਸਾਹਿਤਕ ਮੰਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸ੍ਰ ਸੁਰਜੀਤ ਸਿੰਘ ਧੀਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਬਹੁਤ ਹੀ ਖੂਬਸੂਰਤ ਆਵਾਜ਼ ਵਿੱਚ ਸ਼ਬਦ ਸੁਣਾ ਕੇ ਕਾਵਿ ਗੋਸ਼ਟੀ ਦਾ ਆਗਾਜ਼ ਕੀਤਾ ਜਿਸ ਦੀ ਸਾਰੀ ਪ੍ਰਬੰਧਕੀ ਟੀਮ ਨੇ ਸ਼ਲਾਘਾ ਕੀਤੀ। ਪ੍ਰਿੰਸੀਪਲ ਬਲਬੀਰ ਸਿੰਘ ਸਨੇਹੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ, ਪਰ ਉਨ੍ਹਾਂ ਨੂੰ ਨੈੱਟਵਰਕ ਦੀ ਸੱਮਸਿਆ ਆ ਰਹੀ ਸੀ।
ਪੰਜਾਬ ਪ੍ਰਧਾਨ ਰਾਜਬੀਰ ਕੌਰ ਗਰੇਵਾਲ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਬਹੁਤ ਸੁਹਣੇ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਹਰ ਕਵੀ ਅਤੇ ਕਵਿੱਤਰੀ ਨੂੰ ਆਪਣੀ ਕਵਿਤਾ ਪੇਸ਼ ਕਰਨ ਲਈ ਕਿਹਾ। ਸਾਰੇ ਕਵੀ ਅਤੇ ਕਵਿੱਤ੍ਰੀਆਂ ਦੀਆਂ ਕਵਿਤਾਵਾਂ ਬਹੁਤ ਹੀ ਖੂਬਸੂਰਤ ਸਨ ਅਤੇ ਖਾਸ ਤੌਰ ਤੇ ਮਾਤ ਭਾਸ਼ਾ,ਸਾਵਣ ਅਤੇ ਵਾਤਾਵਰਣ ਨਾਲ ਸੰਬੰਧਤ ਸਨ, ਜਿਨ੍ਹਾਂ ਦੀ ਸਾਰੀ ਪ੍ਰਬੰਧਕੀ ਟੀਮ ਨੇ ਬਹੁਤ ਸਰਾਹਣਾ ਕੀਤੀ।ਕਈਆਂ ਨੇ ਆਪਣੀਆਂ ਰਚਨਾਵਾਂ ਤਰਨੁੰਮ ਵਿੱਚ ਪੇਸ਼ ਕੀਤੀਆਂ ਜੋ ਸਾਰਿਆਂ ਦੇ ਦਿਲਾਂ ਨੂੰ ਛੂਹ ਗਈਆਂ। ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਡਾ ਇੰਦਰਪਾਲ ਕੌਰ, ਸ੍ਰ ਸਰਦੂਲ ਸਿੰਘ ਭੱਲਾ, ਰਾਜਬੀਰ ਕੌਰ ਗਰੇਵਾਲ, ਪ੍ਰੋ ਦਵਿੰਦਰ ਖੁਸ਼ ਧਾਲੀਵਾਲ, ਪ੍ਰਿੰਸੀਪਲ ਚਰਨਜੀਤ ਕੌਰ, ਅਮਰਜੀਤ ਕੌਰ ਹਰੜ, ਜੱਸੀ ਧਰੋੜ, ਗੁਰਤੇਜ ਸਿੰਘ ਖੁਡਾਲ, ਮਨਪ੍ਰੀਤ ਕੌਰ ਲੁਧਿਆਣਾ, ਅੰਜੂ ਅਮਨਦੀਪ ਗਰੋਵਰ, ਦੀਪ ਲੁਧਿਆਣਵੀ, ਅਣਿਮੇਸ਼ਵਰ ਕੌਰ, ਭਾਈ ਭੁਪਿੰਦਰ ਸਿੰਘ ਹੁਸ਼ਿਆਰਪੁਰ ਵਾਲੇ, ਛਿੰਦਾ ਬੁਰਜ਼ਵਾਲਾ, ਭਾਈ ਰਣਜੀਤ ਸਿੰਘ, ਡਾ ਦੀਪ ਸ਼ਿਖਾ, ਚਰਨ ਪੁਆਧੀ, ਸੁਖਦੇਵ ਸਿੰਘ ਗੰਢਵਾਂ, ਗੁਰਤੇਜ ਪੱਖੀਕਲਾਂ, ਮਨਦੀਪ ਕੌਰ ਸਿੱਧੂ, ਰਿਪਨਜੀਤ ਕੌਰ ਸੋਨੀ ਬੱਗਾ, ਸਾਰਿਆਂ ਨੇ ਹੀ ਬਹੁਤ ਖੂਬਸੂਰਤ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਨੇ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ।
ਸਮੇਂ ਦੀ ਪਾਬੰਦੀ ਨੂੰ ਮੁੱਖ ਰੱਖਦੇ ਹੋਏ ਬਹੁਤ ਥੋੜ੍ਹੇ ਸ਼ਬਦਾਂ ਵਿਚ ਬਹੁਤ ਪ੍ਰਭਾਵਸ਼ਾਲੀ ਰਚਨਾਵਾਂ ਪੇਸ਼ ਹੋਈਆਂ। ਵਿਜੇ ਕੁਮਾਰ ਜੀ ਹਾਜ਼ਰ ਤਾਂ ਸਨ ਪਰ ਨੈਟਵਰਕ ਦੀ ਸਮੱਸਿਆ ਕਾਰਨ ਆਪਣੀਆਂ ਰਚਨਾਵਾਂ ਸੁਣਾਉਣ ਤੋਂ ਅਸਮੱਰਥ ਰਹੇ।
ਅੰਤ ਤੇ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਕਾਵਿ ਗੋਸ਼ਟੀ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ। ਸ੍ਰ ਸਰਦੂਲ ਸਿੰਘ ਭੱਲਾ ਨੇ ਵੀ ਰਸਮੀ ਤੌਰ ਤੇ ਸਾਰਿਆਂ ਦਾ ਧੰਨਵਾਦ ਕੀਤਾ। ਸਮੁੱਚੇ ਰੂਪ ਵਿੱਚ ਕਵੀ ਦਰਬਾਰ ਬਹੁਤ ਹੀ ਵਧੀਆ ਹੋ ਨਿਬੜਿਆ।