ਪੀ.ਏ.ਯੂ ਵਿਖੇ ਮਿਗਲਾਨੀ ਰਚਿਤ ਪੁਸਤਕ ਐਪੀਜੀਨੋਮਿਕਸ ਰਿਲੀਜ਼ ਕੀਤੀ
ਲੁਧਿਆਣਾ , 19 ਸਤੰਬਰ 2023 :
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਵਿਖੇ ਜੈਨੇਟਿਕਸ ਦੇ ਸਾਬਕਾ ਪ੍ਰੋਫੈਸਰ ਡਾ. ਗੁਰਬਚਨ ਸਿੰਘ ਮਿਗਲਾਨੀ ਦੀ ਪੁਸਤਕ ‘ਐਪੀਜੀਨੋਮਿਕਸ’ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਰਲੀਜ਼ ਕੀਤਾ ਗਿਆ| ਇਸ ਪੁਸਤਕ ਰਲੀਜ਼ ਸਮਾਰੋਹ ਮੋਕੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਰਟਜ਼ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ| ਡਾ. ਮਿਗਲਾਨੀ ਵਲੋਂ ਰਚਿਤ ਇਸ ਟੈਕਸਟ ਬੱੁਕ ਦੀ ਸ਼ਲਾਘਾ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਪੁਸਤਕ ਐਪੀਜੈਨੇਟਿਕਸ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਅਤੇ ਇਸ ਨਾਲ ਪਾਠਕਾਂ ਨੂੰ ਜੀਨੋਮ-ਵਾਈਡ ਐਪੀਜੈਨੇਟਿਕ ਵਿਸ਼ਲੇਸ਼ਣ, ਡੀ ਐਨ ਏ ਅਤੇ ਹਿਸਟੋਨ ਸੋਧਾਂ ਆਰ ਆਨ ਏ ਤਬਦੀਲੀਆਂ ਅਤੇ ਨਾਨ-ਕੋਡਿੰਗ ਆਰ ਐਨ ਏ’ਜ ਨੂੰ ਸਮਝਣ ਵਿਚ ਮਦਦ ਮਿਲੇਗੀ|
ਉਨ•ਾਂ ਕਿਹਾ ਕਿ TਐਪੀਜੀਨੋਮਿਕਸU ਨਾਂ ਦੀ ਇਸ ਪੁਸਤਕ ਦਾ ਵਿਦਿਆਰਥੀਆਂ ਅਧਿਆਪਕਾਂ ਅਤੇ ਲਾਈਫ਼ ਸਾਇੰਸਜ਼, ਖੇਤੀਬਾੜੀ, ਡਾਕਟਰੀ ਅਤੇ ਬਾਇਓਤਕਨਾਲੋਜੀ ਖੋਜਾਰਥੀਆਂ ਨੂੰ ਬਹੁਤ ਲਾਭ ਮਿਲ ਸਕੇਗਾ ਕਿਉਂਕਿ ਇਸ ਵਿਚ ਡਾ. ਮਿਗਲਾਨੀ ਨੇ ਜੀਨੋਮ ਨਾਲ ਸੰਬੰਧਤ ਲਗਭਗ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਹੈ| ਡਾ. ਗੋਸਲ ਨੇ ਦੱਸਿਆਂ ਕਿ ਐਪੀਜੀਨੋਮਿਕਸU ਦੇ ਅੰਤਰਗਤ ਐਪੀਜੈਨੇਟਿਕ ਮੈਕਾਨਿਜ਼ਮ ਦੇ ਬਹੁਪੱਖੀ ਪਸਾਰ ਜਿਵੇ ਕਿ ਐਪੀਜੈਨਿਕ ਪ੍ਰੋਫਾਇਲਿੰਗ, ਲੈਂਡਸਕੇਪ ਮੈਪਿੰਗ ਅਤੇ ਵੱਖੋ-ਵੱਖ ਆਰਗੇਨਿਜ਼ਮਜ਼ ਦੇ ਐਪੀਜੀਨੋਮਜ਼ ਜਿਨ•ਾਂ ਵਿਚ ਝੋਨਾ, ਕਣਕ, ਮੱਕੀ ਅਤੇ ਮਾਨਵ ਆਦਿ ਆ ਜਾਂਦੇ ਹਨ ਬਾਰੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ| ਉਨਾਂ ਦੱਸਿਆ ਕਿ ਇਸ ਪੁਸਤਕ ਵਿਚ ਐਪੀਜ਼ੀਨੋਮ ਐਡਿਟਿੰਗ, ਆਰ ਐਨ ਏ ਐਡਿਟਿੰਗ, ਐਪੀਟ੍ਰਾਂਸਕ੍ਰਿਪਟੋਮਿਕਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ|
ਇਸ ਮੌਕੇ ਡਾ. ਮਿਗਲਾਨੀ ਨੇ ਇਸ ਪੁਸਤਕ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਪੀਜੀਨੋਮਿਕਸ ਨੂੰ ਡੀ ਐਨ ਏ ਅਤੇ ਹਿਸਟੋਨਜ਼ ਉੱਤੇ ਰਸਾਇਣਕ ਸੋਧਾਂ ਹਿਤ ਵਰਤਿਆ ਜਾਂਦਾ ਹੈ| ਉਨਾਂ ਨੇ ਡੀ ਐਨ ਏ ਮਿਥਾਇਲੇਸ਼ਣ, ਹਿਸਟੋਨ ਮੋਡੀਫਿਕੇਟਨਜ, ਆਰ ਐਨ ਏ ਪਰਿਵਰਤਨ ਆਦਿ ਬਾਰੇ ਦੱਸਿਆ ਜੋ ਜੀਨ ਦੀ ਅਭਿਵਿਅਕਤੀ ਨੂੰ ਨਿਯੰਤ੍ਰਿਤ ਕਰਦੇ ਹਨ ਅਤੇ ਵਿਕਾਸ ਵਰਗੀ ਅਹਿਮ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਦੇ ਹਨ| ਮਨੁੱਖੀ ਰੋਗਾਂ ਨੂੰ ਖਤਮ ਕਰਨ ਅਤੇ ਫਸਲਾਂ ਦੀ ਬਰੀਡਿੰਗ ਨੂੰ ਹੋਰ ਅਗਾਊਂ ਕਰਨ ਲਈ ਐਪੀਜੀਨੋਮਿਕਸ ਦੀ ਵੱਧ ਰਹੀ ਮਹੱਤਤਾ ਤੇ ਚਾਣਨਾ ਪਾਉਂਦਿਆ ਡਾ. ਮਿਗਲਾਨੀ ਨੇ ਐਪੀਜੈਨੇਟਿਕਸ ਅਤੇ ਐਪੀਜੀਨੋਮਿਕਸ ਨੂੰ ਵਿਸ਼ਵਮਈ ਸਿੱਖਿਆ ਦੇ ਸਿਲੇਬਸ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ ਕੀਤੀ|
ਇਸ ਮੌਕੇ ਡਾ. ਪ੍ਰਵੀਨ ਛੁਨੇਜਾ, ਨਿਰਦੇਸ਼ਕ, ਐਗਰੀਕਲਚਰਲ ਬਾਇਓਤਕਨਾਲੋਜੀ ਸਕੂਲ ਨੇ ਡਾ. ਗੁਰਬਚਨ ਸਿੰਘ ਮਿਗਲਾਨੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2005 ਪੀ.ਏ.ਯੂ. ਤੋਂ ਸੇਵਾ ਮੁਕਤ ਡਾ. ਮਿਗਲਾਨੀ ਦੀਆਂ ਹੁਣ ਤੱਕ 16 ਪੁਸਤਕਾਂ ਆ ਚੁੱਕੀਆਂ ਹਨ| ਉਹਨਾਂ ਦੱਸਿਆ ਕਿ ਹਾਵਰਡ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਕਰਨ ਵਾਲੇ ਡਾ. ਮਿਗਲਾਨੀ ਪੀ.ਏ.ਯੂ. ਵਿਦਿਆਰਥੀਆਂ ਨੂੰ ਜੈਨੇਟਿਕਸ ਅਤੇ ਬਾਇਓਤਕਨਾਲੋਜੀ ਬਾਰੇ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ ਰਾਹੀਂ ਭਰਪੂਰ ਜਾਣਕਾਰੀ ਦੇ ਰਹੇ ਹਨ| ਪੁਸਤਕ ਰਲੀਜ਼ ਸਮਾਰੋਹ ਦਾ ਸੰਚਾਲਨ ਡਾ. ਸ਼ੀਤਲ ਥਾਪਰ, ਨੋਡਲ ਅਫ਼ਸਰ (ਕੰਟੈਂਟ ਅਪ੍ਰੇਸ਼ਨਜ਼) ਨੇ ਕੀਤਾ|