"ਅੰਤਰਰਾਸ਼ਟਰੀ ਕਾਵਿ ਮਿਲਣੀ" ਦੀ ਚੌਥੀ ਵਰ੍ਹੇ ਗੰਢ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਹੋਏ ਚਰਚੇ
ਚੰਡੀਗੜ੍ਹ, 21 ਨਵੰਬਰ 2023- ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਯੋਗ ਅਗਵਾਈ ਵਿੱਚ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ“ 19 ਨਵੰਬਰ ਦਿਨ ਐਤਵਾਰ ਨੂੰ 9 ਵਜੇ ਸਵੇਰੇ ਕੈਨੇਡਾ ਅਤੇ ਭਾਰਤ 7/30 ਵਜੇ ਸ਼ਾਮ ਨੂੰ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਵਿ ਮਿਲਣੀ ਦੀ ਇਹ ਚੌਥੀ ਵਰ੍ਹੇਗੰਢ ਹੈ। ਹੁਣ ਤੱਕ 500 ਦੇ ਕਰੀਬ ਨਾਮਵਰ ਸ਼ਖ਼ਸੀਅਤਾਂ ਦੇਸ਼ਾਂ ਵਿਦੇਸ਼ਾਂ ਤੋਂ ਇਸ ਕਾਵਿ ਮਿਲਣੀ ਵਿੱਚ ਸ਼ਿਰਕਤ ਕਰ ਕਰ ਚੁੱਕੀਆਂ ਹਨ। ਨਵੰਬਰ ਮਹੀਨੇ ਦੀ ਇਹ 31ਵੀਂ ਅੰਤਰਰਾਸ਼ਟਰੀ ਕਾਵਿ ਮਿਲਣੀ ਸੀ।
ਡਾ ਨਵਰੂਪ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਾਵਿ ਮਿਲਣੀ ਵਿੱਚ ਸ਼ਾਮਲ ਸਾਰਿਆਂ ਦੀਆਂ ਰਚਨਾਵਾਂ ਉੱਪਰ ਟਿੱਪਣੀਆਂ ਕੀਤੀਆਂ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵਰਤਮਾਨ ਯੁੱਗ ਵਿੱਚ ਬਹੁਤ ਲਾਹੇਵੰਦ ਦੱਸਿਆ। ਉਹਨਾਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਵੀ ਸੁਣਾਈਆਂ ।ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁੱਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਸਮੁੱਚੇ ਪ੍ਰੋਗਰਾਮ ਉਪਰ ਆਪਣੇ ਪ੍ਰਤੀਕਰਮ ਪੇਸ਼ ਕੀਤੇ। ਗੁਰੂ ਨਾਨਕ ਸਾਹਿਬ ਜੀ ਬਾਰੇ ਆਪਣੀ ਰਚਨਾ ਸੁਣਾਈ
“ਤੇਰੇ ਆਓਣ ਤੱਕ ਦਾਤਾ ਬੜਾ ਹਨੇਰਾ ਸੀ
ਸੂਰਜ ਸੱਚ ਦਾ ਬਾਬਾ ਇੱਕ ਨਵਾਂ ਸਵੇਰਾ ਸੀ”
ਪ੍ਰੋਗਰਾਮ ਦਾ ਸੰਚਾਲਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਕੌਰ ਨੇ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਬਾਰੇ ਬਹੁਤ ਭਾਵਪੂਰਤ ਰਚਨਾ ਸੁਣਾਈ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫ਼ਲ ਹੋ ਰਹੇ ਹਨ । ਇਸ ਸਫ਼ਲ ਪ੍ਰੋਗ੍ਰਾਮ ਲਈ ਤੇ ਕਾਮਯਾਬੀ ਲਈ ਆਪ ਸੱਭ ਵਧਾਈ ਦੇ ਪਾਤਰ ਹੋ । ਡਾ ਸਰਬਜੀਤ ਕੌਰ ਸੋਹਲ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਮੈਨ ਹਨ ਤੇ ਸੰਸਥਾ ਦੀ ਬੈਕ ਬੋਨ ਹਨ । ਉਹਨਾਂ ਦੇ ਸਹਿਯੋਗ ਬਿਨਾਂ ਵੀ ਅਸੀਂ ਅਧੂਰੇ ਹਾਂ ।ਸ ਪਿਆਰਾ ਸਿੰਘ ਕੁੱਦੋਵਾਲ , ਸੁਰਜੀਤ ਕੌਰ ਤੇ ਰਿੰਟੂ ਭਾਟੀਆ ਸ਼ੁਰੂ ਤੋਂ ਇਸ ਸੰਸਥਾ ਦਾ ਖ਼ਾਸ ਹਿੱਸਾ ਹਨ ਤੇ ਬਾਕੀ ਪ੍ਰਬੰਧਕੀ ਟੀਮ ਮੈਂਬਰਜ਼ ਵੀ ਪੂਰਾ ਸਹਿਯੋਗ ਕਰ ਰਹੇ ਹਨ । ਇਸ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।
ਡਾ ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਪ੍ਰੋ ਜਸਪਾਲ ਸਿੰਘ ਇਟਲੀ ਜੋਗਿੰਦਰ ਸਿੰਘ ਚੀਮਾ, ਹਰਭਜਨ ਕੌਰ ਗਿੱਲ , ਸ ਹਰਦਿਆਲ ਸਿੰਘ ਝੀਤਾ , ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ , ਰਵਿੰਦਰ ਕੌਰ ਭਾਟੀਆ, ਗੁਰਚਰਨ ਸਿੰਘ ਜੋਗੀ,ਡਾ ਮਨਜੀਤ ਸਿੰਘ ਬੱਲ , ਡਾ ਅਮਰ ਜੋਤੀ ਮਾਂਗਟ , ਡਾ ਨਿਰਮ ਜੋਸ਼ਨ , ਮਨਦੀਪ ਹੈਪੀ ਜੋਸ਼ਨ , ਡਾ ਕਮਲਪ੍ਰੀਤ ਕੌਰ , ਅੰਮ੍ਰਿਤਾ ਦਰਸ਼ਨ , ਸੁਰਜੀਤ ਕੌਰ ਭੋਗਪੁਰ , ਜੋਗਿੰਦਰ ਸਿੰਘ ਚੀਮਾ , ਮਨਮੋਹਨ ਸਿੰਘ ਤਨਹਾ , ਅਮਰਜੀਤ ਸਿੰਘ ਜੀਤ , ਡਾ ਕੰਵਲਜੀਤ ਕੌਰ ਗਿੱਲ , ਸੁਖਵਿੰਦਰ ਸਿੰਘ , ਜੱਸੀ ਧਰੋੜ ਸਾਹਨੇਵਾਲ , ਅਮਰ ਕੌਰ ਅਮਰ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਚੈਟ ਬਾਕਸ ਵਿੱਚ ਤੇ ਲਾਈਵ ਪ੍ਰੋਗਰਾਮ ਦੇਖ ਰਹੇ ਦੋਸਤਾਂ ਨੇ ਕਮੈਂਟਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਪ੍ਰੋਗਰਾਮ ਦੀ ਸਰਾਹਨਾ ਵੀ ਕੀਤੀ । ਪ੍ਰੋਗਰਾਮ ਦੀ ਰਿਪੋਰਟ ਪ੍ਰੋ ਕੁਲਜੀਤ ਕੌਰ ਸੀ . ਮੀਤ ਪ੍ਰਧਾਨ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ। -ਧੰਨਵਾਦ ਸਹਿਤ । ਰਮਿੰਦਰ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ , ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।