ਲੋਕੋ ਕੁੱਝ ਤੇ ਸੋਚ ਵਿਚਾਰੋ!
ਨਾ ਧੀਆਂ ਨੂੰ ਕੁਖ ਵਿੱਚ ਮਾਰੋ!
ਰਹੇ ਤੜਫਦੀ ਰੁਹ ਜਾਨ ਮੇਰੀ ਸੁੱਕਦੀ ਜਾਂਦੀ ਏ,
ਧੀਆਂ ਅਤੇ ਪੰਜਾਬੀ ਬੋਲੀ ਮੁੱਕਦੀ ਜਾਂਦੀ ਏ!!
ਮਾਖਿਓ ਮਿਠੀ ਮਾਂ ਬੋਲੀ ਸਾਨੂੰ ਭੁੱਲ ਹੀ ਜਾਵੇ ਨਾਂ!
ਬਣ ਇਤਿਹਾਸ ਦਾ ਹਿੱਸੇ ਕਿਧਰੇ ਰੁਲ ਹੀ ਜਾਵੇ ਨਾਂ!
ਸਭਿਆਚਾਰ ਮੇਰੇ ਦੀ ਨਬਜ਼ ਵੀ ਰੁਕਦੀ ਜਾਂਦੀ ਏ,
ਧੀਆਂ ਅਤੇ ਪੰਜਾਬੀ ਬੋਲੀ***
ਘਰ ਦੀ ਰੌਣਕ,ਵਿਹੜੇ ਦਾ ਸ਼ਿੰਗਾਰ ਵੀ ਕੁੜੀਆ ਨੇ!
ਮਾਪਿਆਂ ਦੀ ਸੁੱਖ ਮੰਗਦੀਆਂ,ਆਪ ਏ ਕਰਮੋਂ ਥੁੜੀਆਂ ਨੇ ਘੜੀ ਫਿਕਰ ਦੀ ਹੋਰ ਵੀ ਨੇੜੇ ਢੁੱਕਦੀ ਜਾਂਦੀ ਏ!
ਧੀਆਂ ਅਤੇ ਪੰਜਾਬੀ ਬੋਲੀ***
ਬੋਲੀ ਮਰਗੀ,ਵਿਰਸਾ ਮੁਕਣਾਂ,ਸ਼ਾਨਾਂ ਖੁਸਣਗੀਆਂ!
ਧੀਆਂ ਬਿਨ ਵੀ ਵੇਖਿਓ ਸਾਡੀਆਂ ਕਿਸਮਤਾਂ ਰੁਸਣਗੀਆਂ!
ਸੂਲ ਗ਼ਮਾਂ ਦੀ ਮਾਨ ਦੇ ਦਿਲ ਵਿੱਚ ਠੁੱਕਦੀ ਜਾਂਦੀ ਏ
ਧੀਆਂ ਅਤੇ ਪੰਜਾਬੀ***
ਜੰਡੋਲੀ ਵਾਲਾ ਮਾਨ
9417777377