ਚੰਗਿਆੜਾ ਦੀ ਕਿਤਾਬ “ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਢਾਡੀਆਂ ਨੂੰ ਲੋਕ ਅਰਪਿਤ ਹੋਈ
ਸ੍ਰੀ ਅਨੰਦਪੁਰ ਸਾਹਿਬ:- 8 ਫਰਵਰੀ 2024 - ਗੜ੍ਹਸ਼ੰਕਰ ਨਜ਼ਦੀਕ ਪਿੰਡ ਦਾਰਾਪੁਰ ਚੰਗਿਆੜਾ ਫਾਰਮ ਵਿੱਚ “ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ” ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ. ਬਲਬੀਰ ਸਿੰਘ ਚੰਗਿਆੜਾ ਦੀ ਲਿਖੀ ਤੇ ਸ. ਦਿਲਜੀਤ ਸਿੰਘ ਬੇਦੀ ਦੀ ਸੰਪਾਦਕ ਕੀਤੀ ਕਿਤਾਬ ਪੰਥਕ ਢਾਡੀ ਸਿੰਘਾਂ ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿ. ਜੋਗਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂੰਵਾਲੀਆ ਨੇ ਸਾਂਝੇ ਤੌਰ ਤੇ ਬਖ਼ਸ਼ਿਸ਼ ਕੀਤੀ।
ਇਸ ਮੌਕੇ ਸਾਬਕਾ ਮੰਤਰੀ ਭਾਰਤ ਸਰਕਾਰ ਸ. ਬਲਵੰਤ ਸਿੰਘ ਰਾਮੂੰਵਾਲੀਆ ਨੇ ਕਿਹਾ ਸ. ਬਲਬੀਰ ਸਿੰਘ ਚੰਗਿਆੜਾ ਨੇ ਇਸ ਕਿਤਾਬ ਰਾਹੀਂ ਢਾਡੀਆਂ ਨੂੰ ਮਾਨ ਸਨਮਾਨ ਦਿਤਾ ਹੈ ਅਤੇ ਇਹ ਚੰਗੀ ਪਿਰਤ ਹੈ। ਸਿੱਖ ਕੌਮ ਦੇ ਪ੍ਰਚਾਰਕਾਂ ਬਾਰੇ ਇਸ ਤਰ੍ਹਾਂ ਦੀਆਂ ਕਿਤਾਬਾਂ ਘੱਟ ਹੀ ਸਾਹਮਣੇ ਆਈਆਂ ਹਨ। ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਢਾਡੀਆਂ ਬਾਰੇ ਇਸ ਕਿਤਾਬ ਨੂੰ ਸੰਪਾਦਕ ਕਰਨ ਸਮੇਂ ਮੈਨੂੰ ਅੰਦਰੂਨੀ ਖੁਸ਼ੀ ਹਾਸਲ ਹੋਈ ਹੈ ਇਹ ਯਾਦਗਾਰੀ ਕੰਮ ਹੈ।
ਇਸ ਸਮੇਂ ਵਿਸ਼ੇਸ਼ ਤੌਰ ਤੇ ਢਾਡੀ ਦਰਬਾਰ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਢਾਡੀਆਂ ਨੇ ਵਾਰਾਂ ਰਾਹੀਂ ਸਿੱਖ ਇਤਿਹਾਸ ਸਾਂਝਾ ਕੀਤਾ। ਲੈਫਟੀਨੈਂਟ ਜਨਰਲ ਜਸਬੀਰ ਸਿੰਘ ਢਿੱਲਂੋ, ਕਰਨਲ ਕੁਲਦੀਪ ਸਿੰਘ ਦੁਸਾਂਝ, ਡਾ. ਜੰਗਬਹਾਦਰ ਸਿੰਘ ਰਾਏ, ਸੰਤ ਚਰਨਜੀਤ ਸਿੰਘ ਜੱਸੋਵਾਲ, ਸ. ਮੋਹਨ ਸਿੰਘ ਸਾਬਕਾ ਐਮ.ਐਲ.ਏ ਨੇ ਇਸ ਉਪਰਾਲੇ ਦੀ ਭਰਵੀਂ ਪ੍ਰਸ਼ੰਸਾ ਕੀਤੀ। ਢਾਡੀ ਗੁਰਦਿਆਲ ਸਿੰਘ ਜਾਚਕ, ਕਸ਼ਮੀਰ ਸਿੰਘ ਕਾਦਿਰ, ਹਰਦੀਪ ਸਿੰਘ ਸਾਧੜਾ, ਜਗਦੀਪ ਸਿੰਘ ਨਾਗਰਾ, ਗੁਰਦੀਪ ਸਿੰਘ ਉੜਾਪੜ, ਅਮਰਜੀਤ ਸਿੰਘ ਭਰੋਲੀ, ਸਤਨਾਮ ਸਿੰਘ ਭਾਰਾਪੁਰ, ਜਸਵੰਤ ਸਿੰਘ ਬੈਂਸ ਨੇ ਢਾਡੀ ਰਾਗਾਂ ਬੰਦਸ਼ਾਂ ਰਾਹੀਂ ਹਾਜ਼ਰੀ ਭਰੀ। ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਵੱਲੋਂ ਜਸਵਿੰਦਰ ਸਿੰਘ ਧੁੱਗਾ ਸ਼ਾਮਲ ਸਨ। ਗਿ. ਪਰਮਿੰਦਰ ਸਿੰਘ ਪ੍ਰਸਿੱਧ ਕਲਾਕਾਰ, ਬਜੁਰਗ ਗਾਇਕ ਸਰੂਪ ਸਿੰਘ ਸਰੂਪ ਨੇ ਸਰਸਾ ਨਦੀ ਦੇ ਖੂਨੀ ਪਾਣੀਆਂ, ਨਾਨਕ ਦੀਆਂ ਗੁਜੀਆ ਰਮਜ਼ਾਂ, ਚਰਨ ਸਿੰਘ ਸਫ਼ਰੀ ਦੇ ਲਿਖੇ ਗੀਤਾਂ ਨੂੰ ਗਾ ਕੇ ਸੰਗਤ ਨਾਲ ਸਾਂਝ ਕੀਤੀ। ਸ. ਤਰਲੋਚਨ ਸਿੰਘ ਦੁਪਾਲਪੁਰੀ ਨੇ ਭਾਵਪੂਰਤ ਤਰੀਕੇ ਨਾਲ ਸਟੇਜ ਸਕੱਤਰੀ ਦੀ ਸੇਵਾ ਨਿਭਾਈ।
ਇਸ ਮੌਕੇ ਤੇ ਸ. ਜੋਗਿੰਦਰਪਾਲ ਸਿੰਘ ਕੁੰਦਰਾ, ਸ. ਲਖਬੀਰ ਸਿੰਘ ਛੱਜਲਵੱਡੀ, ਮਨਮੋਹਨ ਸਿੰਘ ਬਜਾਜ, ਬਲਦੀਪ ਸਿੰਘ ਗਿੱਲ, ਨਰਿੰਦਰ ਸਿੰਘ ਅਕਾਲਗੜ, ਕਾਬਲ ਸਿੰਘ ਡੋਗਰਪੁਰ, ਨਿਰਮਲ ਸਿੰਘ, ਬਗੀਚਾ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ ਬੈਂਸ, ਰਣਜੀਤ ਸਿੰਘ ਖੱਖ, ਭੁਪਿੰਦਰ ਸਿੰਘ ਦੇਹਲ, ਮੇਹਰ ਸਿੰਘ ਢਿਲੋ, ਸ. ਹਰਭਜਨ ਸਿੰਘ ਸਰਪੰਚ ਹਿਯਾਤਪੁਰ, ਸਤਿਨਾਮ ਸਿੰਘ ਸੰਘਾ ਨਿਉਜੀਲੈਂਡ, ਤਰਲੋਕ ਸਿੰਘ ਅਰੋੜਾ, ਬੀਬੀ ਕੰਵਲਜੀਤ ਕੌਰ ਬੈਂਸ, ਬੀਬੀ ਅਵਤਾਰ ਕੌਰ ਚੰਗਿਆੜਾ, ਸਤਪਾਲ ਸਿੰਘ ਸੱਤੀ, ਗੁਰਪ੍ਰੀਤ ਸਿੰਘ ਅਰੋੜਾ, ਕੁਲਵੀਰ ਸਿੰਘ ਸੂਦ ਅਤੇ ਪੰਥ ਦੇ ਪ੍ਰਸਿੱਧ ਢਾਡੀ ਕਵੀਸ਼ਰ ਅਤੇ ਪ੍ਰਤਿਸ਼ਟ ਸ਼ਖਸੀਅਤਾਂ ਹਾਜ਼ਰ ਹੋਈਆਂ।